ਸਾਊਦੀ ਅਰਬ ‘ਚ ਦਮ ਘੁਟਣ ਨਾਲ 11 ਭਾਰਤੀਆਂ ਦੀ ਮੌਤ

Indian, Died, Saudi, Arabia, House Fire

ਮਕਾਨ ‘ਚ ਲੱਗੀ ਸੀ ਭਿਆਨਕ ਅੱਗ

ਨਵੀਂ ਦਿੱਲੀ/ਦੁਬਈ: ਸਾਊਦੀ ਅਰਬ ਦੇ ਨਜਰਾਨ ਖੇਤਰ ‘ਚ ਇੱਕ ਮਕਾਨ ‘ਚ ਭਿਆਨਕ ਅੱਗ ਲੱਗਣ ਕਾਰਨ ਦਮ ਘੁੱਟਣ ਨਾਲ 11 ਭਾਰਤੀਆਂ ਦੀ ਮੌਤ ਹੋ ਗਈ ਤੇ ਛੇ ਜ਼ਖਮੀ ਹੋ ਗਏ।

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਘਟਨਾ ‘ਤੇ ਪੈਨੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਟਵੀਟ ਕੀਤਾ ਕਿ ਸਾਡੇ ਮਹਾਂ ਵਪਾਰਕ ਦੂਤ ਨਜਰਾਨਾ ਦੇ ਗਵਰਨਰ ਨਾਲ ਲਗਾਤਾਰ ਸੰਪਰਕ ‘ਚ ਹਨ। ਉਹ ਮੈਨੂੰ ਘਟਨਾ ਦੀ ਲਗਾਤਾਰ ਜਾਣਕਾਰੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਹਾਦ ਸਥਿੱਤ ਭਾਰਤੀ ਵਪਾਰਕ ਦੂਤਾਵਾਸ ਦੇ ਅਧਿਕਾਰੀ ਘਟਨਾ ਤੋਂ ਬਾਅਦ ਨਜਰਾਨ ਪਹੁੰਚੇ ਹਨ ਮਹਾਂਵਪਾਰਕ ਦੂਤ ਮੁਹੰਮਦ ਨੂਰ ਰਹਿਮਾਨ ਸ਼ੇਖ ਨਜਰਾਨ ਦੇ ਗਵਰਨਰ ਪ੍ਰਿੰਸ ਜੁਲੁਵੀ ਬਿਨ ਅਬਦੇਲਾਜੀਜ਼ ਬਿਨ ਮੁਸਾਇਦ ਨਾਲ ਇਸ ਘਟਨਾਂ ਨੂੰ ਲੈ ਕੇ ਲਗਾਤਾਰ ਸੰਪਰਕ ‘ਚ ਹਨ।

ਸ਼ਾਰਟ ਸਰਕਟ ਦਾ ਪ੍ਰਗਟਾਇਆ ਸ਼ੱਕ

ਸ਼ੁਰੂਆਤੀ ਜਾਂਚ ਦੇ ਅਨੁਸਾਰ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਹੈ ਸਥਾਨਕ ਮੀਡੀਆ ਅਨੁਸਾਰ ਅੱਗ ਦੱਖਣੀ ਨਜਰਾਨ ਸਥਿੱਤ ਇੱਕ ਮਕਾਨ ‘ਚ ਲੱਗੀ ਹੈ। ਇਸ ਘਰ ‘ਚ ਭਾਰਤੀ ਤੇ ਬੰਗਲਾਦੇਸ਼ ਦੇ ਮਜ਼ਦੂਰ ਰਹਿੰਦੇ ਸਨ ਘਰ ‘ਚ ਇੱਕ ਵੀ ਖਿੜਕੀ ਨਹੀਂ ਸੀ, ਜਿਸ ‘ਚੋਂ ਧੂੰਆਂ ਬਾਹਰ ਨਹੀਂ ਨਿਕਲ ਸਕਿਆ ਅੱਗ ਲੱਗਣ ਤੋਂ ਬਾਅਦ ਘਰ ‘ਚ ਧੂੰਆਂ ਫੈਲ ਗਿਆ ਤੇ ਮਜ਼ਦੂਰਾਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ। ਜ਼ਖਮੀਆਂ ‘ਚ ਚਾਰ ਭਾਰਤੀ ਹਨ।
ਵਿਦੇਸ਼ ਮੰਤਰਾਲੇ ਨੇ ਮ੍ਰਿਤਕਾਂ ਦੀ ਸੂਚੀ ਜਾਰੀ ਕੀਤੀ ਹੈ, ਉਸ ‘ਚ ਗੌਰ ਸ਼ੰਕਰ (ਬਿਹਾਰ) ਕੰਪਾਲਨ ਸੱÎਤਿਆਨ (ਕੇਰਲ), ਬੈਜੂ ਰਾਘਵਨ ਤੇ ਸਿਰੀਜੀਤ ਕੋਟਾਸੇਰੀ (ਕੇਰਲ), ਮੁਰੋਕੰਦਨ ਕਲਿਆਣ (ਤਮਿਲਨਾਡੂ), ਤੇਜਬਰ ਖਾਨ, ਅਤੀਕ ਅਹਿਮਦ, ਵਸੀਮ ਅਕਰਮ (ਉੱਤਰ ਪ੍ਰਦੇਸ਼) ਤੇ ਵਕੀਲ ਅਹਿਮਦ, ਪਾਰਸ ਕੁਮਾਰ ਸੂਬੇਦਾਰ ਤੇ ਮੁਹਿੰਮਦ ਵਸੀਮ ਅਜੀਜੁਰ ਰਹਿਮਾਨ ਸ਼ਾਮਲ ਹਨ। ਸਾਲ 2015 ‘ਚ ਜਾਰੀ ਅੰਕੜਿਆਂ ਦੇ ਅਨੁਸਾਰ ਸਾਊਦੀ ਅਰਬ ‘ਚ ਲਗਭਗ 90 ਲੱਖ ਵਿਦੇਸ਼ੀ ਕਾਮਗਾਰ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਦੱਖਣੀ ਏਸ਼ੀਆ ਤੋਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।