ਸਰਸਾ (ਸੱਚ ਕਹੂੰ ਨਿਊਜ਼)। ਆਪਣੇ ਖ਼ਪਤਕਾਰਾਂ ਨੂੰ ਹਮੇਸ਼ਾ ਹੀ ਬਿਜਲੀ ਵਿਭਾਗ (Electricity Department) ਸੁਚੇਤ ਕਰਦਾ ਰਹਿੰਦਾ ਹੈ। ਖ਼ਪਤਕਾਰਾਂ ਨਾਲ ਕਿਸੇ ਤਰ੍ਹਾਂ ਦੀ ਠੱਗੀ ਨਾ ਹੋਵੇ ਇਸ ਲਈ ਹਮੇਸ਼ਾ ਉਨ੍ਹਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਦੱਖਣੀ ਹਰਿਆਣਾ ਬਿਜਲੀ ਵਿਤਰਣ ਨਿਗਮ ਦੇ ਐਮਡੀ ਅਮਿਤ ਖੱਤਰੀ ਨੇ ਸਾਰੇ ਬਿਜਲੀ ਖ਼ਪਤਕਾਰਾਂ ਨੂੰ ਠੱਗਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬਿਜਲੀ ਖ਼ਪਤਕਾਰ ਨੂੰ ਮੈਸੇਜ਼ ਆਉਂਦਾ ਹੈ ਕਿ ਬਿਜਲੀ ਬਿੱਲ ਜਮ੍ਹਾ ਕਰੋ, ਨਹੀਂ ਤਾਂ ਕੁਝ ਹੀ ਘੰਟਿਆਂ ਵਿੱਚ ਤੁਹਾਡਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ ਤਾਂ ਸੁਚੇਤ ਰਹੋ।
ਇਸ ਤਰ੍ਹਾਂ ਦੇ ਲਿੰਕ ’ਤੇ ਕਲਿੱਕ ਨਾ ਕਰੋ ਅਤੇ ਸਾਈਬਰ ਅਪਰਾਧਾਂ ਤੋਂ ਸਾਵਧਾਨ ਰਹੋ। ਅਜਿਹੇ ਫੇਕ ਸੰਦੇਸ਼ ’ਚ ਖ਼ਪਤਕਾਰ ਦਾ ਖਾਤਾ ਨੰਬਰ ਅਤੇ ਬਕਾਇਆ ਰਾਸ਼ੀ ਨਹੀਂ ਲਿਖੀ ਹੁੰਦੀ। ਉਨ੍ਹਾਂ ਦੱਸਿਆ ਕਿ ਸਾਈਬਰ ਠੱਗ ਖ਼ਪਤਕਾਰਾਂ ਨੂੰ ਠੱਗਣ ਲਈ ਰੋਜ਼ਾਨਾ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਇਨ੍ਹੀਂ ਦਿਨੀਂ ਸਾਈਬਰ ਠੱਗਾਂ ਦੁਆਰਾ ਲੋਕਾਂ ਨੂੰ ਨਵੇਂ ਤਰੀਕੇ ਨਾਲ ਫਸਾਉਣ ਦੀ ਕੋਸ਼ਿਸ਼ ਦੇ ਤਹਿਤ ਬਹੁਤ ਸਾਰੇ ਬਿਜਲੀ ਖ਼ਪਤਕਾਰਾਂ ਕੋਲ ਮੋਬਾਈਲ ’ਤੇ ਇੱਕ ਮੈਸੇਜ਼ ਆ ਰਿਹਾ ਹੈ ਕਿ ਤੁਹਾਡਾ ਬਿਜਲੀ ਦਾ ਬਿੱਲ ਬਕਾਇਆ ਹੈ, ਜੇਕਰ ਤੁਸੀਂ ਬਿੱਲ ਨਾ ਭਰਿਆ ਤਾਂ ਤੁਹਾਡਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ।
