Punjab News: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਸਿੱਖਿਆ ਬੋਰਡਾਂ ਨੂੰ ਚਿਤਾਵਨੀ, ਜਾਣੋ ਕੀ ਕਿਹਾ

Punjab News
Punjab News

ਕਿਹਾ, ਪੰਜਾਬੀ ਭਾਸ਼ਾ ਮੁੱਖ ਸਬਜੈੱਕਟ ਵਿੱਚੋ ਬਾਹਰ ਕਰਨਾ ਗ਼ਲਤ

  • ਪੰਜਾਬੀ ਨੂੰ ਮੁੱਖ ਵਿਸ਼ੇ ਤੇ ਲਾਜ਼ਮੀ ਵਿਸ਼ੇ ਪੜ੍ਹਾਉਣਾ ਲਾਜ਼ਮੀ 
  • ਪੰਜਾਬੀ ਵਿਸ਼ਾ ਨਹੀਂ ਤਾਂ ਮਾਨਤਾ ਨਹੀਂ
  • ਪੰਜਾਬ ’ਚ ਪੰਜਾਬੀ ਪੜ੍ਹਾਉਣੀ ਹੀ ਪਵੇਗੀ

Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਭਾਰਤ ਸਰਕਾਰ ਦੇ ਸੀ.ਬੀ.ਐੱਸ.ਈ. ਬੋਰਡ ਵੱਲੋਂ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਸੰਬੰਧੀ ਜਾਰੀ ਕੀਤੇ ਗਏ ਇਕ ਨਵੇਂ ਸਰਕੂਲਰ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ। ਉਨਾਂ ਕਿਹਾ ਪੰਜਾਬੀ ਭਾਸ਼ਾ ਮੁੱਖ ਸਬਜੈੱਕਟ ਵਿੱਚੋ ਬਾਹਰ ਕਰਨਾ ਗ਼ਲਤ ਹੈ। CBSE ਦਾ ਖਰੜਾ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ। ਪੰਜਾਬੀ ਮੁੱਖ ਵਿਸ਼ਾ ਹੀ ਨਹੀਂ ਰਿਹਾ ਹੈ। ਸਪੱਸ਼ਟੀਕਰਨ ਝੂਠਾ ਹੈ, ਗੱਲ ਮੁੱਖ ਵਿਸ਼ੇ ਦੀ ਹੈ। ਵਿਦੇਸ਼ੀ ਭਾਸ਼ਾਵਾਂ ਨੂੰ ਲਿਖਣਾ ਯਾਦ ਰਿਹਾ ਪਰ ਪੰਜਾਬੀ ਭਾਸ਼ਾ ਭੁੱਲ ਗਏ।  ਪੰਜਾਬ ਭਾਜਪਾ ਦੱਸੇਗੀ ਕਿ ਇਹ ਕਲੇਰੀਕਲ ਮਿਸਟੇਕ ਹੋ ਸਕਦੀ ਕਿ ਪੰਜਾਬੀ ਲਿਖਣਾ ਭੁੱਲ ਗਏ।

ਇਹ ਵੀ ਪੜ੍ਹੋ: Kisan Credit Card: ਕਿਸਾਨ ਕ੍ਰੈਡਿਟ ਕਾਰਡ ਦੀ ਰਕਮ 10 ਲੱਖ ਕਰੋੜ ਰੁਪਏ ਤੋਂ ਪਾਰ, 7.72 ਕਰੋੜ ਕਿਸਾਨਾਂ ਨੂੰ ਲਾਭ

ਉਨਾਂ ਅੱਗੇ ਆਖਿਆ 2008 ਵਿੱਚ ਬਣੇ ਐਕਟ ਅਨੁਸਾਰ ਪੰਜਾਬੀ ਨਹੀਂ ਪੜ੍ਹਾਏ ਜਾਣ ਤੇ 50 ਹਜਾਰ ਜੁਰਮਾਨਾ ਹੈ। ਸਾਡੀ ਸਰਕਾਰ ਵੱਲੋਂ ਪੰਜਾਬੀ ਨਾ ਪੜ੍ਹਾਉਣ ’ਤੇ 50-50 ਹਜ਼ਾਰ ਜੁਰਮਾਨਾ ਲਗਾਇਆ ਜਾ ਰਿਹਾ ਹੈ। ਅਸੀਂ ਆਰਮੀ ਸਕੂਲ ਨੂੰ ਵੀ ਇਹ ਜੁਰਮਾਨਾ ਲਗਾਇਆ ਹੈ। ਉਨਾਂ ਆਖਿਆ ਕਿ ਸੀਬੀਐੱਸਸੀ ਨੂੰ ਇਹ ਇਜਾਜਤ ਨਹੀਂ ਦਿੱਤੀ ਜਾਏਗੀ। ਅਸ਼ੀ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਨਵੇਂ ਨੋਟੀਫਿਕੇਸ਼ਨ ਅਨੁਸਾਰ ਪੰਜਾਬੀ ਨੂੰ ਮੁੱਖ ਭਾਸ਼ਾ ਤੇ ਲੈਣਾ ਜਰੂਰੀ ਹੈ। Punjab News