ਪਿੰਡ ਕੋਟ ਧਰਮੂ ਵਿਖੇ ਗਿਆਰਵੀਂ ਜਮਾਤ ਦੀ ਵਿਦਿਆਰਥਣ ਨੇ ਕੀਤੀ ਆਤਮਹੱਤਿਆ

ਆਨਲਾਈਨ ਪੜ੍ਹਾਈ ਕਾਰਨ ਮਜ਼ਦੂਰ ਪਰਿਵਾਰ ਨੂੰ ਲੈਪਟਾਪ ਮੋਬਾਈਲ ਨਾ ਮਿਲਣ ਕਰਕੇ ਲੜਕੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ: ਕਿਸਾਨ ਆਗੂ

ਝੁਨੀਰ (ਗੁਰਜੀਤ ਸ਼ੀਹ) ਪਿੰਡ ਕੋਟ ਧਰਮੂ ਦੀ ਨੌਜਵਾਨ ਲੜਕੀ ਨੇ ਆਪਣੇ ਘਰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਮਿਲੇ ਵੇਰਵੇ ਅਨੁਸਾਰ ਰਮਨਦੀਪ ਕੌਰ ਪੁੱਤਰੀ ਜਗਸੀਰ ਸਿੰਘ ਜੋ ਕਿ ਦਿਹਾੜੀ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਰੋਜ਼ਾਨਾਂ ਦੀ ਤਰ੍ਹਾਂ ਆਪਣੀ ਦਿਹਾੜੀ ਮਜ਼ਦੂਰੀ ‘ਤੇ ਗਏ ਹੋਏ ਸੀ ਸ਼ੁੱਕਰਵਾਰ ਲਗਭਗ ਸ਼ਾਮ 7 ਵਜੇ ਜਦੋਂ ਉਹ ਵਾਪਸ ਘਰ ਪਰਤੇ ਤਾਂ ਰਮਨਦੀਪ ਕੌਰ ਘਰ ‘ਚ ਪੱਖੇ ਨਾਲ ਲਟਕ ਰਹੀ ਸੀ ਜਿਸ ਨੂੰ ਮ੍ਰਿਤਕ ਅਵਸਥਾ ‘ਚ ਹੇਠਾਂ ਉਤਾਰਿਆ ਗਿਆ

ਮ੍ਰਿਤਕ ਰਮਨਦੀਪ ਕੌਰ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਦਾ ਦਸਵੀਂ ਜਮਾਤ ਪਾਸ ਕਰਕੇ 11ਵੀਂ ਕਲਾਸ ਸਰਕਾਰੀ ਸੀਨੀ ਸੈਕੰਡਰੀ ਸਕੂਲ ਭੰਮੇ ਕਲਾਂ ਵਿਖੇ ਦਾਖਲਾ ਕਰਵਾਇਆ ਸੀ ਜੋ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਰਹਿੰਦੀ ਸੀ ਤੇ ਬੀਤੇ ਦਿਨ ਬਿਨਾਂ ਕਿਸੇ ਨਾਲ ਲੜਾਈ ਝਗੜਾ ਕਰਦਿਆਂ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਲੜਕੀ ਪੜ੍ਹਾਈ ‘ਚ ਹੁਸ਼ਿਆਰ ਸੀ ,

ਅੱਜ ਕੱਲ੍ਹ ਦੇ ਦਿਨਾਂ ‘ਚ ਮੋਬਾਈਲਾਂ ਅਤੇ ਲੈਪਟਾਪ ਰਾਹੀਂ ਆਨਲਾਈਨ ਪੜ੍ਹਾਈ ਹੋਣ ਕਰਕੇ ਅਸੀਂ ਦਿਹਾੜੀਦਾਰ ਮਜ਼ਦੂਰ ਉਸ ਨੂੰ ਇਹ ਸੁਵਿਧਾਵਾਂ ਨਾ ਮੁਹੱਈਆ ਕਰਵਾਉਣ ਦੀ ਚਿੰਤਾ ‘ਚ ਉਸ ਨੇ ਕੋਈ ਫੈਸਲਾ ਲੈ ਲਿਆ ਹੋਵੇ ਪੁਲਿਸ ਚੌਕੀ ਕੋਟ ਧਰਮੂ ਦੇ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਇਹ ਮ੍ਰਿਤਕ ਰਮਨਦੀਪ ਕੌਰ ਦੇ ਪਿਤਾ ਜਗਸੀਰ ਸਿੰਘ ਦੇ ਬਿਆਨਾਂ ਅਨੁਸਾਰ ਘਰ ‘ਚ ਕੋਈ ਬਿਨਾਂ ਲੜਾਈ ਝਗੜਾ ਕੀਤਿਆਂ ਦਿਮਾਗੀ ਪ੍ਰੇਸ਼ਾਨੀ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਜਿਸ ਵਿੱਚ ਪੁਲਿਸ ਵੱਲੋਂ ਇੱਕ 174  ਦੀ ਕਾਰਵਾਈ ਅਮਲ ‘ਚ ਲਿਆ ਕੇ ਮ੍ਰਿਤਕ ਲੜਕੀ ਦਾ ਸਿਵਲ ਹਸਪਤਾਲ ਮਾਨਸਾ ਤੋਂ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ

ਇਸ ਮੌਕੇ ਕਿਸਾਨ ਆਗੂ ਮਲਕੀਤ ਸਿੰਘ ਕੋਟਧਰਮੂ ਨੇ ਕਿਹਾ ਮ੍ਰਿਤਕ ਰਮਨਦੀਪ ਕੌਰ ਪੜ੍ਹ ਲਿਖ ਕੇ ਆਪਣੇ ਮਾਂ ਬਾਪ ਦਾ ਉੱਚ ਵਿੱਦਿਆ ਹਾਸਲ ਕਰਕੇ ਨਾਂਅ ਰੌਸ਼ਨ ਕਰਨਾ ਚਾਹੁੰਦੀ ਸੀ ਪਰ ਦਿਹਾੜੀ ਮਜ਼ਦੂਰੀ ਕਰਨ ਵਾਲੇ ਇਸ ਦਲਿਤ ਮਜ਼ਦੂਰ ਪਰਿਵਾਰ ਕੋਲ ਅੱਜ ਦੇ ਮਹਿੰਗਾਈ ਵਾਲੇ ਯੁੱਗ ‘ਚ ਇਹ ਲੋੜਾਂ ਪੂਰੀਆਂ ਨਾ ਹੋਣ ਕਰਕੇ ਲੜਕੀ ਨੇ ਇਹ ਫੈਸਲਾ ਲਿਆ ਹੈ ਕੋਟ ਧਰਮ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਕਿਹਾ ਕਿ ਰਮਨਦੀਪ ਕੌਰ ਅਤੇ ਉਸ ਦਾ ਪਰਿਵਾਰ ਇੱਕ ਵਧੀਆ ਪਰਿਵਾਰ ਹੈ ਪਰ ਜੋ ਇਹ ਘਟਨਾ ਵਾਪਰੀ ਹੈ ਉਸ ਬਾਰੇ ਜ਼ਿਆਦਾ ਪਰਿਵਾਰ ਨੂੰ ਹੀ ਪਤਾ ਹੈ ਅਸੀਂ ਤਾਂ ਪਰਿਵਾਰ ਨਾਲ ਦੁੱਖ ਹੀ ਸਾਂਝਾ ਕਰ ਸਕਦੇ ਹਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।