ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News Assembly Bypo...

    Assembly Bypoll Results 2025: 4 ਸੂਬਿਆਂ ’ਚ 5 ਵਿਧਾਨ ਸਭਾ ਉਪ ਚੋਣਾਂ ਦੇ ਨਤੀਜੇ, ਪੜ੍ਹੋ ਪੂਰੀ ਖਬਰ

    Assembly Bypoll Results 2025
    Assembly Bypoll Results 2025: 4 ਸੂਬਿਆਂ ’ਚ 5 ਵਿਧਾਨ ਸਭਾ ਉਪ ਚੋਣਾਂ ਦੇ ਨਤੀਜੇ, ਪੜ੍ਹੋ ਪੂਰੀ ਖਬਰ

    ਬੰਗਾਲ ’ਚ ਟੀਐੱਮਸੀ ਦੀ ਜਿੱਤ

    • ਗੁਜਰਾਤ ਦੇ ਵਿਸਾਵਦਰ ’ਚ ‘ਆਪ’ ਤੇ ਕੰਡੀ ’ਚ ਭਾਜਪਾ ਦੀ ਜਿੱਤ
    • ਕੇਰਲ ’ਚ ਕਾਂਗਰਸ ਤੇ ਲੁਧਿਆਣਾ ’ਚ ‘ਆਪ’ ਜਿੱਤੀ

    ਨਵੀਂ ਦਿੱਲੀ (ਏਜੰਸੀ)। Assembly Bypoll Results 2025: ਚਾਰ ਸੂਬਿਆਂ ਦੀਆਂ 5 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਉਪ ਚੋਣਾਂ ਦਾ ਨਤੀਜਾ ਆ ਗਿਆ ਹੈ। ਭਾਜਪਾ ਦੇ ਉਮੀਦਵਾਰ ਰਾਜੇਂਦਰ ਚਾਵੜਾ ਨੇ ਗੁਜਰਾਤ ਦੀ ਕਾਦੀ ਸੀਟ ਤੋਂ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਕਾਂਗਰਸ ਦੇ ਰਮੇਸ਼ ਚਾਵੜਾ ਨੂੰ ਹਰਾਇਆ। ਆਪ ਦੇ ਗੋਪਾਲ ਇਟਾਲੀਆ ਵਿਸਾਵਦਰ ਤੋਂ ਜਿੱਤੇ। ਭਾਜਪਾ ਦੀ ਕੀਰਤੀ ਪਟੇਲ ਦੂਜੇ ਸਥਾਨ ’ਤੇ ਰਹੀ। ਕੇਰਲ ’ਚ ਕਾਂਗਰਸ ਦੇ ਯੂਡੀਐਫ ਉਮੀਦਵਾਰ ਆਰੀਆਦਨ ਸ਼ੌਕਤ ਨੇ ਜਿੱਤ ਪ੍ਰਾਪਤ ਕੀਤੀ।

    ਇਹ ਖਬਰ ਵੀ ਪੜ੍ਹੋ : Namo Bharat: ਦਿੱਲੀ ਦੇ ਸਰਾਏ ਕਾਲੇ ਖਾਂ ਤੋਂ ਮੋਦੀਪੁਰਮ ਤੱਕ ਚੱਲੀ ਟ੍ਰੇਨ, ਜਾਣੋ ਕਿੰਨੇ ਮਿੰਟਾਂ ’ਚ ਪੂਰਾ ਕੀਤਾ ਇਹ ਸ…

    ਉਨ੍ਹਾਂ ਨੇ ਸੀਪੀਆਈਐਮ ਦੇ ਐਮ ਸਵਰਾਜ ਨੂੰ ਹਰਾਇਆ। ਪੰਜਾਬ ਦਾ ਲੁਧਿਆਣਾ ਪੱਛਮੀ ‘ਆਪ’ ਦੇ ਖਾਤੇ ’ਚ ਆਇਆ, ਇੱਥੇ ਸੰਜੀਵ ਅਰੋੜਾ ਨੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਦੇ ਭਾਰਤ ਭੂਸ਼ਣ ਆਸੂ ਦੂਜੇ ਸਥਾਨ ’ਤੇ ਰਹੇ। ਪੱਛਮੀ ਬੰਗਾਲ ਦੀ ਕਾਲੀਗੰਜ ਸੀਟ ਤੋਂ ਟੀਐਮਸੀ ਉਮੀਦਵਾਰ ਅਲੀਫਾ ਅਹਿਮਦ ਨੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਭਾਜਪਾ ਦੇ ਆਸ਼ੀਸ਼ ਘੋਸ਼ ਨੂੰ ਹਰਾਇਆ ਹੈ। ਇਨ੍ਹਾਂ ਸਾਰੀਆਂ ਪੰਜ ਸੀਟਾਂ ’ਤੇ 19 ਜੂਨ ਨੂੰ ਵੋਟਿੰਗ ਹੋਈ। Assembly Bypoll Results 2025

