ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home Breaking News ਮਜ਼ਦੂਰ ਜਥੇਬੰਦੀ...

    ਮਜ਼ਦੂਰ ਜਥੇਬੰਦੀਆਂ ਦੇ ਧਰਨੇ ‘ਚ ਬਜ਼ੁਰਗ ਮਾਤਾ ਦੀ ਦੇਰ ਰਾਤ ਮੌਤ

    Labour Union Protest

     ਆਗੂਆਂ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਤੇ ਉਠਾਈ ਉਂਗਲ

    ਪਟਿਆਲਾ (ਖੁਸ਼ਵੀਰ ਸਿੰਘ ਤੂਰ )। ਇੱਥੇ ਪੁੱਡਾ ਗਰਾਉਂਡ ਵਿਖੇ ਸੱਤ ਮਜ਼ਦੂਰ ਜਥੇਬੰਦੀਆਂ ਦੇ ਚੱਲ ਰਹੇ ਧਰਨੇ ਵਿਚ ਦੇਰ ਰਾਤ ਇਕ ਬਜ਼ੁਰਗ ਮਾਤਾ ਦੀ ਮੌਤ ਹੋ ਗਈ। ਮਾਤਾ ਗੁਰਤੇਜ ਕੌਰ ਵਾਸੀ ਭੂੰਦੜ ਜਿਲਾ ਬਠਿੰਡਾ ਨੂੰ ਧਰਨਾਕਾਰੀ ਆਗੂਆਂ ਵੱਲੋਂ ਸ਼ਹੀਦ ਐਲਾਨਿਆ ਗਿਆ ਹੈ । ਇਸ ਮੌਕੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਦੇਰ ਰਾਤ ਜਦੋਂ ਮਾਤਾ ਦੀ ਹਾਲਤ ਨਾਜ਼ੁਕ ਹੋ ਗਈ ਤਾਂ ਉੱਥੇ ਐਂਬੂਲੈਂਸ ਦਾ ਕੋਈ ਪ੍ਰਬੰਧ ਨਹੀਂ ਸੀ।

    ਕਾਫੀ ਸਮੇਂ ਬਾਅਦ ਜਦੋਂ ਐਂਬੂਲੈਂਸ ਆਈ ਤਾਂ ਮਾਤਾ ਨੂੰ ਲੈ ਕੇ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਉਸਨੇ ਦਮ ਤੋਡ਼ ਦਿੱਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਧਰਨੇ ਤੋਂ ਪਹਿਲਾਂ ਡੀਸੀ ਦਫਤਰ ਵਿਖੇ ਮੀਟਿੰਗ ਕੀਤੀ ਗਈ ਸੀ ਅਤੇ ਵੱਡੇ ਇਕੱਠ ਨੂੰ ਦੇਖਦਿਆਂ ਸਾਰੇ ਪ੍ਰਬੰਧ ਕਰਨ ਲਈ ਪ੍ਰਸ਼ਾਸਨ ਨੂੰ ਮਿਲਿਆ ਗਿਆ ਸੀ ਪਰ ਇਸਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ। ਖਬਰ ਲਿਖੇ ਜਾਣ ਤਕ ਮਜ਼ਦੂਰ ਜਥੇਬੰਦੀ ਦੇ ਆਗੂਆਂ ਦੀ ਡੀਸੀ ਅਤੇ ਐਸਐਸਪੀ ਨਾਲ ਮੀਟਿੰਗ ਜਾਰੀ ਸੀ ।

     

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