ਆਪਣੀਆਂ ਕਮੀਆਂ ਨੂੰ ਦੂਰ ਕਰੇ ਇਨਸਾਨ: ਪੂਜਨੀਕ ਗੁਰੂ ਜੀ

Eliminate, Short Comings, Humans

ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਇਨਸਾਨ ਉਸ ਮਾਲਕ ਦੀ ਭਗਤੀ-ਇਬਾਦਤ ਨਾਲ ਜੁੜੇ ਹਨ ਤੇ ਜੇਕਰ ਉਹ ਉਸ ‘ਤੇ ਦ੍ਰਿੜ- ਵਿਸ਼ਵਾਸ ਰੱਖਦੇ ਹਨ ਤਾਂ ਇੱਕ ਦਿਨ ਉਨ੍ਹਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਜ਼ਰੂਰ ਹੁੰਦੇ ਹਨ ਜੇਕਰ ਉਨ੍ਹਾਂ ਦਾ ਆਪਣੇ  ਮਾਲਕ ‘ਤੇ ਦ੍ਰਿੜ-ਯਕੀਨ ਹੋਵੇ, ਉਹ ਬਚਨਾਂ ਦੇ ਪੱਕੇ ਰਹਿਣ ਤੇ ਸਿਮਰਨ ਕਰਦੇ ਰਹਿਣ ਤਾਂ ਅਜਿਹਾ ਕਦੇ ਨਹੀਂ ਹੋ ਸਕਦਾ ਕਿ ਮਾਲਕ ਉਸ ਨੂੰ ਦਰਸ਼ਨ ਨਾ ਦੇਵੇ, ਭਾਵੇਂ ਉਹ ਉਸ ਦੇ ਸੁਪਨੇ ‘ਚ, ਜਾਗਦੇ ਸਮੇਂ ਜਾਂ ਸਿਮਰਨ ਦੌਰਾਨ ਉਸ ਮਾਲਕ ਦੇ ਕਿਸੇ ਨਾ ਕਿਸੇ ਰੂਪ ‘ਚ ਦਰਸ਼-ਦੀਦਾਰ ਹੋ ਹੀ ਜਾਂਦੇ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੇ ਖੁਦ ਦੇ ਅੰਦਰ ਕਮੀਆਂ ਹੁੰਦੀਆਂ ਹਨ ਪਰ ਉਹ ਉਸ ਮਾਲਕ ਦੇ ਅੰਦਰ ਕਮੀ ਕੱਢਦਾ ਰਹਿੰਦਾ ਹੈ, ਜਦੋਂਕਿ ਉਸ ਨੂੰ ਆਪਣੀਆਂ ਕਮੀਆਂ ਨੂੰ ਦੂਰ ਕਰਕੇ, ਸਿਮਰਨ ਕਰਨਾ ਚਾਹੀਦਾ ਹੈ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ  ਤੁਹਾਨੂੰ ਇੰਨਾ ਇੰਤਜ਼ਾਰ ਨਹੀਂ ਕਰਨਾ ਪਵੇਗਾ, ਜਿਨ੍ਹਾਂ ਭੀਲਣੀ ਨੂੰ ਕਰਨਾ ਪਿਆ ਸੀ ਭੀਲਣੀ ਨੂੰ ਸ੍ਰੀਰਾਮ ਜੀ ਦੇ ਦਰਸ਼ਨ ਉਸ ਦੀ ਪੂਰੀ ਜਵਾਨੀ ਲੰਘ ਜਾਣ ਤੋਂ ਬਾਅਦ ਬੁਢਾਪੇ ‘ਚ ਹੋਏ ਸਨ ਤੇ ਉਹ ਰੋਜ਼ਾਨਾ ਉਸ ਮਾਲਕ ਦੇ ਦਰਸ਼ਨ ਕਰਨ ਲਈ ਆਪਣੀ ਕੁਟੀਆ ਅੱਗੇ ਫੁੱਲ ਵਿਛਾਇਆ ਕਰਦੀ ਸੀ ਤੇ ਰੋਜ਼ਾਨਾ ਉਹ ਸਾਰੇ ਫੁੱਲਾਂ ਨੂੰ ਚੁੱਕ ਕੇ ਨਵੇਂ ਫੁੱਲ  ਵਿਛਾਉਂਦੀ ਸੀ ਤੇ ਸੋਚਦੀ ਸੀ ਕਿ ਸ੍ਰੀਰਾਮ ਜੀ ਆਉਣਗੇ ਸਾਡੇ ਲਈ ਤਾਂ ਇਹ ਸੋਚ ਕੇ ਦੇਖਣਾ ਵੀ ਕਿੰਨਾ ਮੁਸ਼ਕਲ ਹੈ।

ਕਿ ਉਸ ਨੇ ਆਪਣੇ ਮਾਲਕ ਨੂੰ ਪਾਉਣ ਲਈ ਆਪਣੀ ਪੂਰੀ ਉਮਰ ਗਵਾ ਦਿੱਤੀ ਤੇ ਉਸ ਨੂੰ ਜਵਾਨੀ ਤੋਂ ਬੁਢਾਪਾ ਆਗਿਆ ਪਰ ਉਸ ਮਾਲਕ ਨੂੰ ਪਾਉਣ ਦੀ ਕੋਈ ਹੱਦ ਨਹੀਂ ਹੁੰਦੀ, ਪਰ ਜਦੋਂ ਉਸ ਨੇ ਪ੍ਰਤੱਖ ਸ੍ਰੀ ਰਾਮ ਜੀ ਦੇ ਦਰਸ਼ਨ ਕੀਤੇ ਤਾਂ ਉਸਦੇ ਵਾਰੇ-ਨਿਆਰੇ ਹੋ ਗਏ ਤੇ ਉੁਹ ਖੁਸ਼ੀ ‘ਚ ਨੱਚਣ ਲੱਗੀ, ਜਿਸ ਨੂੰ ਲੋਕ ਪਾਗਲ ਕਹਿੰਦੇ ਸਨ, ਸ੍ਰੀ ਰਾਮ ਜੀ ਨੇ ਉਸਦੀ ਕੁਟੀਆ ‘ਚ ਬੈਠ ਕੇ ਉਸਦੇ ਜੂਠੇ ਬੇਰ ਖਾਧੇ, ਪਰ ਇਸ ਕਲਿਯੁਗ ‘ਚ ਜੀਵਾਂ ਵੱਲੋਂ ਆਪਣੇ ਮਾਲਕ ਦਾ ਇੰਨਾ ਇੰਤਜ਼ਾਰ ਕਰਨਾ ਸੰਭਵ ਨਹੀਂ ਹੈ ਤੇ ਇਸ ਲਈ ਮਾਲਕ ਜੀਵਾਂ ਨੂੰ ਇੰਨਾ ਇੰਤਜਾਰ ਕਰਵਾਉਂਦਾ ਵੀ ਨਹੀਂ, ਪਰ ਇਨਸਾਨ ਨੂੰ ਕਦੇ ਤਾਂ ਇਹ ਸੋਚਣਾ ਚਾਹੀਦਾ ਹੈ ਕਿ ਜੇਕਰ ਜੀਵ ਨੂੰ ਉਸ ਮਾਲਕ ਦੇ ਨੂਰੀ ਸਵਰੂਪ ਤੇ ਖੁਸ਼ੀਆਂ ਦੀ ਪ੍ਰਾਪਤੀ ਨਹੀਂ ਹੋ ਰਹੀ ਤਾਂ ਉਸਦੇ ਅੰਦਰ ਬਚਨਾਂ ‘ਚ, ਵਿਹਾਰ ‘ਚ ਜਾਂ ਦ੍ਰਿੜ ਯਕੀਨ ‘ਚ ਕੋਈ ਨਾ ਕੋਈ ਕਮੀ ਜ਼ਰੂਰ ਹੈ, ਜਿਸ ਦੀ ਵਜ੍ਹਾ ਕਾਰਨ ਇਨਸਾਨ ਉਸ ਮਾਲਕ ਦੇ ਕੋਲ ਹੁੰਦੇ ਹੋਏ ਵੀ ਉਸ ਤੋਂ ਦੂਰ ਹੁੰਦਾ ਹੈ।

