ਰਾਜਸਥਾਨ ਦੀ ਤਾਕਤ ਉਸ ਦੀ ਮਜ਼ਬੂਤ ਗੇਂਦਬਾਜ਼ੀ
- ਆਰਸੀਬੀ ਦੀ ਬੱਲੇਬਾਜ਼ੀ ਹੈ ਮਜ਼ਬੂਤ | RR vs RCB
- ਇਸ ਤੋਂ ਪਹਿਲਾਂ 2015 ’ਚ ਖੇਡਿਆ ਗਿਆ ਸੀ ਦੋਵਾਂ ਟੀਮਾਂ ’ਚ ਐਲੀਮੀਨੇਟਰ ਮੁਕਾਬਲਾ | RR vs RCB
ਸਪੋਰਟਸ ਡੈਸਕ। ਆਈਪੀਐੱਲ 2024 ’ਚ ਅੱਜ ਐਲੀਮੀਨੇਟਰ ਮੁਕਾਬਲਾ ਰਾਜਸਥਾਨ ਰਾਇਲਜ਼ ਤੇ ਬੈਂਗਲੁਰੂ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਗੁਜਰਾਤ ਦੇ ਅਹਿਮਦਾਬਾਦ ਵਿਖੇ ਨਰਿੰਦਰ ਮੋਦੀ ਸਟੇਡੀਅਮ ’ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਅੱਧਾ ਘੰਟਾ ਪਹਿਲਾਂ ਭਾਵ 7:00 ਵਜੇ ਹੋਵੇਗਾ। ਇਹ ਮੁਕਾਬਲੇ ’ਚ ਜਿੱਤ ਹਾਸਲ ਕਰਨ ਵਾਲੀ ਟੀਮ ਕੁਆਲੀਫਾਇਰ-2 ਲਈ ਕੁਆਲੀਫਾਈ ਕਰ ਜਾਵੇਗੀ। ਜਦਕਿ ਅੱਜ ਵਾਲਾ ਮੈਚ ਹਾਰਨ ਵਾਲੀ ਟੀਮ ਲੀਗ ਤੋਂ ਬਾਹਰ ਹੋ ਜਾਵੇਗੀ। ਰਾਜਸਥਾਨ ਤੇ ਬੈਂਗਲੁਰੂ ਵਿਚਕਾਰ 2015 ’ਚ ਸੀਜ਼ਨ ਦਾ ਐਲੀਮੀਨੇਟਰ ਮੁਕਾਬਲਾ ਖੇਡਿਆ ਗਿਆ ਸੀ, ਜਿਸ ਵਿੱਚ ਬੈਂਗਲੁਰੂ ਨੂੰ 71 ਦੌੜਾਂ ਨਾਲ ਜਿੱਤ ਹਾਸਲ ਹੋਈ ਸੀ। (RR vs RCB)
RR ਅੱਜ ਤੱਕ 3 ਵਿੱਚੋਂ ਸਿਰਫ 1 ਐਲੀਮੀਨੇਟਰ ਮੁਕਾਬਲਾ ਜਿੱਤੀ | RR vs RCB
ਰਾਜਸਥਾਨ ਨੇ ਆਈਪੀਐੱਲ ਤੋਂ ਪਹਿਲਾਂ ਸੀਜ਼ਨ ਦਾ ਖਿਤਾਬ ਜਿੱਤਿਆ ਸੀ। ਉਸ ਤੋਂ ਬਾਅਦ ਟੀਮ ਹੁਣ ਤੱਕ ਦੂਜੇ ਖਿਤਾਬ ਦੇ ਇੰਤਜ਼ਾਰ ’ਚ ਹੈ, ਜਦਕਿ ਇੱਕ ਵਾਰ 2022 ’ਚ ਰਨਰਅਪ ਵੀ ਰਹੀ ਹੈ। ਟੀਮ ਨੇ ਛੇਵੀਂ ਵਾਰ ਪਲੇਆਫ ਰਾਉਂਡ ’ਚ ਜਗ੍ਹਾ ਬਣਾਈ ਹੈ। ਰਾਜਸਥਾਨ ਦੀ ਟੀਮ ਚੌਥੀ ਵਾਰ ਐਲੀਮੀਨੇਟਰ ਮੁਕਾਬਲਾ ਖੇਡੇਗੀ। ਇਸ ਤੋਂ ਪਹਿਲਾਂ 3 ’ਚੋਂ 1 ’ਚ ਜਿੱਤ ਤੇ 2 ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ 1 ਸੈਮੀਫਾਈਨਲ ਖੇਡੀ ਹੈ, ਜਿਸ ਵਿੱਚ ਉਸ ਨੂੰ 105 ਦੌੜਾਂ ਨਾਲ ਜਿੱਤ ਮਿਲੀ ਹੈ। ਰਾਜਸਥਾਨ ਪਹਿਲੀ ਵਾਰ 2008 ’ਚ ਨਾਕਆਊਟ ਸਟੇਜ਼ ’ਚ ਪਹੁੰਚੀ ਸੀ ਤੇ ਆਖਿਰੀ ਵਾਰ 2022 ’ਚ ਪਲੇਆਫ ਲਈ ਕੁਆਲੀਫਾਈ ਕੀਤਾ ਸੀ। (RR vs RCB)