ਐਨਾ ਹੀ ਨਹੀਂ ਬਕਾਇਦਾ ਕਨੈਕਸ਼ਨ ਕੱਟਣ ਦਾ ਸਮਾਂ ਵੀ ਦੱਸਿਆ ਜਾ ਰਿਹਾ ਹੈ ਕਿ ਅੱਜ ਰਾਤ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਬਾਅਦ ’ਚ ਇੱਕ ਨੰਬਰ ਭੇਜਿਆ ਜਾ ਰਿਹਾ ਹੈ ਅਤੇ ਉਸ ’ਤੇ ਗੱਲ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਕਾਫ਼ੀ ਖ਼ਪਤਕਾਰ ਮੈਸੇਜ ’ਚ ਦਿੱਤੇ ਗਏ ਨੰਬਰ ’ਤੇ ਕਾਲ ਕਰਕੇ ਪੱਛਦੇ ਹਨ ਕਿ ਅਜਿਹਾ ਕਿਉਂ ਹੋਵੇਗਾ ਤਾਂ ਗੱਲ ਕਰਨ ’ਤੇ ਠੱਗੀ ਦਾ ਪਤਾ ਲੱਗਦਾ ਹੈ।
ਵਿਭਾਗ ਕੁਨੈਕਸ਼ਨ ਕੱਟਣ ਦੀ ਚਿਤਾਵਨੀ ਨਹੀਂ ਦਿੰਦਾ
ਮੈਨੇਜ਼ਿੰਗ ਡਾਇਰੈਕਟਰ ਨੇ ਦੱਸਿਆ ਕਿ ਦੱਖਣੀ ਹਰਿਆਣਾ ਬਿਜਲੀ ਵਿਤਰਣ ਨਿਗਮ ਇਸ ਤਰ੍ਹਾਂ ਦਾ ਕੋਈ ਵੀ ਮੈਸੇਜ਼ ਨਹੀਂ ਭੇਜਦਾ ਹੈ। ਨਿਗਮ ਕਿਸੇ ਨੂੰ ਵੀ ਬਿਜਲੀ ਕੂਨੈਕਸ਼ਨ ਕੱਟਣ ਦੀ ਚੇਤਾਵਨੀ ਨਹੀਂ ਦਿੰਦਾ ਹੈ ਅਤੇ ਕਿਸੇ ਵੀ ਨੰਬਰ ’ਤੇ ਸੰਪਰਕ ਕਰਨ ਲਈ ਨਹੀਂ ਕਹਿੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬਿਜਲੀ ਖ਼ਪਤਕਾਰ ਦਾ ਬਿੱਲ ਬਕਾਇਆ ਹੈ ਅਤੇ ਉਸ ਨੂੰ ਇਸ ਤਰ੍ਹਾਂ ਦਾ ਸੰਦੇਸ਼ ਪ੍ਰਾਪਤ ਹੰੁਦਾ ਹੈ ਤਾਂ ਉਹ ਸੁਚੇਤ ਰਹਿਣ ਅਤੇ ਬਿਜਲੀ ਕੱਟਣ ਦੇ ਅਣਜਾਣ ਤੇ ਫਰਜ਼ੀ ਮੈਸੇਜ਼ ਦੇ ਲਿੰਕ ’ਤੇ ਕਲਿੱਕ ਨਾ ਕਰਨ ਅਤੇ ਆਪਣੀ ਬੈਂਕ, ਕਾਰਡ ਡਿਟੇਲ, ਓਟੀਪੀ ਆਦਿ ਕਿਸੇ ਨਾਲ ਵੀ ਸ਼ੇਅਰ ਨਾ ਕਰਨ। ਖੁਦ ਸੁਚੇਤ ਰਹੋ ਅਤੇ ਆਪਣੇ ਸੰਪਰਕ ’ਚ ਆਉਦ ਵਾਲਿਆਂ ਨੂੰ ਵੀ ਜਾਗਰੂਕ ਕਰੋ।
ਸਿਰਫ਼ ਬਿੱਲ ਭੇਜਿਆ ਜਾਂਦਾ ਹੈ | Electricity Department