ਇਸ ਲਈ ਇਨਸਾਨ ਨੂੰ ਉਨ੍ਹਾਂ ਸਾਰੀਆਂ ਕਮੀਆਂ ਨੂੰ ਕੱਢਣਾ ਚਾਹੀਦਾ ਹੈ, ਕੀ ਤੁਸੀਂ ਸਾਰਾ ਜੀਵਨ ਉਨ੍ਹਾਂ ਕਮੀਆਂ ਨਾਲ ਜਿਉਣਾ ਚਾਹੁੰਦੇ ਹੋ ਜਾਂ ਫਿਰ ਇਨ੍ਹਾਂ ਕਮੀਆਂ ਨਾਲ ਹੀ ਇਸ ਸੰਸਾਰ ਨੂੰ ਤਿਆਗਣਾ ਹੈ, ਫਿਰ ਇਨ੍ਹਾਂ ਸਾਰੀਆਂ ਕਮੀਆਂ ਨੂੰ ਦੂਰ ਕਿਉਂ ਨਹੀਂ ਕਰਦੇ? ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਗਲਤ ਹੈ ਤਾਂ ਉਹ ਨਾ ਕਰੋ ਤੇ ਇਹ ਕਦੇ ਨਹੀਂ ਹੋ ਸਕਦਾ ਕਿ ਸਤਿਸੰਗੀ ਨੂੰ ਸਹੀ ਜਾਂ ਗਲਤ ਦਾ ਪਤਾ ਨਾ ਚੱਲੇ ਸਤਿਸੰਗੀ ਨੂੰ ਇਹ ਜ਼ਰੂਰ ਪਤਾ ਹੁੰਦਾ ਹੈ ਕਿ ਉਸ ‘ਚ ਕਿਹੜੀ ਕਮੀ ਤੇ ਕਿਹੜਾ ਚੰਗਾਪਣ ਹੈ ਇਸ ਲਈ ਜੇਕਰ ਤੁਸੀਂ ਆਪਣੀਆਂ ਸਾਰੀਆਂ ਕਮੀਆਂ ਨੂੰ ਛੱਡਦੇ ਜਾਓਗੇ ਤਾਂ ਉਸ ਮਾਲਕ ਦੀ ਕ੍ਰਿਪਾ ਤੁਹਾਡੇ ‘ਤੇ ਜ਼ਰੂਰ ਮੋਹਲੇਧਾਰ ਵਰ੍ਹੇਗੀ ਇਸ ਲਈ ਬਜਾਇ ਦੂਜਿਆਂ ਦੀਆਂ ਕਮੀਆਂ ਨੂੰ ਵੇਖਣ ਦੇ ਆਪਣੇ ਅੰਦਰ ਦੀਆਂ ਕਮੀਆਂ ਨੂੰ ਦੂਰ ਕਰੋ ਤੇ ਜਿੰਨਾ  ਹੋ ਸਕੇ ਆਪਸ ‘ਚ ਪਿਆਰ ਕਰੋ, ਸਿਮਰਨ ਕਰੋ ਤੇ ਮਾਲਕ ਤੋਂ ਮਾਲਕ ਨੂੰ ਮੰਗੋ ਤਾਂ ਉਹ ਮਾਲਕ ਤੁਹਾਨੂੰ ਅੰਦਰ-ਬਾਹਰ ਕੋਈ ਵੀ ਕਮੀ ਨਹੀਂ ਛੱਡੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।