ਸਾਡੇ ਨਾਲ ਸ਼ਾਮਲ

Follow us

13.6 C
Chandigarh
Saturday, February 7, 2026
More
    Home Breaking News ਚੋਣਾਂ ਤੋਂ ਪਹਿ...

    ਚੋਣਾਂ ਤੋਂ ਪਹਿਲਾਂ ਪੁਲਿਸ ਅਫਸਰਾਂ ‘ਤੇ ਸ਼ਿਕੰਜਾ, ਡੀਜੀ ਅਰੋੜਾ ਵੀ ਹੋਣਗੇ ਲਾਂਭੇ

    Elections, Police, Officers, Scrambling, DG, Arora

    ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਮੇਤ ਦੇਸ਼ ਦੇ ਸਾਰੇ ਸੂਬਿਆਂ ਦੇ ਪੁਲਿਸ ਮਹਿਕਮਿਆਂ ਨੂੰ ਚੋਣਾਂ ਤੋਂ ਪਹਿਲਾਂ ਖਾਸ ਹਦਾਇਤਾਂ ਦਿੱਤੀਆਂ ਹਨ।। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਅਜਿਹੇ ਕਿਸੇ ਵੀ ਅਫਸਰ ਨੂੰ ਚੋਣਾਂ ਨਾਲ ਸਬੰਧਤ ਕੰਮ ਨਾ ਦਿੱਤਾ ਜਾਵੇ, ਜੋ ਸੇਵਾਕਾਲ ‘ਚ ਵਾਧੇ (ਐਕਸਟੈਂਸ਼ਨ) ‘ਤੇ ਚੱਲ ਰਿਹਾ ਹੋਵੇ ਜਾਂ ਜਿਸ ਨੂੰ ਵੱਖ-ਵੱਖ ਅਹੁਦਿਆਂ ‘ਤੇ ਮੁੜ ਤੋਂ ਤਾਇਨਾਤ ਕੀਤਾ ਗਿਆ ਹੋਵੇ। ਚੋਣ ਕਮਿਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਿਸੇ ਅਫਸਰ ਨੂੰ ਉਸ ਦੇ ਜੱਦੀ ਜ਼ਿਲ੍ਹੇ ਜਾਂ ਅਜਿਹੀ ਥਾਂ ‘ਤੇ ਨਹੀਂ ਲਾਇਆ ਜਾਵੇਗਾ। ਭਾਰਤੀ ਚੋਣ ਕਮਿਸ਼ਨ ਦਾ ਇਹ ਪੱਤਰ ਪੰਜਾਬ ਦੇ ਸਾਰੇ ਜ਼ਿਲ੍ਹਾ ਚੋਣ ਅਫਸਰਾਂ (ਡੀਈਓਜ਼) ਨੂੰ ਭੇਜਿਆ ਗਿਆ ਹੈ।। ਮੁੱਖ ਚੋਣ ਅਫਸਰ ਨੂੰ ਭੇਜਿਆ ਜਾਵੇਗਾ। ਸੂਬਾਈ ਚੋਣ ਕਮਿਸ਼ਨ ਨੂੰ ਇਹ ਪੱਤਰ 16 ਜਨਵਰੀ ਨੂੰ ਪ੍ਰਾਪਤ ਹੋਇਆ ਸੀ। ਇਸ ਪੱਤਰ ਅਨੁਸਾਰ ਭਾਵੇਂ ਡੀਜੀਪੀ ਸੁਰੇਸ਼ ਅਰੋੜਾ ਦੀਆਂ ਸੇਵਾਵਾਂ ‘ਚ ਸਤੰਬਰ ਮਹੀਨੇ ਤੱਕ ਵਾਧਾ ਹੋ ਗਿਆ ਹੈ ਪਰ ਉਹ ਚੋਣਾਂ ਦੌਰਾਨ ਸੂਬੇ ‘ਚ ਅਮਨ ਤੇ ਕਾਨੂੰਨ ਦਾ ਸਥਿਤੀ ਦਾ ਮਾਮਲਾ ਆਪਣੇ ਹੱਥ ‘ਚ ਨਹੀਂ ਲੈ ਸਕਣਗੇ। ਇਸ ਤੋਂ ਅੱਗੇ ਭਾਰਤੀ ਚੋਣ ਕਮਿਸ਼ਨ ਨੇ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਹੈ ਆਈਜੀ, ਕਮਾਂਡੈਂਟ ਤੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਲੈ ਕੇ ਸਬ-ਇੰਸਪੈਕਟਰ ਪੱਧਰ ਤੱਕ ਦੇ ਅਫਸਰ ਚੋਣਾਂ ਦੌਰਾਨ ਪੰਜਾਬ ਦੇ ਜ਼ਿਲ੍ਹਿਆਂ ‘ਚ ਸੁਰੱਖਿਆ ਪ੍ਰਬੰਧਾਂ ਜਾਂ ਫੋਰਸ ਭੇਜਣ ਲਈ ਜ਼ਿੰਮੇਵਾਰ ਹੋਣਗੇ।। ਇਸ ਨਾਲ ਹੀ ਜਿਨ੍ਹਾਂ ਅਫਸਰ ਨੇ ਕਿਸੇ ਜ਼ਿਲ੍ਹੇ ‘ਚ ਲਗਾਤਾਰ ਤਿੰਨ ਜਾਂ ਚਾਰ ਸਾਲ ਸੇਵਾ ਨਿਭਾਈ ਹੈ, ਉਨ੍ਹਾਂ ਨੂੰ ਚੋਣਾਂ ਦੌਰਾਨ ਉੱਥੋਂ ਤਬਦੀਲ ਕੀਤਾ ਜਾਵੇਗਾ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here