Punjab Electricity News: ਫਰਵਰੀ ਮਹੀਨੇ ’ਚ ਹੀ ਬਿਜਲੀ ਦੀ ਮੰਗ ਨੇ ਫਿਕਰੀਂ ਪਾਇਆ, ਜਾਣੋ ਮੌਕੇ ਦਾ ਹਾਲ

Punjab Electricity News
Punjab Electricity News: ਫਰਵਰੀ ਮਹੀਨੇ ’ਚ ਹੀ ਬਿਜਲੀ ਦੀ ਮੰਗ ਨੇ ਫਿਕਰੀਂ ਪਾਇਆ, ਜਾਣੋ ਮੌਕੇ ਦਾ ਹਾਲ

9 ਹਜ਼ਾਰ ਮੈਗਾਵਾਟ ਨੇੜੇ ਪੁੱਜੀ ਮੰਗ | Punjab Electricity News

  • ਪਿਛਲੇ ਸਾਲ ਨਾਲੋਂ 1300 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਦੀ ਮੰਗ ’ਚ ਵਾਧਾ | Punjab Electricity News

Punjab Electricity News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਫਰਵਰੀ ਮਹੀਨੇ ਵਿੱਚ ਹੀ ਤਾਪਮਾਨ ਵਿੱਚ ਵਾਧਾ ਹੋਣ ਕਾਰਨ ਬਿਜਲੀ ਦੀ ਮੰਗ ਪਿਛਲੇ ਸਾਲ ਨਾਲੋਂ ਵਧੀ ਹੈ। ਬਿਜਲੀ ਦੀ ਮੰਗ ਵਿੱਚ ਇਹ ਵਾਧਾ 1300 ਮੈਗਾਵਾਟ ਤੋਂ ਜ਼ਿਆਦਾ ਦਰਜ ਕੀਤਾ ਗਿਆ ਹੈ। ਪਾਵਰਕੌਮ ਦੀ ਰਿਪੋਰਟ ਤੋਂ ਇਕੱਤਰ ਕੀਤੇ ਵੇਰਵਿਆਂ ਮੁਤਾਬਿਕ ਫਰਵਰੀ ਮਹੀਨੇ ਅੰਦਰ ਹੀ ਸੋਮਵਾਰ ਨੂੰ ਪੰਜਾਬ ਅੰਦਰ ਬਿਜਲੀ ਦੀ ਵੱਧ ਤੋਂ ਵੱਧ ਮੰਗ 8982 ਮੈਗਾਵਾਟ ’ਤੇ ਪੁੱਜ ਗਈ।

ਫਰਵਰੀ ਮਹੀਨੇ ਵਿੱਚ ਹੀ ਵਧਿਆ ਤਾਪਮਾਨ ਡਰਾਉਣ ਲੱਗਾ ਲੋਕਾਂ ਨੂੰ | Punjab Electricity News

ਸੂਬੇ ਦੇ ਲੋਕਾਂ ਨੂੰ ਇਸ ਵਾਰ ਪਹਿਲਾਂ ਵਾਂਗ ਹੱਡ-ਠਾਰਵੀਂ ਠੰਢ ਨਸੀਬ ਨਹੀਂ ਹੋਈ ਅਤੇ ਫਰਵਰੀ ਮਹੀਨੇ ਅੰਦਰ ਹੀ ਤਾਪਮਾਨ ’ਚ ਵਾਧਾ ਹੋ ਰਿਹਾ ਹੈ। ਤਿੱਖੀ ਪੈ ਰਹੀ ਧੁੱਪ ਹੁਣੇ ਹੀ ਗਰਮੀ ਦਾ ਅਹਿਸਾਸ ਕਰਵਾਉਣ ਲੱਗੀ ਹੈ, ਜਿਸ ਕਾਰਨ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਜ਼ਿਆਦਾ ਗਰਮੀ ਪੈਣ ਦਾ ਫਿਕਰ ਸਤਾਉਣ ਲੱਗਾ ਹੈ। ਪਿਛਲੇ ਸਾਲ ਇਸੇ ਦਿਨ ਬਿਜਲੀ ਦੀ ਮੰਗ 7603 ਮੈਗਾਵਾਟ ਸੀ। ਇਸ ਤਰ੍ਹਾਂ ਪਿਛਲੇ ਸਾਲ ਨਾਲੋਂ ਫਰਵਰੀ ਮਹੀਨੇ ਵਿੱਚ ਹੀ ਬਿਜਲੀ ਦੀ ਮੰਗ 1379 ਮੈਗਾਵਾਟ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ।

