Lehragaga News: ਭਾਰੀ ਮੀਂਹ ਦੇ ਕਾਰਨ ਬਜ਼ੁਰਗ ਮਹਿਲਾ ਦੀ ਮੌਤ

Lehragaga News
Lehragaga News: ਭਾਰੀ ਮੀਂਹ ਦੇ ਕਾਰਨ ਬਜ਼ੁਰਗ ਮਹਿਲਾ ਦੀ ਮੌਤ

ਧੀ ਹੋਈ ਜ਼ਖਮੀ | Lehragaga News

ਲਹਿਰਾਗਾਗਾ (ਰਾਜ ਸਿੰਗਲਾ)। Lehragaga News: ਬਲਾਕ ਲਹਿਰਾ ਗਾਗਾ ਦੇ ਨੇੜਲੇ ਪਿੰਡ ਸੰਗਤਪੁਰਾ ਵਿਖੇ ਅੱਜ ਸਵੇਰੇ ਸ਼ੁਰੂ ਹੋਏ ਭਾਰੀ ਮੀਂਹ ਕਾਰਨ ਆਪਣੀ ਧੀ ਦੇ ਘਰ ਆਈ ਹੋਈ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹਤੇ ਉਸ ਦੀ ਧੀ ਜ਼ਖਮੀ ਹੋ ਗਈ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ ਸਵੇਰੇ ਕਰੀਬ 4 ਵਜੇ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਸੁਖਪਾਲ ਸਿੰਘ ਮਿਸਤਰੀ ਪੁੱਤਰ ਸੌਣ ਸਿੰਘ ਦਾ ਘਰ ਡਿੱਗ ਗਿਆ। ਜਿਸ ਕਾਰਨ ਸੁਖਪਾਲ ਸਿੰਘ ਦੀ ਸੱਸ ਕਰਮਜੀਤ ਕੌਰ (60) ਸਾਲ ਦੀ ਮੌਤ ਹੋ ਗਈ ਹੈ। ਸੁਖਪਾਲ ਸਿੰਘ ਦੀ ਪਤਨੀ ਮਨਦੀਪ ਕੌਰ ਜਖ਼ਮੀ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਹਿਰਾਗਾਗਾ ਵਿਖੇ ਦਾਖਲ ਕਰਵਾਇਆ ਗਿਆ ਹੈ।

ਇਹ ਖਬਰ ਵੀ ਪੜ੍ਹੋ : Flood Rescue Operation: ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ ਹੁਣ ਤੱਕ 14936 ਵਿਅਕਤੀ ਕੱਢੇ ਬਾਹਰ