ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ | Eligibility For Selection
ਨਵੀਂ ਦਿੱਲੀ (ਏਜੰਸੀ)। ਹਰਿਆਣਾ ਤੇ ਮਹਾਰਾਸ਼ਟਰ ਸੂਬਿਆਂ ‘ਚ ਚੋਣ ਜਾਬਤਾ ਅੱਜ ਲਾਗੂ ਹੋ ਗਿਆ ਹੈ। ਚੋਣ ਕਮਿਸ਼ਨ ਨੇ ਸ਼ਨਿੱਚਰਵਾਰ ਦੁਪਹਿਰ ਵੇਲੇ ਪ੍ਰੈੱਸ ਕਾਨਫਰੰਸ ਕਰ ਕੇ ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਦੋਹਾਂ ਰਾਜਾਂ ‘ਚ 21 ਅਕਤੂਬਰ ਨੂੰ ਇੱਕ ਹੀ ਪੜਾਅ ‘ਚ ਵੋਟਿੰਗ ਹੋਵੇਗੀ, ਜਦੋਂ ਕਿ 24 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਚੋਣਾਵੀ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਹਾਂ ਰਾਜਾਂ ‘ਚ 27 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। 4 ਅਕਤੂਬਰ ਤੱਕ ਨਾਮਜ਼ਦਗੀ ਕਾਗਜ਼ ਭਰੇ ਜਾ ਸਕਦੇ ਹਨ ਅਤੇ 7 ਅਕਤੂਬਰ ਤੱਕ ਨਾਮਜ਼ਦਗੀ ਵਾਪਸ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਬਿਹਾਰ ਦੀ ਸਮਸਤੀਪੁਰ ਲੋਕ ਸਭਾ ਸੀਟ ‘ਤੇ ਉੱਪ ਚੋਣਾਂ ਵੀ 21 ਅਕਤੂਬਰ ਨੂੰ ਹੋਣਗੀਆਂ। (Eligibility For Selection)
ਚੋਣ ਜ਼ਾਬਤਾ ਲਾਗੂ | Eligibility For Selection
288 ਵਿਧਾਨ ਸਭਾ ਸੀਟਾਂ ਵਾਲੇ ਮਹਾਰਾਸ਼ਟਰ, 90 ਵਿਧਾਨ ਸਭਾ ਸੀਟਾਂ ਵਾਲੇ ਹਰਿਆਣਾ ਤੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਇੱਕ ਹੀ ਰਾਊਂਡ ‘ਚ ਵੋਟਿੰਗ ਹੋਵੇਗੀ। ਚੋਣਾਵੀ ਸ਼ੈਡਿਊਲ ਦੇ ਐਲਾਨ ਦੇ ਨਾਲ ਹੀ ਰਾਜਾਂ ‘ਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਹੁਣ ਦੋਹਾਂ ਰਾਜਾਂ ‘ਚ ਕੋਈ ਨਵਾਂ ਐਲਾਨ ਨਹੀਂ ਕੀਤਾ ਜਾ ਸਕੇਗਾ। ਮਹਾਰਾਸ਼ਟਰ ‘ਚ 8.9 ਕਰੋੜ ਵੋਟਰ ਅਤੇ ਹਰਿਆਣਾ ‘ਚ 1.28 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। (Eligibility For Selection)