ਕੁਰੀਅਨ, ਕੇਜਰੀਵਾਲ ਅਤੇ ਰਾਓ ਦੀ ਐਵਾਰਡ ਲਈ ਚੋਣ

Electe, PJ Kurien, Arvind Kejriwal, K. Chandrashekhar Rao, Prayukti Award

ਏਜੰਸੀ 
ਨਵੀਂ ਦਿੱਲੀ, 18 ਦਸੰਬਰ 

ਰਾਜ ਸਭਾ ਦੇ ਉਪ ਚੇਅਰਮੈਨ ਪੀ ਜੇ ਕੁਰੀਅਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸੇਖਰ ਰਾਓ ਨੂੰ ਇਸ ਸਾਲ ਦੇ ਪ੍ਰਯੁਕਤੀ ‘ਪਰਸਨਾਲਿਟੀ  ਆਫ ਦ ਈਅਰ’ ਐਵਾਰਡ ਲਈ ਚੁਣਿਆ ਗਿਆ ਹੈ।

ਪ੍ਰਯੁਕਤੀ ਸਮੂਹ ਦੇ ਮੁਖੀ ਅਤੇ ਸਮੂਹ ਸੰਪਾਦਕ ਸੰਪਤ ਕੁਮਾਰ ਸੂਰਪਗਾਰਿ ਨੇ ਦੱਸਿਆ ਕਿ ਪੰਜ ਜਨਵਰੀ ਨੂੰ ਕਾਂਸਟੀਟਿਊਸ਼ਨ ਕਲੱਬ ‘ਚ ਘੱਟ-ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਿਆਰ ਅੱਬਾਸ ਨਕਵੀ ਅਤੇ ਸੰਸਦੀ ਕਾਰਜ ਰਾਜ ਮੰਤਰੀ ਵਿਜੈ ਗੋਇਲ ਨੂੰ ਵੀ ‘ਪ੍ਰਯੁਕਤੀ ਇੰਸਪਾਈਰਿੰਗ ਪਰਸਨਾਲਿਟੀ ਆਫ ਦਾ ਈਅਰ ਐਵਾਰਡ-2017’ ਨਾਲ ਸਨਮਾਨਿਤ ਕੀਤਾ ਜਾਵੇਗਾ। ਸਮਾਰੋਹ ਦੇ ਮੁੱਖ ਮਹਿਮਾਨ ਕੁਰੀਅਨ ਹੋਣਗੇ। ਇਸ ਮੌਕੇ ਬਾਲੀਵੁੱਡ ਅਭਿਨੇਤਾ ਤੁਸ਼ਾਰ ਕਪੂਰ ਵੀ ਮੌਜ਼ੂਦ ਰਹਿਣਗੇ।

ਸ੍ਰੀ ਸੁਰਪਗਾਰਿ ਨੇ ਕਿਹਾ ਕਿ ਦਿੱਲੀ ਦੇ ਸਨਮਾਨਿਤ ਹਿੰਦੀ ਦੈਨਿਕਾਂ ਦਰਮਿਆਨ ਪ੍ਰਯੁਕਤੀ ਦਾ ਪ੍ਰਕਾਸ਼ਨ ਮੀਲ ਦਾ ਪੱਥਰ ਸਾਬਤ ਹੋਇਆ ਹੈ। ਪ੍ਰਯੁਕਤੀ ਸਮੂਹ ਨੇ ਸਾਲ ਭਰ ਤੋਂ ਜ਼ਿਆਦਾ ਦਾ ਸਫਲਤਮ ਸਫਰ ਪੂਰਾ ਕੀਤਾ ਹੈ ਅਤੇ ਆਪਣੇ ਪਹਿਲੇ ਸੰਕਲਪ ਸਮਾਰੋਹ ਕਰਨ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਰਸਕਾਰ ਲਈ ਨਾਵਾਂ ਦੀ ਚੋਣ ਆਨਲਾਈਨ ਸਰਵੇ ਦੇ ਆਧਾਰ ‘ਤੇ ਕੀਤਾ ਗਿਆ ਹੈ। ਪੁਰਸਕਾਰਾਂ ਦੇ ਵੱਖ-ਵੱਖ ਵਰਗ ‘ਚ ਪ੍ਰਯੁਕਤੀ ਐਮ ਪੀ ਦ ਈਅਰ ਲਈ ਦਿੱਲੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਤੇ ਸਾਂਸਦ ਮਨੋਜ ਤਿਵਾਰੀ ਅਤੇ ਸਾਂਸਦ ਰਮੇਸ਼ ਵਿਧੂੜੀ ਅਤੇ ਦਲਿਤ ਚਿੰਤਕ ਉਦਿਤ ਰਾਜ ਦੀ ਚੋਣ ਕੀਤੀ ਗਈ ਹੈ।

ਇਸਦੇ ਨਾਲ ਹੀ ਸੌਰਵ ਭਾਰਦਵਾਜ, ਅਲਕਾ ਲਾਂਬਾ ਅਤੇ ਵਿਸ਼ੇਸ਼ ਰਵੀ (ਪ੍ਰਯੁਕਤੀ ਐਮਐਲਏ ਆਫ ਦ ਈਅਰ ਐਵਾਰਡ), ਦੱਖਣੀ ਦਿੱਲੀ ਐਮਸੀਡੀ (ਪ੍ਰਯੁਕਤੀ ਐਮਸੀਡੀ ਆਫ ਦ ਈਅਰ) ਸਾਬਕਾ ਕੇਂਦਰੀ ਮੰਤਰੀ ਅਤੇ ਸਾਂਸਦ ਕਪਿਲ ਸਿੱਬਲ ਸਾਂਸਦ, ਉੱਤਰੀ ਦਿੱਲੀ  ਦੀ ਮੇਅਰ ਪ੍ਰੀਤੀ ਅਗਰਵਾਲ, ਸਾਬਕਾ ਦਿੱਲੀ ਦੀ ਮੇਅਰ ਨੀਮਾ ਭਗਤ (ਟ੍ਰੇਡਿੰਗ ਪਰਸਨਾਲਿਟੀ ਆਫ ਦ ਈਅਰ) ਆਈਪੀ ਯੂਨੀਵਰਸਿਟੀ ਦਿੱਲੀ (ਪ੍ਰਯੁਕਤੀ ਯੂਨੀਵਰਸਿਟੀ ਆਫ ਦ ਈਅਰ) ਅਤੇ ਨਵੀਂ ਦਿੱਲੀ ਰੇਂਜ ਦੇ ਸੰਯੁਕਤ ਪੁਲਿਸ ਕਮਿਸ਼ਨ ਅਜੈ ਚੌਧਰੀ (ਪ੍ਰਯੁਕਤੀ ਸੁਰੱਖਿਆ ਐਵਾਰਡ) ਚੁਣੇ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।