RCB 5ਵੀਂ ਵਾਰ ਐਲੀਮੀਨੇਟਰ ਮੁਕਾਬਲਾ ਖੇਡੇਗੀ | RR vs RCB
ਆਰਸੀਬੀ ਨੇ ਹੁਣ ਤੱਕ ਤਿੰਨ ਵਾਰ ਆਈਪੀਐੱਲ ਦੇ ਫਾਈਨਲ ’ਚ ਜਗ੍ਹਾ ਬਣਾਈ ਹੈ, ਪਰ ਟੀਮ ਇੱਕ ਵਾਰ ਵੀ ਟਰਾਫੀ ਨਹੀਂ ਜਿੱਤ ਸਕੀ ਹੈ। ਆਰਸੀਬੀ 9ਵੀਂ ਵਾਰ ਪਲੇਆਫ ’ਚ ਪਹੁੰਚੀ ਹੈ। ਟੀਮ 5ਵੀਂ ਵਾਰ ਐਲੀਮੀਨੇਟਰ ਮੁਕਾਬਲਾ ਖੇਡੇਗੀ। ਇਸ ਤੋਂ ਪਹਿਲਾਂ 4 ਵਿੱਚੋਂ 2 ’ਚ ਜਿੱਤ ਮਿਲੀ ਤੇ 2 ’ਚ ਹਾਰ ਮਿਲੀ। ਇਸ ਤੋਂ ਇਲਾਵਾ ਸੈਮੀਫਾਈਨਲ ਖੇਡੀ, ਜਿਸ ਵਿੱਚੋਂ 1 ਜਿੱਤੀ ਤੇ 1 ਸੈਮੀਫਾਈਨਲ ਮੁਕਾਬਲਾ ਹਾਰੀ। ਆਰਸੀਬੀ ਪਹਿਲੀ ਵਾਰ 2009 ’ਚ ਨਾਕਆਊਟ ਸਟੇਜ਼ ’ਚ ਪਹੁੰਚੀ ਸੀ ਤੇ ਆਖਿਰੀ ਵਾਰ 2022 ’ਚ ਪਲੇਆਫ ਲਈ ਕੁਆਲੀਫਾਈ ਕੀਤਾ ਸੀ। (RR vs RCB)
ਇਹ ਵੀ ਪੜ੍ਹੋ : Road Accident: ਸਮਰਾਲਾ ਵਿਖੇ ਭਿਆਨਕ ਸੜਕ ਹਾਦਸਾ, 2 ਦੀ ਮੌਤ, 15 ਜ਼ਖਮੀ
RR ਦੇ ਮੁਕਾਬਲੇ RCB ਦਾ ਪੱਲਾ ਭਾਰੀ | RR vs RCB
ਜੇਕਰ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਬੈਂਗਲੁਰੂ ਦਾ ਪੱਲਾ ਭਾਰੀ ਰਿਹਾ ਹੈ। ਹੁਣ ਤੱਕ ਦੋਵਾਂ ਟੀਮਾਂ ’ਚ ਕੁਲ 31 ਮੁਕਾਬਲੇ ਖੇਡੇ ਗਏ ਹਨ। ਜਿਸ ਵਿੱਚੋਂ 15 ਮੁਕਾਬਲੇ ਆਰਸੀਬੀ ਨੇ ਜਦਕਿ ਰਾਜਸਥਾਨ ਨੇ 13 ਜਿੱਤੇ ਹਨ। 3 ਮੁਕਾਬਲਿਆਂ ਦਾ ਨਤੀਜਾ ਨਹੀਂ ਨਿਕਲਿਆ ਹੈ। ਦੋਵਾਂ ਟੀਮਾਂ ਵਿਚਕਾਰ ਇਸ ਸੀਜ਼ਨ ’ਚ ਇੱਕ ਹੀ ਮੁਕਾਬਲਾ ਖੇਡਿਆ ਗਿਆ ਹੈ। ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ’ਚ ਰਾਜਸਥਾਨ ਨੂੰ 6 ਵਿਕਟਾਂ ਨਾਲ ਜਿੱਤ ਮਿਲੀ ਸੀ। ਦੋਵਾਂ ਟੀਮਾਂ ’ਚ 2022 ’ਚ ਸੀਜ਼ਨ ਦਾ ਕੁਆਲੀਫਾਇਰ-2 ਖੇਡਿਆ ਗਿਆ ਸੀ। ਜਿਹੜਾ ਅਹਿਮਦਾਬਾਦ ’ਚ ਹੀ ਖੇਡਿਆ ਗਿਆ ਸੀ, ਇਸ ਵਿੱਚ ਰਾਜਸਥਾਨ ਨੂੰ 7 ਵਿਕਟਾਂ ਨਾਲ ਜਿੱਤ ਮਿਲੀ ਸੀ। (RR vs RCB)
ਅਹਿਮਦਾਬਾਦ ਦੀ ਪਿੱਚ ਰਿਪੋਰਟ | RR vs RCB
