Helicopter Emergency Landing: ਕੇਦਾਰਨਾਥ ’ਚ ਹੈਲੀਕਾਪਟਰ ਦੀ ਐਮਰਜੰਸੀ ਲੈਂਡਿੰਗ, ਵਾਲ-ਵਾਲ ਬਚੇ ਸ਼ਰਧਾਲੂ

Kedarnath
ਕੇਦਾਰਨਾਥ ’ਚ ਹੈਲੀਕਾਪਟਰ ਦੀ ਐਮਰਜੰਸੀ ਲੈਂਡਿੰਗ, ਵਾਲ-ਵਾਲ ਬਚੇ ਸ਼ਰਧਾਲੂ

Helicopter Emergency Landing : ਕੇਦਾਰਨਾਥ। ਹੈਲੀਕਾਪਟਰ ਰਾਹੀਂ ਕੇਦਾਰਨਾਥ ਜਾ ਰਹੇ ਛੇ ਸ਼ਰਧਾਲੂਆਂ ਸਮੇਤ ਸੱਤ ਜਣੇ ਵਾਲ-ਵਾਲ ਬਚ ਗਏ ਕਿਉਂਕਿ ਹੈਲੀਕਾਪਟਰ ਵਿੱਚ ਤਕਨੀਕੀ ਨੁਕਸ ਪੈਦਾ ਹੋ ਗਿਆ ਅਤੇ ਉੱਤਰਾਖੰਡ ਦੇ ਕੇਦਾਰਨਾਥ ਵਿਖੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਹਿਮਾਲੀਅਨ ਮੰਦਰ ‘ਚ ਹੈਲੀਪੈਡ ਤੋਂ ਕੁਝ ਮੀਟਰ ਦੀ ਦੂਰੀ ‘ਤੇ ਉਤਰਿਆ। ਉਨ੍ਹਾਂ ਦੱਸਿਆ ਕਿ 6 ਸ਼ਰਧਾਲੂ ਅਤੇ ਇਕ ਪਾਇਲਟ ਸਮੇਤ ਸਾਰੇ ਸੱਤ ਲੋਕ ਸੁਰੱਖਿਅਤ ਹਨ। Kedarnath

ਇਹ ਵੀ ਪੜ੍ਹੋ: ਗਾਜ਼ਾ ’ਚ ਜ਼ਿਆਦਾਤਰ ਇਜ਼ਰਾਈਲੀ ਬੰਧਕ ਮਾਰੇ ਗਏ, ਟਰੰਪ ਨੇ ਕੀਤਾ ਦਾਅਵਾ

ਅਧਿਕਾਰੀ ਅਨੁਸਾਰ ਹੈਲੀਕਾਪਟਰ ਦੀ ਪਿਛਲੀ ਮੋਟਰ ’ਚ ਤਕਨੀਕੀ ਨੁਕਸ ਪੈ ਗਿਆ, ਜਿਸ ਕਾਰਨ ਪਾਇੜਲਟ ਨੂੰ ਉਸ ਹੈਲੀਕਾਪਟਰ ਨੂੰ ਕੇਦਾਰਨਾਥ ’ਚ ਹੈਲੀਪੇਡ ਤੋਂ ਕੁਝ ਮੀਟਰ ਦੀ ਦੂਰੀ ’ਤੇ ਐਮਰਜੰਸੀ ਲੈਂਡਿੰਗ ਕਰਵਾਉਣੀ ਪਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Kedarnath