ਨਾਲੇ ’ਚ ਡਿਗਣ ਨਾਲ ਬਜੁਰਗ ਦੀ ਮੌਤ
ਨਾਭਾ, (ਸੁਰਿੰਦਰ ਕੁਮਾਰ ਸ਼ਰਮਾ)। ਪੰਜਾਬ ਵਿੱਚ ਸਰਕਾਰ ਦੀ ਅਣਦੇਖੀ ਦੇ ਚਲਦੇ ਅਨੇਕਾਂ ਹੀ ਕੀਮਤੀ ਜਾਨਾਂ ਜਾ ਰਹੀਆਂ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਜਿਸ ਦੇ ਤਹਿਤ ਨਾਭਾ ਵਿਖੇ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦੇ ਇਕ ਬਜ਼ੁਰਗ ਨਾਲੇ ਵਿੱਚ ਡਿੱਗ ਕੇ ਆਪਣੀ ਜਾਨ ਗੁਆ ਬੈਠਾ। ਭਾਵੇਂ ਕਿ ਰਾਹਗੀਰਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਨੂੰ ਨਾਲੇ ਵਿੱਚੋਂ ਕੱਢਿਆ ਤਾਂ ਬਜ਼ੁਰਗ ਆਪਣੇ ਪ੍ਰਾਣ ਤਿਆਗ ਚੁੱਕਿਆ ਸੀ। ਬਜ਼ੁਰਗ ਮਿ੍ਰਤਕ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ।
ਪੁਲਿਸ ਮਿ੍ਰਤਕ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਨ ਦੀ ਗੱਲ ਕਹਿ ਰਹੀ ਹੈ। ਇੱਕ ਬਜ਼ੁਰਗ ਵਿਅਕਤੀ ਜਿਸ ਦਾ ਨਾਮ ਹਰਨੇਕ ਸਿੰਘ ਜੋ ਨਾਭਾ ਬਲਾਕ ਦੇ ਪਿੰਡ ਅਗੇਤੇ ਦਾ ਰਹਿਣ ਵਾਲਾ ਹੈ ਆਪਣੇ ਸਾਈਕਲ ’ਤੇ ਸਵਾਰ ਹੋ ਕੇ ਦਵਾਈ ਲੈਣ ਲਈ ਜਾ ਰਿਹਾ ਸੀ ਤਾਂ ਅਚਾਨਕ ਇਹ ਹਾਦਸਾ ਕਿਵੇਂ ਵਾਪਰਿਆ। ਇਹ ਕਿਸੇ ਨੂੰ ਨਹੀਂ ਪਤਾ ਬਜੁਰਗ ਗੰਦੇ ਨਾਲੇ ਵਿਚ ਹੀ ਡਿੱਗਿਆ ਮਿਲਿਆ ਅਤੇ ਰਾਹਗੀਰਾਂ ਨੇ ਜਦੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਗੰਦੇ ਨਾਲੇ ਦੇ ਇੰਨੇ ਮਾੜੇ ਹਾਲਾਤ ਹਨ ਕਿ ਇੱਥੇ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ। ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਗੰਦੇ ਨਾਲੇ ਵਿਚ ਬਿਜਲੀ ਦਾ ਟਰਾਂਸਫਾਰਮ ਵੀ ਖੜ੍ਹਾ ਹੈ ਅਤੇ ਕਿਸੇ ਵਕਤ ਵੀ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਇਸ ਮੌਕੇ ਮਿ੍ਰਤਕ ਦੇ ਬੇਟੇ ਨੇ ਕਿਹਾ ਕਿ ਸਾਡਾ ਪਿਤਾ ਸਾਈਕਲ ’ਤੇ ਹੀ ਦਵਾਈ ਲੈਣ ਪਿੰਡੋਂ ਆਉਂਦਾ ਸੀ ਅਤੇ ਅੱਜ ਨਾਲੇ ਵਿਚ ਡਿੱਗਣ ਨਾਲ ਸਾਡੇ ਬਜ਼ੁਰਗ ਦੀ ਮੌਤ ਹੋ ਚੁੱਕੀ ਹੈ।
ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਇੱਥੇ ਇੱਕ ਵਾਰ ਨਹੀਂ ਕਈ ਵਾਰ ਹਾਦਸੇ ਹੋ ਚੁੱਕੇ ਹਨ। ਜਦੋਂ ਕਿ ਇਹ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਹਲਕਾ ਹੈ ਅਤੇ ਇਸ ਹਲਕੇ ਵਿੱਚ ਇਹ ਹਾਲ ਹੈ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਹ ਗੰਦਾ ਨਾਲਾ ਕਈ ਸਾਲਾਂ ਤੋਂ ਕੱਢਿਆ ਨਹੀਂ ਗਿਆ ਅਤੇ ਇਹ ਦਲਦਲ ਦਾ ਰੂਪ ਧਾਰ ਚੁੱਕਾ ਹੈ। ਇਸ ਮੌਕੇ ਨਾਭਾ ਦੇ ਐਸ.ਐਚ.ਓ ਸੁਰਿੰਦਰ ਭੱਲਾ ਨੇ ਦੱਸਿਆ ਕਿ ਜੋ ਇਹ ਹਾਦਸਾ ਵਾਪਰਿਆ ਹੈ। ਬਜੁਰਗ ਦੀ ਗੰਦੇ ਨਾਲੇ ਵਿੱਚ ਡਿੱਗਣ ਕਾਰਨ ਮੌਤ ਹੋਈ ਹੈ। ਅਸੀਂ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