    ਉਪ-ਚੋਣਾਂ ਵਾਲੇ ਸੂਬਿਆਂ ’ਚ ਮੌਜ਼ੂਦਾ ਸਰਕਾਰ ਦੇ ਹਾਲਾਤ

    • ਗੁਜਰਾਤ : ਇੱਥੇ ਭਾਜਪਾ ਸੱਤਾ ’ਚ ਹੈ। ਭੂਪੇਂਦਰ ਪਟੇਲ ਮੁੱਖ ਮੰਤਰੀ ਹਨ। ਕੁੱਲ ਵਿਧਾਨ ਸਭਾ ਸੀਟਾਂ 182 ਹਨ। ਭਾਜਪਾ ਕੋਲ 161 ਵਿਧਾਇਕ ਹਨ, ਕਾਂਗਰਸ ਕੋਲ 12 ਤੇ ‘ਆਪ’ ਕੋਲ ਚਾਰ ਹਨ। ਜਦੋਂ ਕਿ ਇੱਕ ਸੀਟ ਸਮਾਜਵਾਦੀ ਪਾਰਟੀ ਕੋਲ ਹੈ ਤੇ ਦੋ ਆਜ਼ਾਦ ਹਨ।
    • ਪੱਛਮੀ ਬੰਗਾਲ : ਸੂਬੇ ’ਚ ਤ੍ਰਿਣਮੂਲ ਕਾਂਗਰਸ ਸੱਤਾ ’ਚ ਹੈ। ਮਮਤਾ ਬੈਨਰਜੀ ਮੁੱਖ ਮੰਤਰੀ ਹਨ। ਕੁੱਲ ਵਿਧਾਨ ਸਭਾ ਸੀਟਾਂ 294 ਹਨ। ਟੀਐਮਸੀ ਕੋਲ 215 ਵਿਧਾਇਕ ਹਨ। ਭਾਜਪਾ ਕੋਲ 77 ਸੀਟਾਂ ਹਨ। ਕਾਂਗਰਸ ਕੋਲ ਕੋਈ ਵਿਧਾਇਕ ਨਹੀਂ ਹੈ।
    • ਪੰਜਾਬ : ਆਮ ਆਦਮੀ ਪਾਰਟੀ (ਆਪ) ਇੱਥੇ ਸੱਤਾ ’ਚ ਹੈ। ਭਗਵੰਤ ਮਾਨ ਮੁੱਖ ਮੰਤਰੀ ਹਨ। ਕੁੱਲ ਵਿਧਾਨ ਸਭਾ ਸੀਟਾਂ 117 ਹਨ। ‘ਆਪ’ ਕੋਲ 91 ਸੀਟਾਂ ਹਨ। ਕਾਂਗਰਸ ਕੋਲ 18 ਸੀਟਾਂ ਹਨ, ਸ਼੍ਰੋਮਣੀ ਅਕਾਲੀ ਦਲ (ਐਸਏਡੀ) ਕੋਲ 3 ਸੀਟਾਂ ਹਨ, ਬਸਪਾ ਕੋਲ 1 ਹੈ ਤੇ ਭਾਜਪਾ ਕੋਲ 2 ਸੀਟਾਂ ਹਨ। ਇੱਕ ਵਿਧਾਇਕ ਆਜ਼ਾਦ ਹੈ।
    • ਕੇਰਲ : ਖੱਬੇ ਪੱਖੀ ਲੋਕਤੰਤਰੀ ਮੋਰਚਾ (ਐਲਡੀਐਫ) ਇੱਥੇ ਸੱਤਾ ’ਚ ਹੈ। ਪਿਨਾਰਾਈ ਵਿਜਯਨ ਮੁੱਖ ਮੰਤਰੀ ਹਨ। ਕੁੱਲ ਵਿਧਾਨ ਸਭਾ ਸੀਟਾਂ 140 ਹਨ। ਐਲਡੀਐਫ ਕੋਲ 98 ਸੀਟਾਂ ਹਨ। ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂਡੀਐਫ) ਕੋਲ 41 ਸੀਟਾਂ ਹਨ।