Jalandhar Pathankot Highway Accident: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਜਲੰਧਰ ’ਚ ਇੱਕ ਭਿਆਨਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਫੌਜ ਦੇ ਇੱਕ ਵਾਹਨ, ਇੱਕ ਟਿੱਪਰ ਤੇ ਇੱਕ ਹੋਰ ਵਾਹਨ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸਾ ਜਲੰਧਰ ਪਠਾਨਕੋਟ ਹਾਈਵੇਅ ’ਤੇ ਅੱਡਾ ਰਾਏਪੁਰ ਰਸੂਲਪੁਰ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਮੌਕੇ ’ਤੇ ਪਹੁੰਚ ਗਿਆ। ਇਸ ਘਟਨਾ ਦੌਰਾਨ ਪੀੜਤਾਂ ਨੂੰ ਸੱਟਾਂ ਵੀ ਲੱਗੀਆਂ। Jalandhar Pathankot Highway Accident
ਇਹ ਖਬਰ ਵੀ ਪੜ੍ਹੋ : Hyderabad Building Fire: ਹੈਦਰਾਬਾਦ ਦੇ ਚਾਰਮੀਨਾਰ ਨੇੜੇ ਇਮਾਰਤ ’ਚ ਭਿਆਨਕ ਅੱਗ, ਬੱਚਿਆਂ ਸਮੇਤ 8 ਮੌਤਾਂ, ਕਈਆਂ ਦੇ …
ਦੱਸਿਆ ਜਾ ਰਿਹਾ ਹੈ ਕਿ ਜਦੋਂ ਫੌਜ ਦੀ ਜੀਪ ਜਲੰਧਰ ਤੋਂ ਭੋਗਪੁਰ ਜਾ ਰਹੀ ਸੀ ਤਾਂ ਪਿੱਛੇ ਤੋਂ ਇੱਕ ਐਂਡੇਵਰ ਕਾਰ ਆ ਰਹੀ ਸੀ ਜੋ ਆਪਣਾ ਸੰਤੁਲਨ ਗੁਆ ਬੈਠੀ ਤੇ ਫੌਜ ਦੀ ਜੀਪ ਦੇ ਪਿਛਲੇ ਹਿੱਸੇ ’ਚ ਜਾ ਵੱਜੀ ਤੇ ਇਸ ਦੌਰਾਨ ਜੀਪ ਬੇਕਾਬੂ ਹੋ ਗਈ ਤੇ ਟਿੱਪਰ ਨਾਲ ਟਕਰਾ ਗਈ। ਇਸ ਦੌਰਾਨ ਸੜਕ ’ਤੇ ਟਰੈਫਿਕ ਜਾਮ ਹੋ ਗਿਆ। ਸੜਕ ਸੁਰੱਖਿਆ ਬਲ ਨੇ ਵਾਹਨਾਂ ਨੂੰ ਇੱਕ ਪਾਸੇ ਖੜ੍ਹਾ ਕਰ ਦਿੱਤਾ ਜਿਸ ਨਾਲ ਪੈਦਲ ਚੱਲਣ ਵਾਲਿਆਂ ਨੂੰ ਰਾਹਤ ਮਿਲੀ। ਇਹ ਜਾਣਕਾਰੀ ਸੜਕ ਸੁਰੱਖਿਆ ਬਲ ਦੇ ਇੰਚਾਰਜ ਏਐਸਆਈ ਨੇ ਦਿੱਤੀ। Jalandhar Pathankot Highway Accident