ਚੋਣ ਕਮਿਸ਼ਨ ਵੱਲੋਂ 4 ਡਿਪਟੀ ਕਮਿਸ਼ਨਰਾਂ ਦਾ ਤਬਾਦਲਾ

ਚੋਣ ਕਮਿਸ਼ਨ ਵੱਲੋਂ 4 ਡਿਪਟੀ ਕਮਿਸ਼ਨਰਾਂ ਦਾ ਤਬਾਦਲਾ

ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਚੋਣ ਕਮਿਸ਼ਨ ਨੇ ਆਪਣਾ ਡੰਡਾ ਚਲਾਉਂਦੇ ਹੋਏ ਦੂਜੇ ਹੀ ਦਿਨ 4 ਡਿਪਟੀ ਕਮਿਸ਼ਨਰਾਂ ਦਾ ਤਬਾਦਲਾ ਕਰਦਿਆਂ ਉਨ੍ਹਾਂ ਨੂੰ ਕੋਈ ਵੀ ਨਵੀਂ ਪੋਸਟਿੰਗ ਨਹੀਂ ਦਿੱਤੀ ਹੈ, ਜਿਸ ਕਾਰਨ ਇਹ ਚਾਰੇ ਆਈ.ਏ.ਐਸ. ਅਧਿਕਾਰੀ ਹੁਣ ਹੈਡਕੁਆਟਰ ਨੂੰ ਰਿਪੋਰਟ ਕਰਨਗੇ। ਚੋਣ ਕਮਿਸ਼ਨ ਦੇ ਸਕੱਤਰ ਏ.ਐਨ. ਦਾਸ ਨੇ ਆਦੇਸ਼ ਜਾਰੀ ਕਰਦਿਆਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਦੀ ਥਾਂ ‘ਤੇ ਪਰਦੀਪ ਅਗਰਵਾਲ ਨੂੰ ਡਿਪਟੀ ਕਮਿਸ਼ਨਰ ਲਾਇਆ ਹੈ। ਇਸੇ ਤਰ੍ਹਾਂ ਹੀ ਮੋਗਾ ਦੇ ਡਿਪਟੀ ਕਮਿਸ਼ਨਰ ਪਰਮਿੰਦਰ ਸਿੰਘ ਗਿੱਲ ਦੀ ਥਾਂ ‘ਤੇ ਪਰਵੀਨ ਕੁਮਾਰ ਥਿੰਦ, ਬਰਨਾਲਾ ਦੇ ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ ਰਾਏ ਦੀ ਥਾਂ ‘ਤੇ ਅਮਰ ਪ੍ਰਤਾਪ ਸਿੰਘ ਵਿਰਕ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਸਕਿਰਨ ਸਿੰਘ ਦੀ ਥਾਂ ‘ਤੇ ਅਭਿਨਵ ਕੁਮਾਰ ਨੂੰ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਇਥੇ ਹੀ ਚੋਣ ਕਮਿਸ਼ਨ ਵਲੋਂ ਹਟਾਏ ਗਏ ਚਾਰੇ ਡਿਪਟੀ ਕਮਿਸ਼ਨਰਾਂ ਨੂੰ ਫਿਲਹਾਲ ਕੋਈ ਵੀ ਨਵੀਂ ਪੋਸਟਿੰਗ ਨਹੀਂ ਦਿੱਤੀ ਗਈ ਹੈ, ਇਸ ਲਈ ਇਸ ਚਾਰੇ ਆਈ.ਏ.ਐਸ. ਅਧਿਕਾਰੀ ਚੰਡੀਗੜ ਵਿਖੇ ਅਗਲੀ ਤੈਨਾਤੀ ਹੋਣ ਤੱਕ ਹੈਡਕੁਆਟਰ ਵਿਖੇ ਰਿਪੋਰਟ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