141 ਯਾਤਰੀਆਂ ਨੂੰ ਸ਼ਾਹਜਾਹ ਲੈ ਕੇ ਜਾ ਰਿਹਾ ਸੀ
- ਹਾਈਡ੍ਰੌਲਿਕ ਸਿਸਟਮ ਹੋਇਆ ਸੀ ਫੇਲ | Air India
ਨਵੀਂ ਦਿੱਲੀ (ਏਜੰਸੀ)। Air India: ਤਿਰੂਚਲਾਪੱਲੀ ਤੋਂ ਸ਼ਾਰਜਾਹ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਸ਼ੁੱਕਰਵਾਰ ਸ਼ਾਮ ਨੂੰ 5.40 ਵਜੇ ਉਡਾਣ ਭਰਦੇ ਹੀ ਜਹਾਜ ਦਾ ਹਾਈਡ੍ਰੌਲਿਕ ਸਿਸਟਮ ਫੇਲ ਹੋ ਗਿਆ। ਇਸ ਤੋਂ ਬਾਅਦ ਜਹਾਜ ਕਰੀਬ 3 ਘੰਟੇ ਤੱਕ ਅਸਮਾਨ ’ਚ ਚੱਕਰ ਲਾਉਂਦਾ ਰਿਹਾ। ਇਸ ਤੋਂ ਬਾਅਦ ਰਾਤ ਕਰੀਬ 8.15 ਵਜੇ ਜਹਾਜ ਸੁਰੱਖਿਅਤ ਉਤਰਿਆ। ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ ਨੰਬਰ 613 ’ਚ 141 ਯਾਤਰੀ ਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਖਰਾਬੀ ਦਾ ਪਤਾ ਲੱਗਦੇ ਹੀ ਏਅਰਪੋਰਟ ’ਤੇ ਐਮਰਜੈਂਸੀ ਐਲਾਨ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਪਾਇਲਟ ਜਹਾਜ ’ਚ ਮੌਜੂਦ ਈਂਧਨ ਨੂੰ ਘੱਟ ਕਰਨ ਲਈ ਅਸਮਾਨ ’ਚ ਚੱਕਰ ਲਾ ਰਿਹਾ ਸੀ। Air India
Read This : Punjab News: ਰਾਜਪਾਲ ਤੇ ਮੁੱਖ ਮੰਤਰੀ ਨੇ ਵਾਈਸ ਚਾਂਸਲਰਾਂ ਦੀ ਕਾਨਫਰੰਸ ’ਚ ਕੀਤੀ ਸ਼ਮੂਲੀਅਤ
ਵੈੱਬਸਾਈਟ ਫਲਾਈਟ ਰਾਡਾਰ 24 ਤੋਂ ਸਮਝੋ ਕਿ ਜਹਾਜ ਕਿਵੇਂ ਅਸਮਾਨ ’ਚ ਚੱਕਰ ਲਾ ਰਿਹਾ ਸੀ
ਹਵਾਬਾਜੀ ਮੰਤਰਾਲੇ ਨੇ ਕਿਹਾ- ਆਮ ਲੈਂਡਿੰਗ ਹੋਈ
ਸ਼ਹਿਰੀ ਹਵਾਬਾਜੀ ਮੰਤਰਾਲੇ ਨੇ ਦੱਸਿਆ ਕਿ ਤ੍ਰਿਚੀ ਤੋਂ ਸ਼ਾਰਜਾਹ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਏਐੱਕਸਬੀ 613 ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਗਈ ਹੈ। ਡੀਜੀਸੀਏ ਸਥਿਤੀ ’ਤੇ ਨਜਰ ਰੱਖ ਰਿਹਾ ਹੈ। ਲੈਂਡਿੰਗ ਗੇਅਰ ਖੁੱਲ੍ਹ ਰਿਹਾ ਸੀ। ਫਲਾਈਟ ਆਮ ਵਾਂਗ ਲੈਂਡ ਹੋ ਗਈ ਹੈ। ਜਾਣਕਾਰੀ ਮੁਤਾਬਕ ਪਾਇਲਟ ਵੱਲੋਂ ਐਮਰਜੈਂਸੀ ਸੰਦੇਸ਼ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਨੂੰ ਹਵਾਈ ਅੱਡੇ ’ਤੇ ਤਾਇਨਾਤ ਕਰ ਦਿੱਤਾ ਗਿਆ। ਨਾਲ ਹੀ ਐਮਰਜੈਂਸੀ ਬਚਾਅ ਟੀਮ ਨੂੰ ਵੀ ਤਿਆਰ ਰੱਖਿਆ ਗਿਆ ਸੀ। ਪੂਰੇ ਏਅਰਪੋਰਟ ਸਟਾਫ ਨੂੰ ਅਲਰਟ ’ਤੇ ਰੱਖਿਆ ਗਿਆ ਸੀ। ਜਿਵੇਂ ਹੀ ਏਅਰ ਟ੍ਰੈਫਿਕ ਕੰਟਰੋਲ ਵੱਲੋਂ ਲੈਂਡਿੰਗ ਦਾ ਐਲਾਨ ਕੀਤਾ ਗਿਆ, ਇਸ ਦੀ ਲੈਂਡਿੰਗ ਨਿਰਧਾਰਤ ਪ੍ਰਕਿਰਿਆ ਅਨੁਸਾਰ ਕੀਤੀ ਗਈ।
ਏਅਰ ਇੰਡੀਆ ਐੱਕਸਪ੍ਰੈੱਸ ਦੀਆਂ ਸਭ ਤੋਂ ਜ਼ਿਆਦਾ ਉਡਾਣਾਂ ਖਾੜੀ ਦੇਸ਼ਾਂ ਲਈ
ਏਅਰ ਇੰਡੀਆ ਐੱਕਸਪ੍ਰੈੱਸ ਟਾਟਾ ਗਰੁੱਪ ਦੀ ਏਅਰ ਇੰਡੀਆ ਦੀ ਸਹਾਇਕ ਕੰਪਨੀ ਹੈ। ਇਸ ਰਾਹੀਂ ਭਾਰਤ ਤੋਂ ਖਾੜੀ ਦੇਸ਼ਾਂ ਲਈ ਉਡਾਣਾਂ ਚਲਾਈਆਂ ਜਾਂਦੀਆਂ ਹਨ। ਏਅਰ ਇੰਡੀਆ ਐਕਸਪ੍ਰੈਸ ਵੱਲੋਂ ਵੱਡੀ ਗਿਣਤੀ ’ਚ ਕਾਮੇ ਦੁਬਈ, ਸ਼ਾਰਜਾਹ, ਜੇਦਾਹ ਤੇ ਕਤਰ ਦੀ ਯਾਤਰਾ ਕਰਦੇ ਹਨ।