ਚੋਣ ਨਤੀਜ਼ੇ : ਅੰਦਰ ਗਿਣਤੀ, ਕੋਲ ਉਮਦੀਵਾਰ, ਬਾਹਰ ਸਮਰਥਕ ਹੋ ਰਹੇ ਪੱਬਾਂ ਭਾਰ

ਸ਼ੁਰੂਆਤੀ ਨਤੀਜਿਆਂ ’ਚ ਬਠਿੰਡਾ ’ਚ ਕਾਂਗਰਸ ਦੀ ਚੜ੍ਹਤ

ਬਠਿੰਡਾ, (ਸੁਖਜੀਤ ਮਾਨ/ਸੁਖਨਾਮ)। ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਲਈ 14 ਫਰਵਰੀ ਨੂੰ ਹੋਈਆਂ ਵੋਟਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਪਹਿਲੇ ਘੰਟੇ ’ਚ ਜੋ ਨਤੀਜੇ ਪ੍ਰਾਪਤ ਹੋਏ ਹਨ ਉਸ ਮੁਤਾਬਿਕ ਨਗਰ ਨਿਗਮ ਬਠਿੰਡਾ ਲਈ ਵਾਰਡ ਨੰਬਰ 23 ਤੋਂ ਕਾਂਗਰਸ ਦੀ ਕਿਰਨ ਰਾਣੀ , 36 ਤੋਂ ਕਾਂਗਰਸ ਦੇ ਹਰਵਿੰਦਰ ਸਿੰਘ(1465 ਵੋਟਾਂ), 37 ਤੋਂ ਕਾਂਗਰਸ ਦੇ ਅਸ਼ੋਕ ਕੁਮਾਰ (1714 ਵੋਟਾਂ), 38 ਤੋਂ ਕਾਂਗਰਸ ਦੀ ਮਮਤਾ ਰਾਣੀ (1490 ਵੋਟਾਂ), 39 ਤੋਂ ਕਾਂਗਰਸ ਦੀ ਪੁਸ਼ਪਾ ਰਾਣੀ (1022 ਵੋਟਾਂ), 40 ਤੋਂ ਕਾਂਗਰਸ ਦੇ ਆਤਮਾ ਸਿੰਘ (1344 ਵੋਟਾਂ), ਵਾਰਡ ਨੰਬਰ 41 ਤੋਂ ਕਾਂਗਰਸ ਦੀ ਕੁਲਵਿੰਦਰ ਕੌਰ (1028 ਵੋਟਾਂ), 42 ਤੋਂ ਕਾਂਗਰਸ ਦੇ ਸੁਖਰਾਜ ਸਿੰਘ (1528 ਵੋਟਾਂ) ਅਤੇ 43 ਤੋਂ ਕਾਂਗਰਸ ਦੀ ਅਨੀਤਾ ਗੋਇਲ (1024 ਵੋਟਾਂ) ਨੇ ਜਿੱਤ ਹਾਸਿਲ ਕਰ ਲਈ ਹੈ। ਹੋਰ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.