ਫਿਲੀਪੀਨਜ਼ ਦੀ ਰਾਜਧਾਨੀ ‘ਚ ਅੱਗ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ
ਮਨੀਲਾ। ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ‘ਚ ਸੋਮਵਾਰ ਤੜਕੇ ਸਟੇਟ ਯੂਨੀਵਰਸਿਟੀ ਕੈਂਪਸ ਦੇ ਰਿਹਾਇਸ਼ੀ ਇਲਾਕੇ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਸਥਾਨਕ ਡੀਜ਼ੈੱਡਬੀਬੀ ਰੇਡੀਓ ਨੇ ਫਾਇਰ ਪ੍ਰੋਟੈਕਸ਼ਨ ਬਿਊਰੋ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਪੀੜਤ ਸਥਾਨਕ ਸਮੇਂ ਅਨੁਸਾਰ ਸਵੇਰੇ 5 ਵਜੇ ਦੇ ਕਰੀਬ ਕੁਏਜ਼ਨ ਸਿਟੀ ਉਪਨਗਰ ਵਿੱਚ ਫਿਲੀਪੀਨਜ਼ ਯੂਨੀਵਰਸਿਟੀ ਦੇ ਕੈਂਪਸ ਦੇ ਅੰਦਰ ਘਰਾਂ ਵਿੱਚ ਫਸ ਗਏ ਸਨ। ਇੱਕ ਘਰ ਵਿੱਚ ਬੱਚਿਆਂ ਸਮੇਤ ਛੇ ਦੀ ਮੌਤ ਹੋ ਗਈ ਹੈ। ਰਿਪੋਰਟਾਂ ਮੁਤਾਬਕ ਅੱਗ ਨਾਲ ਕਰੀਬ 80 ਘਰ ਸੜ ਗਏ ਅਤੇ 250 ਪਰਿਵਾਰ ਪ੍ਰਭਾਵਿਤ ਹੋਏ। ਕੁਝ ਨਿਵਾਸੀ ਅੱਗ ਤੋਂ ਬਚਣ ਦੀ ਕੋਸ਼ਿਸ਼ ਵਿੱਚ ਘਰਾਂ ਤੋਂ ਛਾਲ ਮਾਰਨ ਤੋਂ ਬਾਅਦ ਜ਼ਖਮੀ ਹੋ ਗਏ। ਫਾਇਰ ਫਾਈਟਰਜ਼ ਨੇ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਬਿਊਰੋ ਨੇ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