Punjab Sports News: ਸਬ-ਜੂਨੀਅਰ ਜਿਮਨਾਸਟਿਕ ’ਚ ਸੱਤ ਸੋਨ ਤਗਮੇ ਜਿੱਤ ਕੇ ਏਕਮਜੋਤ ਇੰਸਾਂ ਨੇ ਕੀਤਾ ਪੰਜਾਬ ਦਾ ਨਾਂਅ ਕੀਤਾ ਰੌਸ਼ਨ

Punjab Sports News
ਕੋਚ ਸਮੀਰ ਦੇਬ ਨਾਲ ਗੋਲਡ ਮੈਡਲ ਦਿਖਾਉਂਦਾ ਹੋਇਆ ਏਕਮਜੋਤ ਇੰਸਾਂ।

ਪੂਜਨੀਕ ਗੁਰੂ ਜੀ ਦੇ ਆਸੀਰਵਾਦ ਨਾਲ ਇੱਕ ਸਾਲ ਵਿੱਚ ਹੀ ਹਾਸਿਲ ਕੀਤੇ ਦੁੱਗਣੇ ਗੋਲਡ ਮੈਡਲ : ਏਕਮਜੋਤ ਇੰਸਾਂ | Punjab Sports News

Punjab Sports News: (ਐੱਮ ਕੇ ਸ਼ਾਇਨਾ/ਨਰੇਸ ਕੁਮਾਰ) ਮੋਹਾਲੀ/ਸੰਗਰੂਰ। ਕਿਹਾ ਜਾਂਦਾ ਹੈ ਕਿ ਜਦੋਂ ਕੁਝ ਕਰਨ ਦਾ ਜਜਬਾ ਸਿਰ ‘ਤੇ ਹੋਵੇ ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ। ਮੋਹਾਲੀ ਦੀ ਪੀਆਈਐਸ ਅਕੈਡਮੀ ਦੇ ਖਿਡਾਰੀ ਏਕਮਜੋਤ ਇੰਸਾਂ ਨੇ ਅਜਿਹਾ ਹੀ ਕੁਝ ਕੀਤਾ। ਜਿਸ ਨੇ ਮਹਿਜ 12 ਸਾਲ ਦੀ ਉਮਰ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਸੰਗਰੂਰ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਖੁਰਾਣਾ ਦੇ ਰਹਿਣ ਵਾਲੇ ਏਕਮਜੋਤ ਇੰਸਾਂ ਨੇ ਜਿਮਨਾਸਟਿਕ ਚੈਂਪੀਅਨਸ਼ਿਪ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ। ਪੰਜਾਬ ਦੇ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਸ਼ੁਰੂ ਹੋਈ 34ਵੀਂ ਪੰਜਾਬ ਸਟੇਟ ਸਬ ਜੂਨੀਅਰ ਜਿਮਨਾਸਟਿਕ ਚੈਂਪੀਅਨਸ਼ਿਪ ਹਾਲ ਹੀ ਵਿੱਚ ਸਮਾਪਤ ਹੋ ਗਈ। ਜਿੱਥੇ ਪੀ.ਆਈ.ਐਸ.ਮੋਹਾਲੀ ਦੇ ਖਿਡਾਰੀ ਏਕਮਜੋਤ ਇੰਸਾਂ ਨੇ ਅੰਡਰ-12 ਵਰਗ ਵਿੱਚ ਸੱਤ ਸੋਨ ਤਗਮੇ ਜਿੱਤ ਕੇ ਇਤਿਹਾਸ ਰਚਿਆ ਅਤੇ ਉਸਨੂੰ ਸਰਬੋਤਮ ਜਿਮਨਾਸਟ ਦਾ ਖਿਤਾਬ ਵੀ ਦਿੱਤਾ ਗਿਆ।

ਇਸ ਦੇ ਨਾਲ ਹੀ ਏਕਮਜੋਤ ਨੇ ਟੀਮ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਵੀ ਜਿੱਤਿਆ, ਜੋ ਪੀਆਈਐਸ ਮੁਹਾਲੀ ਜਿਮਨਾਸਟਿਕ ਲਈ ਇੱਕ ਨਵਾਂ ਰਿਕਾਰਡ ਹੈ। ਉਪਰੋਕਤ ਜਾਣਕਾਰੀ ਮੁਹਾਲੀ ਸੈਕਟਰ-78 ਮਲਟੀ ਸਪੋਰਟਸ ਸਟੇਡੀਅਮ ਵਿਖੇ ਪਿਛਲੇ ਕਈ ਸਾਲਾਂ ਤੋਂ ਪੀ.ਆਈ.ਐਸ ਤਹਿਤ ਜਿਮਨਾਸਟਿਕ ਖਿਡਾਰੀਆਂ ਨੂੰ ਸਿਖਲਾਈ ਦੇ ਰਹੇ ਸੀਨੀਅਰ ਕੋਚ ਸਮੀਰ ਦੇਬ ਨੇ ਦਿੱਤੀ।

