ਸਾਧਵੀ ਪ੍ਰਗਿਆ ਲੜੇਗੀ ਦਿਗਵਿਜੇ ਸਿੰਘ ਖਿਲਾਫ਼ ਚੋਣ

Elections,Digvijay Singh, Sadhvi Pragya

ਭੋਪਾਲ | ਮੱਧ ਪ੍ਰਦੇਸ਼ ਦੀ ਭੋਪਾਲ ਸੀਟ ਤੋਂ ਭਾਜਪਾ ਦੇ ਟਿਕਟ ‘ਤੇ ਸਾਧਵੀ ਪ੍ਰਗਿਆ ਸਿੰਘ ਠਾਕੁਰ ਦਾ ਚੋਣ ਲੜਨਾ ਤੈਅ ਹੈ। ਅੱਜ ਭਾਵ ਬੁੱਧਵਾਰ ਨੂੰ ਸਾਧਵੀ ਪ੍ਰਗਿਆ ਨੇ ਭਾਜਪਾ ‘ਚ ਸ਼ਾਮਲ ਹੋਈ। ਸਾਧਵੀਂ ਨੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਮੌਜ਼ੂਦਗੀ ‘ਚ ਭਾਜਪਾ ਦੀ ਮੈਂਬਰਸ਼ਿਪ ਪ੍ਰਾਪਤ ਕੀਤੀ। ਇਸ ਤੋਂ ਪਹਿਲਾਂ ਸਵੇਰੇ ਸ਼ਿਵਰਾਜ ਦੀ ਅਗਵਾਈ ‘ਚ ਭਾਜਪਾ ਨੇਤਾਵਾਂ ਦੀ ਮੀਟਿੰਗ ਹੋਈ ਸੀ। ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਸਾਧਵੀ ਪ੍ਰਗਿਆ ਨੇ ਕਿਹਾ ਹੈ ਕਿ ਚੋਣ ਲੜਾਂਗੀ ਅਤੇ ਜਿੱਤਾਗੀ। ਉਨ੍ਹਾਂ ਨੇ ਕਿਹਾ ਹੈ ਕਿ ਕੋਈ ਚੁਣੌਤੀ ਨਹੀਂ ਹੈ ਮੇਰੇ ਲਈ, ਮੈਂ ਧਰਮ ‘ਤੇ ਚੱਲਣ ਵਾਲੀ ਹਾਂ, ਮੈਂ ਸ਼ਾਮ ਨੂੰ ਵਾਪਸ ਆ ਰਹੀ ਹਾਂ। ਮੇਰੇ ਨਾਲ ਜੋ ਕੁਝ ਵੀ ਹੋਇਆ ਹੈ, ਇਹ ਵੀ ਮੈਂ ਦੱਸਾਂਗੀ। ਦੱਸ ਦੇਈਏ ਕਿ ਕਾਂਗਰਸ ਨੇ ਇਸ ਸੀਟ ਤੋਂ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ ਟਿਕਟ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਾਧਵੀਂ ਪ੍ਰਗਿਆ ਮੱਧ ਪ੍ਰਦੇਸ਼ ਦੇ ਇੱਕ ਮੱਧ ਵਰਗੀ ਪਰਿਵਾਰ ਤੋਂ ਹੈ। ਪਰਿਵਾਰਿਕ ਪਿਛੋਕੜ ਦੇ ਚੱਲਦਿਆ ਉਹ ਸੰਘ ਅਤੇ ਵਿਹਿਪ ਨਾਲ ਜੁੜੀ ਅਤੇ ਫਿਰ ਬਾਅਦ ‘ਚ ਸੰਨਿਆਸ ਲੈ ਲਿਆ। ਸਾਲ 2008 ‘ਚ ਹੋਏ ਮਾਲੇਗਾਂਵ ਬੰਬ ਵਿਸਫੋਟ ‘ਚ ਸ਼ੱਕ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ। ਹਾਲ ਹੀ ਉਹ ਦੋਸ਼ ਮੁਕਤ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।