ਕਰਮਚਾਰੀ ਨਹੀਂ ਲੈ ਰਹੇ ਫੈਸਲਾ, ਕਿਵੇਂ ਕੱਢੀਏ ਬੱਚੇ | Chiang Rai News
ਚਿਆਂਗ ਰਾਏ, (ਏਜੰਸੀ)। ਥਾਈਲੈਂਡ ਦੀ ਚਿਆਂਗ ਰਾਏ ਦੀ ਗੁਫਾ ‘ਚ ਫਸੇ 12 ਬੱਚਿਆਂ ਤੇ ਉਹਨਾਂ ਦੇ ਕੋਚ ਨੂੰ ਕੱਢਣ ਦੇ ਬਚਾਅ ਕਰਮਚਾਰਆਂ ਦੇ ਯਤਨ ਜਾਰੀ ਹਨ।ਬਚਾਅ ਕਰਮਚਾਰੀ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਜੇ ਤੱਕ ਇਹ ਫੈਸਲਾ ਨਹੀਂ ਲੈ ਸਕੇ ਹਨ ਕਿ ਇਸ ਹੜ੍ਹ ਦੇ ਪਾਣੀ ਨਾਲ ਭਰੀ ਗੁਫਾ ‘ਚੋਂ ਬੱਚਿਆਂ ਨੂੰ ਕਿਵੇਂ ਬਾਹਰ ਕੱਢਿਆ ਜਾਵੇ। ਥਾਈਲੈਂਡ ਦੇ ਉਤਰੀ ਪ੍ਰਾਂਤ ਚਿਆਂਗ ਰਾਏ ‘ਚ 23 ਜੂਨ ਨੂੰ ਲਾਪਤਾ ਹੋਏ ਜੂਨੀਅਰ ਫੁੱਟਬਾਲ ਟੀਮ ਦੇ ਮੈਂਬਰਾਂ ਦੇ ਰਾਹਤ ਅਤੇ ਬਚਾਅ ਦੀ ਮੁਹਿੰਮ ਸੋਮਵਾਰ ਨੂੰ ਉਸ ਸਮੇਂ ਖ਼ਤਮ ਹੁੰਦੀ ਦਿਖਾਈ ਦੇ ਰਹੀ ਸੀ। (Chiang Rai News)
ਜਦੋਂ ਬ੍ਰਿਟੇਨ ਅਤੇ ਥਾਈਲੈਂਡ ਦੇ ਗੋਤਾਖੋਰ ਕਿਸੇ ਤਰ੍ਹਾਂ ਹੜ੍ਹ ਦੇ ਪਾਣੀ ਨਾਲ ਭਰੀ ਗੁਫਾ ‘ਚੋਂ ਬੱਚਿਆਂ ਤੱਕ ਪਹੁੰਚਣ ‘ਚ ਕਾਮਯਾਬ ਹੋ ਗਏ ਸਨ। ਹੁਣ ਰਾਹਤ ਅਤੇ ਬਚਾਅ ਕਰਮਚਾਰੀ ਆਪਣਾ ਪੂਰਾ ਧਿਆਨ ਬੱਚਿਆਂ ਨੂੰ ਗੁਫਾ ‘ਚੋਂ ਬਾਹਰ ਕੱਢਣ ‘ਤੇ ਕੇਂਦਰਿਤ ਕਰ ਰਹੇ ਹਨ। ਰਾਹਤ ਅਤੇ ਬਚਾਅ ਕਰਮਚਾਰੀ ਇਸ ਗੱਲ ‘ਤੇ ਮੰਥਨ ਕਰ ਰਹੇ ਹਨ ਕਿ ਇਸ ਕਈ ਕਿਲੋਮੀਟਰ ਤੱਕ ਹੜ ਦੇ ਪਾਣੀ ਨਾਲ ਭਰ ਚੁੱਕੀ ਖ਼ਤਰਨਾਕ ਗੁਫਾ ‘ਚੋਂ ਬੱਚਿਆਂ ਨੂੰ ਕਿਵੇਂ ਬਾਹਰ ਕੱਢਿਆ ਜਾਵੇ। ਬਚਾਅ ਕਾਰਜਾਂ ‘ਚ ਜੁਟੀ ਜਲ ਸੈਨਾ ਨੇ ਅਸ਼ੰਕਾ ਜਾਹਰ ਕੀਤੀ ਹੈ ਕਿ ਗੁਫਾ ‘ਚ ਫਸੇ ਬੱਚਿਆਂ ਨੂੰ ਚਾਰ ਮਹੀਨੇ ਬਾਅਦ ਮਾਨਸੂਨ ਖਤਮ ਹੋਣ ‘ਤੇ ਹੀ ਸੁਰੱਖਿਅਤ ਬਾਹਰ ਕੱਢਿਆ ਜਾ ਸਕੇਗਾ।
ਕਿਵੇਂ ਹੋਏ ਗੁਫਾ ‘ਚ ਬੰਦ | Chiang Rai News
ਬੱਚੇ 23 ਜੂਨ ਨੂੰ ਫੁੱਟਬਾਲ ਦਾ ਮੈਚ ਖੇਡਣ ਤੋਂ ਬਾਅਦ ਕੋਚ ਨਾਲ ਗੁਫਾ ਦੇਖਣ ਗਏ ਸਨ ਅਤੇ ਗੁਫਾ ਅੰਦਰ ਮੌਜੂਦ ਬੱਚੇ ਬਾਹਰ ਬਾਰਸ਼ ਦੇ ਬਾਅਦ ਗੁਫਾ ‘ਚ ਪਾਣੀ ਭਰਨ ਅਤੇ ਪ੍ਰਵੇਸ਼ ਦੁਆਰ ਬੰਦ ਹੋਣ ਦੇ ਬਾਅਦ ਉਸ ‘ਚ ਫਸ ਗਏ ਸਨ।