ਖੱਤਰੀ ਨੇ ਦੱਸਿਆ ਕਿ ਬਿਜਲੀ ਨਿਗਮ ਦੁਆਰਾ ਬਿੱਲ ਦੇ ਬਣਦੇ ਹੀ ਖ਼ਪਤਕਾਰ ਨੂੰ ਈਮੇਲ ’ਤੇ ਬਿੱਲ ਅਤੇ ਰਜਿਸਟਰਡ ਮੋਬਾਇਲ ਨੰਬਰ ’ਤੇ ਮੈਸੇਜ਼ ਭੇਜਿਆ ਜਾਂਦਾ ਹੈ। ਬਿੱਲ ਭਰਨ ਦੀ ਤਾਰੀਖ ਤੋਂ ਪਹਿਲਾਂ ਅਤੇ ਬਾਅਦ ’ਚ ਉਸ ਦੇ ਬਿੰਲ ਬਕਾਇਆ ਹੋਣ ਬਾਰੇ ਮੈਸੇਜ਼ ਦਿੱਤਾ ਜਾਂਦਾ ਹੈ। ਬਿਜਲੀ ਨਿਗਮ ਦੇ ਮੈਸੇਜ਼ ’ਚ ਖਪਤਕਾਰ ਦਾ ਖਾਤਾ ਨੰਬਰ ਅਤੇ ਬਕਾਇਆ ਰਾਸ਼ੀ ਵੀ ਲਿਖੀ ਹੁੰਦੀ ਹੈ। ਇਹ ਸਾਰੇ ਮੈਸੇਜ਼ ਅਧਿਕਾਰਤ ਆਈਡੀ-ਡੀਐਚਬੀਵੀਐੱਨ ਦੁਆਰਾ ਭੇਜੇ ਜਾਂਦੇ ਹਨ। ਖ਼ਪਤਕਾਰ ਨੂੰ ਆਪਣਾ ਬਿੱਲ ਆਨਲਾਈਨ ਦੇਖਣ ਅਤੇ ਆਈਲਾਈਨ ਭੁਗਤਾਨ ਕਰਨ ਲਈ epayment.dhbvn.org.in (ਨੋਟ: ਸਿਰਫ਼ ਹਰਿਆਣਾ ਵਾਸੀਆਂ ਲਈ) ਦੱਖਣੀ ਹਰਿਆਣਾ ਬਿਜਲੀ ਵਿਤਰਣ ਨਿਗਮ ਦੀ ਵੈੱਬਸਾਈਟ ’ਤੇ ਜਾਣ ਦੀ ਸਲਾਹ ਹੀ ਦਿੱਤੀ ਜਾਂਦੀ ਹੈ।
ਸਾਈਬਰ ਕ੍ਰਾਈਮ ਦੇ ਨੰਬਰ ’ਤੇ ਕਰੋ ਸ਼ਿਕਾਇਤ
ਇਸ ਤੋਂ ਬਾਅਦ ਵੀ ਜੇਕਰ ਕਿਸੇ ਬਿਜਲੀ ਖ਼ਪਤਕਾਰ ਨੂੰ ਆਪਣੇ ਬਿਜਲੀ ਬਿੱਲ ਨੂੰ ਲੈ ਕੇ ਕੋਈ ਸ਼ੱਕ ਹੈ ਤਾਂ ਉਹ ਆਪਣੇ ਨੇੜੇ ਦੇ ਬਿਜਲੀ ਦਫ਼ਤਰ ਜਾਂ ਬਿਜਲੀ ਵਿਭਾਗ ਦੇ ਟੋਲ ਫ੍ਰੀ ਨੰਬਰ 1800-180-4334 ’ਤੇ ਸੰਪਰਕ ਕਰ ਸਕਦਾ ਹੈ। ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤ ਦਰਜ ਕਰੋ। ਉਨ੍ਹਾਂ ਦੱਸਿਆ ਕਿ ਜੇਕਰ ਫਿਰ ਵੀ ਕਿਸੇ ਕਾਰਨ ਕਿਸੇ ਨਾਲ ਵੀ ਕਿਸੇ ਤਰ੍ਹਾਂ ਦੀ ਸਾਈਬਰ ਧੋਖਾਧੜੀ ਹੁੰਦੀ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ’ਤੇ ਸੰਪਰਕ ਕਰੋ ਅਤੇ ਆਪਣੀ ਸ਼ਿਕਾਇਤ ਨੂੰ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ’ਤੇ ਦਰਜ਼ ਕਰਵਾਓ।