Heart Attack: ਪਤੰਗ ਉਡਾਉਂਦੇ ਸਮੇਂ ਅੱਠ ਸਾਲ ਦੇ ਬੱਚੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Heart Attack
Heart Attack: ਪਤੰਗ ਉਡਾਉਂਦੇ ਸਮੇਂ ਅੱਠ ਸਾਲ ਦੇ ਬੱਚੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Heart Attack: ਫਿਰੋਜ਼ਪੁਰ (ਜਗਦੀਪ ਸਿੰਘ)। ਫ਼ਿਰੋਜ਼ਪੁਰ ’ਚ ਪਤੰਗ ਉਡਾਉਂਦੇ ਸਮੇਂ 8 ਸਾਲ ਦੇ ਬੱਚੇ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਪਛਾਣ ਮਨਮੀਤ ਸ਼ਰਮਾ ਪੁੱਤਰ ਚਾਂਦ ਸ਼ਰਮਾ ਵਾਸੀ ਦਫਤਰ ਵਣ ਵਿਭਾਗ ਫਿਰੋਜ਼ਪੁਰ ਦੇ ਬੈੱਕ ਸਾਇਡ ਵਜੋਂ ਹੋਈ ਹੈ, ਜੋ ਦੂਜੀ ਜਮਾਤ ਦਾ ਵਿਦਿਆਰਥੀ ਸੀ।

ਜਾਣਕਾਰੀ ਅਨੁਸਾਰ ਮਨਮੀਤ ਸ਼ਰਮਾ ਪਿੰਡ ਬਜ਼ੀਦਪੁਰ ਨਾਨਕੇ ਆਇਆ ਹੋਇਆ ਸੀ, ਘਰ ਦੀ ਛੱਤ ’ਤੇ ਪਤੰਗ ਉਡਾ ਰਿਹਾ ਸੀ। ਪਤੰਗ ਉਡਾਉਂਦੇ ਸਮੇਂ ਅਚਾਨਕ ਉਸ ਨੂੰ ਘਬਰਾਹਟ ਮਹਿਸੂਸ ਹੋਈ। ਉਸ ਵੱਲੋਂ ਪਰਿਵਾਰ ਨੂੰ ਦੱਸਣ ’ਤੇ ਤੁਰੰਤ ਪਰਿਵਾਰ ਵੱਲੋਂ ਬੱਚੇ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਡਾਕਟਰਾਂ ਵੱਲੋਂ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਮਨਮੀਤ ਸ਼ਰਮਾ ਮਾਪਿਆ ਦਾ ਇਕਲੌਤਾ ਬੱਚਾ ਸੀ।

Read Also : ਠੰਢ ਕਾਰਨ ਘਰੋਂ ਤੇ ਧੁੰਦ ਕਾਰਨ ਬਰੇਕਾਂ ਤੋਂ ਨਾ ਚੁੱਕਿਆ ਜਾਵੇ ਪੈਰ