Read Also : CM Rekha Gupta: ਰੇਖਾ ਗੁਪਤਾ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਅੱਜ ਭਾਵੇਂ ਕਿ ਦੁਪਹਿਰ ਬਾਅਦ ਬੱਦਲਵਾਈ ਵਾਲਾ ਮੌਸਮ ਜ਼ਰੂਰ ਬਣ ਗਿਆ, ਪਰ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਇਸੇ ਤਰ੍ਹਾਂ ਵਾਧੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਿਛਲੇ ਸਾਲ ਮਈ ਮਹੀਨੇ ਵਿੱਚ ਹੀ ਬਿਜਲੀ ਦੀ ਮੰਗ ਵਿੱਚ ਵੱਡਾ ਇਜਾਫ਼ਾ ਹੋਇਆ ਸੀ ਅਤੇ ਇਸ ਵਾਰ ਵੀ ਗਰਮੀ ਅਤੇ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਮੰਗ ਅੰਦਰ ਵੱਡਾ ਵਾਧਾ ਹੋਣ ਦਾ ਅਨੁਮਾਨ ਹੈ। ਇੱਧਰ ਜੇਕਰ ਪਾਵਰਕੌਮ ਦੇ ਥਰਮਲ ਪਲਾਂਟਾਂ ਦੀ ਮੌਜ਼ੂਦਾ ਸਥਿਤੀ ਦੇਖੀ ਜਾਵੇ ਤਾ ਲਹਿਰਾ-ਮੁਹੱਬਤ ਥਰਮਲ ਪਲਾਂਟ ਦਾ 2 ਨੰਬਰ ਯੂਨਿਟ ਈਐੱਸਪੀ ਡਿੱਗਣ ਕਾਰਨ ਪਿਛਲੇ ਢਾਈ ਸਾਲ ਤੋਂ ਬੰਦ ਪਿਆ ਹੈ, ਜੋ ਕਿ ਅਜੇ ਤੱਕ ਠੀਕ ਨਹੀਂ ਕੀਤਾ ਗਿਆ।

Punjab Electricity News

ਜੇਕਰ ਝੋਨੇ ਅਤੇ ਗਰਮੀ ਦੇ ਸੀਜ਼ਨ ਵਿੱਚ ਇਸ ਯੂਨਿਟ ਨੂੰ ਠੀਕ ਨਾ ਕੀਤਾ ਗਿਆ ਤਾਂ ਪਾਵਰਕੌਮ ਨੂੰ ਇਸਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਇਸ ਦੇ ਨਾਲ ਹੀ ਪਾਵਰਕੌਮ ਦੇ ਰੋਪੜ ਥਰਮਲ ਪਲਾਂਟ ਦੇ 3 ਯੂਨਿਟ ਚੱਲ ਰਹੇ ਹਨ, ਜਦੋਂ ਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਵੀ ਤਿੰਨ ਯੂਨਿਟ ਕਾਰਜਸ਼ੀਲ ਹਨ। ਇਸ ਦੇ ਨਾਲ ਹੀ ਗੋਇਦਵਾਲ ਸਾਹਿਬ ਥਰਮਲ ਪਲਾਂਟ ਦੇ ਦੋ ਯੂਨਿਟਾਂ ਵਿੱਚੋਂ ਇੱਕ ਯੂਨਿਟ ਚਾਲੂ ਹੈ। ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋਂ ਦੇ ਤਿੰਨੇਂ ਯੂਨਿਟ ਪੂਰੀ ਸਮਰੱਥਾਂ ’ਤੇ ਚੱਲ ਰਹੇ ਹਨ, ਜਦੋਂ ਕਿ ਰਾਜਪੁਰਾ ਥਰਮਲ ਪਲਾਂਟ ਦਾ ਇੱਕ ਯੂਨਿਟ ਚੱਲ ਰਿਹਾ ਹੈ ਅਤੇ ਇੱਕ ਬੰਦ ਹੈ। ਪਾਵਰਕੌਮ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਫਰਵਰੀ ਮਹੀਨੇ ਵਿੱਚ ਹੀ ਬਿਜਲੀ ਦੀ ਮੰਗ ਵਧਣਾ ਚਿੰਤਾਜਨਕ ਹੈ ਅਤੇ ਪਾਵਰਕੌਮ ਗਰਮੀ ਅਤੇ ਝੋਨੇ ਦੇ ਸੀਜ਼ਨ ਵਿੱਚ ਆਪਣੇ ਪ੍ਰਬੰਧਾਂ ’ਚ ਘਾਟ ਨਹੀਂ ਆਉਣ ਦੇਵੇਗਾ।

LEAVE A REPLY

Please enter your comment!
Please enter your name here