ਯੋਗਤਾ

ਯੋਗਤਾ

ਗ੍ਰੀਸ ਦੇ ਸਪਾਰਟਾ ਰਾਜ ‘ਚ ਪਿਡਾਰਟਸ ਨਾਂਅ ਦਾ ਇੱਕ ਨੌਜਵਾਨ ਰਹਿੰਦਾ ਸੀ ਬਚਪਨ ਤੋਂ ਹੀ ਉਸਨੂੰ ਪੜ੍ਹਨ ਤੇ ਨਵਾਂ ਸਿੱਖਣ ਦਾ ਬਹੁਤ ਸ਼ੌਕ ਸੀ ਆਪਣੀ ਮਿਹਨਤ ਤੇ ਬੁੱਧੀ ਨਾਲ ਉਹ ਛੋਟੀ ਉਮਰੇ ਹੀ ਵੱਡਾ ਵਿਦਵਾਨ ਬਣ ਗਿਆ ਇੱਕ ਵਾਰ ਉਸਨੂੰ ਪਤਾ ਲੱਗਾ ਕਿ ਰਾਜ ‘ਚ ਪ੍ਰਬੰਧਕੀ ਕਾਰਜ ਲਈ ਤਿੰਨ ਸੌ ਅਸਾਮੀਆਂ ਖਾਲੀ ਹਨ ਉਸਨੇ ਤੁਰੰਤ ਅਰਜੀ ਭੇਜ ਦਿੱਤੀ ਲਾਇਕ ਤਾਂ ਉਹ ਸੀ ਹੀ ਉਸਦੀ ਇੰਟਰਵਿਊ ਵੀ ਸੰਤੋਖਜਨਕ ਹੋਈ ਸੀ  ਪਰ  ਜਦੋਂ ਨਤੀਜਾ ਨਿੱਕਲਿਆ ਤਾਂ ਪਤਾ ਲੱਗਾ ਕਿ ਪਿਡਾਰਟਸ ਨੂੰ ਨੌਕਰੀ ਲਈ ਨਹੀਂ ਚੁਣਿਆ ਗਿਆ ਜਦੋਂ ਉਸਦੇ ਦੋਸਤਾਂ ਨੂੰ  ਪਤਾ ਲੱਗਾ ਤਾਂ ਉਨ੍ਹਾਂ ਸੋਚਿਆ ਕਿ ਪਿਡਾਰਟਸ ਬਹੁਤ ਦੁਖੀ ਹੋ ਗਿਆ ਹੋਵੇਗਾ,

ਇਸ ਲਈ ਉਹ ਸਾਰੇ ਉਸਨੂੰ ਹੌਂਸਲਾ ਦੇਣ ਉਸਦੇ ਘਰ ਪੁੱਜੇ ਸਾਰੇ ਉਸਨੂੰ ਦਿਲਾਸੇ ਦੇ ਰਹੇ ਸਨ ਪਿਡਾਰਟਸ ਨੇ ਦੋਸਤਾਂ ਦੀ ਗੱਲ ਸੁਣੀ ਤੇ ਹੱਸਦੇ-ਹੱਸਦੇ ਕਹਿਣ ਲੱਗਾ, ‘ਦੋਸਤੋ,  ਇਸ ‘ਚ ਦੁਖੀ ਹੋਣ ਵਾਲੀ ਕਿਹੜੀ ਗੱਲ ਹੈ?  ਮੈਨੂੰ ਤਾਂ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਆਪਣੇ ਰਾਜ ‘ਚ ਮੇਰੇ ਤੋਂ ਜਿਆਦਾ ਯੋਗਤਾ ਵਾਲੇ ਤਿੰਨ ਸੌ ਮਨੁੱਖ ਹਨ ਮੇਰਾ ਰਾਜ ਵਿਦਵਾਨਾਂ ਤੇ ਲਾਇਕ ਪੁਰਸ਼ਾਂ ਨਾਲ ਭਰਿਆ ਪਿਆ ਹੈ ਇਸ ਤੋਂ ਬਾਅਦ ਵੀ ਉਸਦੇ ਕਈ ਦੋਸਤ ਸ਼ਾਂਤ ਨਾ ਹੋਏ  ਉਹ ਕਹਿਣ ਲੱਗੇ ਕਿ ਜਰੂਰ ਕੋਈ ਗੜਬੜੀ ਹੋਈ ਹੈ

ਪਿਡਾਰਟਸ ਦੀ ਚੋਣ ਹੋਣੀ ਚਾਹੀਦੀ ਹੈ ਪਿਟਾਡਰਸ ਨੇ ਉਨ੍ਹਾਂਨੂੰ ਸਮਝਾਉਂਦਿਆਂ ਕਿਹਾ, ‘ਦੁਨੀਆ ‘ਚ ਅਣਗਿਣਤ ਵਿਦਵਾਨ ਲੋਕ ਪਏ ਹਨ  ਯੋਗਤਾ ਦੀ ਹੱਦ ਨਹੀਂ ਹੁੰਦੀ ਪਰ ਅਸੀਂ ਹੋਰਾਂ ਨੂੰ ਨੀਵਾਂ ਤੇ ਖੁਦ ਨੂੰ ਉੱਚਾ ਵਿਖਾਉਣ ਦਾ ਯਤਨ ਕਰਦੇ ਹਾਂ ਇਸ ਲਈ ਸਾਨੂੰ ਸਬਰ ਰੱਖਣਾ ਚਾਹੀਦਾ ਹੈ ਪਰ ਅੱਗੇ ਵਧਣ ਦੀ ਕੋਸ਼ਿਸ਼ ਵੀ ਕਰਦੇ ਰਹਿਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.