ਇੱਕ ਨਹੀਂ ਸਗੋਂ ਸੱਤ ਸੋਨ ਤਗਮੇ ਜਿੱਤੇ : ਕੋਚ ਸਮੀਰ ਦੇਬ

ਸੀਨੀਅਰ ਕੋਚ ਸਮੀਰ ਦੇਬ ਨੇ ਦੱਸਿਆ ਕਿ ਉਹ ਲਗਭਗ ਪੰਜ ਸਾਲਾਂ ਤੋਂ ਲਗਾਤਾਰ ਏਕਮਜੋਤ ਸਿੰਘ ਨੂੰ ਜਿਮਨਾਸਟਿਕ ਦੀ ਟ੍ਰੇਨਿੰਗ ਦੇ ਰਿਹਾ ਹੈ ਅਤੇ ਏਕਮਜੋਤ ਇੰਸਾਂ ਨੇ ਪਹਿਲਾਂ ਪਟਿਆਲਾ ਅਤੇ ਹੁਣ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਈਆਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸਨ ਕਰਕੇ ਮੋਹਾਲੀ ਜ਼ਿਲ੍ਹੇ ਦਾ ਨਾਂਅ ਰੌਸਨ ਕੀਤਾ ਹੈ। ਉਹਨਾਂ ਦੱਸਿਆ ਕਿ ਉਸਨੇ ਸੱਤ ਸੋਨ ਤਗਮੇ ਜਿੱਤ ਕੇ ਪੰਜਾਬ ਦਾ ਨਾਂਅ ਰੌਸਨ ਕੀਤਾ ਹੈ ਅਤੇ ਹੁਣ ਨੈਸ਼ਨਲ ਲਈ ਚੁਣਿਆ ਗਿਆ ਹੈ।

ਪੂਜਨੀਕ ਗੁਰੂ ਜੀ ਦੇ ਆਸੀਰਵਾਦ ਨਾਲ ਇੱਕ ਸਾਲ ਵਿੱਚ ਹੀ ਹਾਸਿਲ ਕੀਤੇ ਦੁੱਗਣੇ ਗੋਲਡ ਮੈਡਲ : ਏਕਮਜੋਤ ਇੰਸਾਂ

ਸੱਚ ਕਹੂੰ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਏਕਮਜੋਤ ਇੰਸਾਂ ਨੇ ਦੱਸਿਆ ਕਿ ਪਿਛਲੇ ਸਾਲ 4 ਦਸੰਬਰ 2023 ਨੂੰ ਪੂਜਨੀਕ ਗੁਰੂ ਜੀ ਨੇ ਮੇਰੀਆਂ ਪ੍ਰਾਪਤੀਆਂ ‘ਤੇ ਮੈਨੂੰ ਅਸੀਰਵਾਦ ਦਿੱਤਾ ਸੀ, ਜਿਸ ਤੋਂ ਬਾਅਦ ਮੇਰਾ ਆਤਮ-ਵਿਸਵਾਸ ਇੰਨਾ ਵੱਧ ਗਿਆ ਕਿ ਮੈਂ 2023 ਸਾਲ ਦੇ ਮੁਕਾਬਲੇ ਡਬਲ ਗੋਲਡ ਮੈਡਲ ਜਿੱਤੇ ਹਨ। ਏਕਮਜੋਤ ਦੇ ਪਿਤਾ ਮਦਨਜੀਤ ਇੰਸਾਂ ਨੇ ਦੱਸਿਆ ਕਿ ਮੇਰਾ ਬੇਟਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਵੱਲੋਂ ਦਿੱਤੇ ਨੁਕਤਿਆਂ ‘ਤੇ ਚੱਲ ਕੇ ਖੇਡਾਂ ‘ਚ ਤਰੱਕੀ ਕਰ ਰਿਹਾ ਹੈ, ਇਹ ਸਭ ਕੁਝ ਪੂਜਨੀਕ ਗੁਰੂ ਜੀ ਦੀ ਬਖਸ਼ਿਸ਼ ਸਦਕਾ ਹੀ ਹੋ ਰਿਹਾ ਹੈ। Punjab Sports News