ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home Breaking News Education: ਸਮ...

    Education: ਸਮਾਜ ਦੇ ਵਿਕਾਸ ਦੀ ਨੀਂਹ ਹੈ ਸਿੱਖਿਆ

    Education
    Education: ਸਮਾਜ ਦੇ ਵਿਕਾਸ ਦੀ ਨੀਂਹ ਹੈ ਸਿੱਖਿਆ

    Education: ਜੰਗ ਅਤੇ ਸੰਘਰਸ਼ ਦਾ ਅਸਰ ਸਮਾਜ, ਅਰਥਵਿਵਸਥਾ ਅਤੇ ਮਨੁੱਖਤਾ ’ਤੇ ਡੂੰਘਾ ਪੈਂਦਾ ਹੈ ਯਾਸਮੀਨ ਸ਼ਰੀਫ, ਜੋ ਕਿ ਐਜੂਕੇਸ਼ਨ ਕੈਨ ਨਾੱਟ ਵੇਟ ਦੀ ਕਾਰਜਕਾਰੀ ਡਾਇਰੈਕਟਰ ਹਨ, ਨੇ ਇਸ ਗੰਭੀਰ ਸਥਿਤੀ ਵੱਲ ਧਿਆਨ ਖਿੱਚਦਿਆਂ ਕਿਹਾ ਕਿ ਹਰ ਸਾਲ ਲੱਗਭੱਗ 2000 ਅਰਬ ਡਾਲਰ ਜੰਗਾਂ ’ਤੇ ਖਰਚ ਕੀਤੇ ਜਾਂਦੇ ਹਨ ਇਹ ਰਕਮ ਨਾ ਸਿਰਫ਼ ਆਰਥਿਕ ਵਸੀਲਿਆਂ ਦੀ ਬਰਬਾਦੀ ਕਰਦੀ ਹੈ, ਸਗੋਂ ਇਹ ਸਮਾਜ ਅਤੇ ਮਨੁੱਖਤਾ ਲਈ ਵੀ ਤਬਾਹਕਾਰੀ ਨਤੀਜਾ ਲਿਆਉਂਦੀ ਹੈ ਅਜਿਹੇ ’ਚ ਇਹ ਵਿਚਾਰ ਕਰਨਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਪੈਸੇ ਦੀ ਵਰਤੋਂ ਸ਼ਾਂਤੀ, ਵਿਕਾਸ ਅਤੇ ਵਿਸ਼ੇਸ਼ ਤੌਰ ’ਤੇ ਸਿੱਖਿਆ ਦੇ ਖੇਤਰ ’ਚ ਕਿਵੇਂ ਕੀਤੀ ਜਾਵੇ ਸਿੱਖਿਆ ਕਿਸੇ ਵੀ ਸਮਾਜ ਦੇ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਆਧਾਰ ਹੈ ਇਹ ਨਾ ਸਿਰਫ਼ ਵਿਅਕਤੀਆਂ ਨੂੰ ਗਿਆਨ ਅਤੇ ਮੁਹਾਰਤ ਪ੍ਰਦਾਨ ਕਰਦੀ ਹੈ।

    ਸਗੋਂ ਸਮਾਜ ’ਚ ਸਕਾਰਾਤਮਕ ਬਦਲਾਅ ਲਿਆਉਣ ਦੀਆਂ ਅਥਾਹ ਸੰਭਾਵਨਾਵਾਂ ਵੀ ਪੈਦਾ ਕਰਦੀ ਹੈ ਸਿੱਖਿਆ ਜ਼ਰੀਏ ਬੱਚੇ ਸਿਰਫ਼ ਸਿਲੇਬਸ ਤੱਕ ਸੀਮਿਤ ਨਹੀਂ ਰਹਿੰਦੇ, ਸਗੋਂ ਉਹ ਆਲੋਚਨਾਤਮਕ ਸੋਚ, ਸਮੱਸਿਆਵਾਂ ਦੇ ਹੱਲ ਅਤੇ ਅਗਵਾਈ ਵਰਗੇ ਮਹੱਤਵਪੂਰਨ ਗੁਣਾਂ ਨੂੰ ਵੀ ਵਿਕਸਿਤ ਕਰਦੇ ਹਨ ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ ਸਿੱਖਿਆ ਇੱਕ ਅਧਿਕਾਰ ਦੇ ਨਾਲ-ਨਾਲ ਮਾਨਵਤਾ ਦੀ ਤਰੱਕੀ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ ਪਰ ਜਦੋਂ ਅਸੀਂ ਜੰਗ ਅਤੇ ਸੰਘਰਸ਼ ਦੀ ਗੱਲ ਕਰਦੇ ਹਾਂ, ਤਾਂ ਇਸ ਦੇ ਅਸਰ ਸਭ ਤੋਂ ਜ਼ਿਆਦਾ ਬੱਚਿਆਂ ਅਤੇ ਨੌਜਵਾਨ ਪੀੜ੍ਹੀ ’ਤੇ ਪੈਂਦੇ ਹਨ ਸਿੱਖਿਆ ਤੋਂ ਵਾਂਝੇ ਹੋਣ ’ਤੇ ਬੱਚੇ ਆਪਣੀਆਂ ਸੰਭਾਵਨਾਵਾਂ ਨੂੰ ਗੁਆ ਦਿੰਦੇ ਹਨ ਅਤੇ ਕਈ ਵਾਰ ਹਿੰਸਾ, ਅੱਤਵਾਦ ਅਤੇ ਹੋਰ ਸਮਾਜਿਕ ਬੁਰਾਈਆਂ ਦੀ ਚਪੇਟ ’ਚ ਆ ਜਾਂਦੇ ਹਨ। Education

