ਕੱਲ੍ਹ ਬਿਜਲੀ ਸਪਲਾਈ ਰਹੇਗੀ ਬੰਦ, ਜਾਣੋ ਕਾਰਨ

Electricity-Supply
ਕੱਲ੍ਹ ਬਿਜਲੀ ਸਪਲਾਈ ਰਹੇਗੀ ਬੰਦ, ਜਾਣੋ ਕਾਰਨ

(ਦੁਰਗਾ ਸਿੰਗਲਾ/ ਮੋਹਨ ਸਿੰਘ) ਮੂਣਕ। ਮੂਣਕ ਸ਼ਹਿਰ ਦੇ ਨਾਲ ਨਾਲ ਨੇੜਲੇ ਗਰਿੱਡਾਂ ਵਿੱਚ 66 ਕੇਵੀ ਲਾਈਨ ਦੀ ਮੁਰੰਮਤ ਨੂੰ ਲੈਕੇ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। (Electricity Supply )

ਇਹ ਵੀ ਪੜ੍ਹੋ : ਦੇਸ਼ ਭਗਤ ਗਲੋਬਲ ਸਕੂਲ ਵਿਖੇ “ਸਪੋਰਟਸ ਮੀਟ 2023” ਕਰਵਾਈ

ਇਸ ਸਬੰਧੀ ਪਾਵਰਕੌਮ ਬਿਜਲੀ ਗਰਿੱਡ ਮੂਣਕ ਦੇ ਐਸਡੀਓ ਦਵਿੰਦਰ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੀ 24 ਨਵੰਬਰ 2023 ਦਿਨ ਸ਼ੁੱਕਰਵਾਰ ਨੂੰ 66 ਕੇਵੀ ਲਾਈਨ ਦੀ ਮੁਰੰਮਤ ਕਰਨ ਕਰਕੇ ਮੂਣਕ, ਹਮੀਰਗੜ, ਬਲਰਾਂ, ਮੰਡਵੀਂ, ਕਰੋਦਾ, ਮਕੋਰੜ ਸਾਹਿਬ, ਸੇਲਵਾਲਾ, ਘਮੂਰਘਾਟ, ਭੁਟਾਲ, ਖੰਡੇਬਾਦ ਅਤੇ ਬਨਾਰਸੀ ਗਰਿੱਡਾਂ ਤੋਂ ਚੱਲਣ ਵਾਲੇ ਇਲਾਕੇ ਦੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬੰਦ ਰਹੇਗੀ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਬਿਜਲੀ ਬੰਦ ਦਾ ਸਮਾਂ ਮੌਕੇ ਦੇ ਹਲਾਤਾਂ ਨੂੰ ਦੇਖਦਿਆਂ ਸਮੇਂ ਵਿੱਚ ਵਾਧਾ ਘਾਟਾ ਵੀ ਹੋ ਸਕਦਾ ਹੈ।

LEAVE A REPLY

Please enter your comment!
Please enter your name here