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਦੋਸਤਾਨਾ ਮੰਨੀ ਜਾਂਦੀ ਹੈ। ਇੱਥੇ ਹੁਣ ਤੱਕ ਆਈਪੀਐੱਲ ਦੇ 33 ਮੈਚ ਖੇਡੇ ਗਏ ਹਨ। 15 ਮੈਚਾਂ ’ਚ ਪਹਿਲੀ ਪਾਰੀ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਜਿੱਤ ਮਿਲੀ ਹੈ ਜਦਕਿ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ 18 ਮੈਚਾਂ ’ਚ ਜਿੱਤ ਹਾਸਲ ਹੋਈ ਹੈ। ਇੱਥੋਂ ਦਾ ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ 233/3 ਦਾ ਹੈ, ਜਿਹੜਾ ਗੁਜਰਾਤ ਨੇ ਪਿਛਲੇ ਸੀਜਨ ’ਚ ਮੁੰਬਈ ਖਿਲਾਫ ਬਣਾਇਆ ਸੀ। ਦੱਸ ਦੇਈਏ ਕਿ ਆਈਪੀਐੱਲ ਦੇ ਇਸ ਸੀਜ਼ਨ ਦਾ ਪਹਿਲਾ ਕੁਆਲੀਫਾਇਰ ਮੁਕਾਬਲਾ ਕੇਕੇਆਰ ਤੇ ਹੈਦਰਾਬਾਦ ਵਿਚਕਾਰ ਇੱਥੇ ਹੀ ਖੇਡਿਆ ਗਿਆ ਹੈ। ਜਿਸ ਵਿੱਚ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਜਿੱਤ ਹਾਸਲ ਹੋਈ ਹੈ। (RR vs RCB)
ਮੌਸਮ ਸਬੰਧੀ ਜਾਣਕਾਰੀ | RR vs RCB
ਗੁਜਰਾਤ ਦੇ ਅਹਿਮਦਾਬਾਦ ’ਚ ਬੁੱਧਵਾਰ ਦਾ ਮੌਸਮ ਕਾਫੀ ਗਰਮ ਰਹੇਗਾ। ਧੁੱਪ ਵੀ ਕਾਫੀ ਤੇਜ਼ ਰਹੇਗੀ। ਮੀਂਹ ਦੀ ਬਿਲੁਕਲ ਵੀ ਉਮੀਦ ਨਹੀਂ ਹੈ। ਮੈਚ ਵਾਲੇ ਦਿਨ ਦਾ ਤਾਪਮਾਨ ਇੱਥੇ 31 ਡਿਗਰੀ ਤੋਂ ਲੈ ਕੇ 45 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਸੰਭਾਵਨਾ ਹੈ।
ਦੋਵਾਂ ਟੀਮਾਂ ਦੀ ਪਲੇਇੰਗ-11 | RR vs RCB
ਰਾਜਸਥਾਨ ਰਾਇਲਜ਼ : ਸੰਜੂ ਸੈਮਸਨ (ਕਪਤਾਨ ਤੇ ਵਿਕਟਕੀਪਰ), ਯਸ਼ਸਵੀ ਜਾਇਸਵਾਲ, ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੈਟਮਾਇਰ, ਰੋਵਮੈਨ ਪਾਵੇਲ, ਰਵੀਚੰਦਰਨ ਅਸ਼ਵਿਨ, ਅਵੇਸ਼ ਖਾਨ, ਟ੍ਰੇਂਟ ਬੋਲਟ, ਯੁਜਵੇਂਦਰ ਚਹਿਲ ਤੇ ਸੰਦੀਪ ਸ਼ਰਮਾ।
ਪ੍ਰਭਾਵੀ ਖਿਡਾਰੀ : ਟੌਮ ਕੋਹਲਰ ਕੈਡਮੋਰ, ਨੈਂਡਰੇ ਬਰਗਰ।
ਰਾਇਲ ਚੈਲੰਜਰਜ਼ ਬੈਂਗਲੁਰੂ : ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਰਜ਼ਤ ਪਾਟੀਦਾਰ, ਕੈਮਰਨ ਗ੍ਰੀਨ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ, ਮਹੀਪਾਲ ਲੋਮਰੋਹ, ਕਰਨ ਸ਼ਰਮਾ, ਯਸ਼ ਦਿਆਲ, ਲਾਕੀ ਫਰਗੂਸਨ, ਮੁਹੰਮਦ ਸਿਰਾਜ।
ਪ੍ਰਭਾਵੀ ਖਿਡਾਰੀ : ਸਵਪਨਿਲ ਸਿੰਘ। (RR vs RCB)