    ਇਹ ਖਬਰ ਵੀ ਪੜ੍ਹੋ : Shambhu Border: ਸ਼ੰਭੂ ਬਾਰਡਰ ’ਤੇ ਇੱਕ ਹੋਰ ਕਿਸਾਨ ਦੀ ਮੌਤ, ਡੱਲੇਵਾਲ ਦੀ ਸਿਹਤ ਵੀ ਵਿਗੜੀ

    ਸੰਸਾਰ ਦੇ ਸੰਕਟਗ੍ਰਸਤ ਖੇਤਰਾਂ, ਜਿਵੇਂ ਸੂਡਾਨ, ਅਫ਼ਗਾਨਿਸਤਾਨ, ਇਥਿਓਪੀਆ, ਕਾਂਗੋ ਲੋਕਤੰਤਰਿਕ ਗਣਰਾਜ ਅਤੇ ਪਾਕਿਸਤਾਨ ’ਚ ਲਗਭਗ 50 ਫੀਸਦੀ ਬੱਚੇ ਸਕੂਲਾਂ ਤੋਂ ਬਾਹਰ ਹਨ ਇਹ ਇੱਕ ਭਿਆਨਕ ਸਥਿਤੀ ਹੈ, ਜੋ ਉਨ੍ਹਾਂ ਨੂੰ ਸਿੱਖਿਆ ਦੇ ਮੌਲਿਕ ਅਧਿਕਾਰ ਤੋਂ ਵਾਂਝਾ ਕਰਦੀ ਹੈ ਇਨ੍ਹਾਂ ਬੱਚਿਆਂ ਦਾ ਭਵਿੱਖ ਹਨ੍ਹੇਰਮਈ ਹੋ ਸਕਦਾ ਹੈ ਜੇਕਰ ਅਸੀਂ ਸਮੇਂ ’ਤੇ ਉਨ੍ਹਾਂ ਲਈ ਸਿੱਖਿਆ ਦੇ ਸਾਧਨ ਮੁਹੱਈਆ ਨਹੀਂ ਕਰਵਾਉਂਦੇ ਜੰਗ ਅਤੇ ਸੰਘਰਸ਼ਾਂ ਦੇ ਚੱਲਦਿਆਂ ਇਨ੍ਹਾਂ ਦੇਸ਼ਾਂ ’ਚ ਸਿੱਖਿਆ ਦੇ ਖੇਤਰ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਅਤੇ ਸਕੂਲ ਭੇਜਣ ਦੀ ਦਿਸ਼ਾ ’ਚ ਠੋਸ ਯਤਨਾਂ ਦੀ ਲੋੜ ਹੈ ਜੋ ਮਾਲੀਆ ਜੰਗਾਂ ’ਤੇ ਖਰਚ ਕੀਤਾ ਜਾ ਰਿਹਾ ਹੈ, ਉਸ ਨੂੰ ਸਿੱਖਿਆ ’ਚ ਨਿਵੇਸ਼ ਲਈ ਮੁੜ-ਨਿਰਦੇਸ਼ਿਤ ਕੀਤਾ ਜਾਣਾ ਚਾਹੀਦਾ ਹੈ। Education

    ਇਹ ਨਾ ਸਿਰਫ਼ ਬੱਚਿਆਂ ਲਈ ਜ਼ਰੂਰੀ ਹੈ, ਸਗੋਂ ਇਸ ਨਾਲ ਸਮਾਜ ’ਚ ਲੰਮੇ ਸਮੇਂ ਲਈ ਸਥਿਰਤਾ ਅਤੇ ਸ਼ਾਂਤੀ ਸਥਾਪਿਤ ਕਰਨ ’ਚ ਵੀ ਮੱਦਦ ਮਿਲੇਗੀ ਜੰਗ ਪ੍ਰਭਾਵਿਤ ਖੇਤਰਾਂ ’ਚ ਸਿੱਖਿਆ ਨੂੰ ਪਹਿਲ ਦੇਣ ਨਾਲ ਬੱਚਿਆਂ ਨੂੰ ਨਾ ਸਿਰਫ਼ ਇੱਕ ਸੁਰੱਖਿਅਤ ਭਵਿੱਖ ਮਿਲਦਾ ਹੈ, ਸਗੋਂ ਉਹ ਆਪਣੇ ਭਾਈਚਾਰਿਆਂ ਲਈ ਵੀ ਬਦਲਾਅਕਾਰੀ ਭੂਮਿਕਾ ਨਿਭਾ ਸਕਦੇ ਹਨ ਪੜ੍ਹੇ-ਲਿਖੇ ਬੱਚੇ ਆਪਣੇ ਸਮਾਜ ’ਚ ਗਰੀਬੀ , ਹਿੰਸਾ ਤੇ ਹੋਰ ਬੁਰਾਈਆਂ ਦਾ ਹੱਲ ਕੱਢਣ ’ਚ ਮੱਦਦ ਕਰ ਸਕਦੇ ਹਨ ਸੰਯੁਕਤ ਰਾਸ਼ਟਰ ਅਨੁਸਾਰ, ਘੱਟ ਅਤੇ ਦਰਮਿਆਨੀ ਵਾਲੇ ਆਮਦਨ ਵਾਲੇ ਦੇਸ਼ਾਂ ’ਚ ਸਿੱਖਿਆ ਸਬੰਧੀ ਟਿਕਾਊ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਲਈ 100 ਅਰਬ ਡਾਲਰ ਦੀ ਸਾਲਾਨਾ ਕਮੀ ਹੈ ਇਹ ਅੰਕੜਾ ਦੱਸਦਾ ਹੈ ਕਿ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਉਣ ’ਚ ਕਿੰਨੀਆਂ ਰੁਕਾਵਟਾਂ ਮੌਜੂਦ ਹਨ। Education

    ਯਾਸਮੀਨ ਸ਼ਰੀਫ ਦੀ ਅਗਵਾਈ ’ਚ ਐਜੂਕੇਸ਼ਨ ਕੈਨ ਨਾੱਟ ਵੇਟ ਨੇ ਆਪਣੇ ਭਾਈਵਾਲ ਸੰਗਠਨਾਂ ਨਾਲ ਮਿਲ ਕੇ 600 ਮਿਲੀਅਨ ਡਾਲਰ ਦੀ ਵਾਧੂ ਰਕਮ ਇਕੱਠੀ ਕਰਨ ਦੀ ਅਪੀਲ ਕੀਤੀ ਹੈ ਇਸ ਦਾ ਮਕਸਦ ਸੰਕਟਗ੍ਰਸਤ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੇ ਰੌਸ਼ਨ ਭਵਿੱਖ ਦਾ ਰਾਹ ਪੱਧਰਾ ਕਰਨਾ ਹੈ ਇਹ ਰਕਮ ਸਿਰਫ਼ ਆਰਥਿਕ ਸਹਾਇਤਾ ਨਹੀਂ ਹੈ, ਸਗੋਂ ਇਹ ਇੱਕ ਨੈਤਿਕ ਜਿੰਮੇਵਾਰੀ ਹੈ, ਜੋ ਬੱਚਿਆਂ ਇਹ ਇੱਕ ਨੈਤਿਕ ਜਿੰਮੇਵਾਰੀ ਹੈ, ਜੋ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰ ਪ੍ਰਦਾਨ ਕਰਦੀ ਹੈ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਦਿਸ਼ਾ ’ਚ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਸੰਕਟਗ੍ਰਸਤ ਬੱਚਿਆਂ ਨੂੰ ਸਿੱਖਿਆ ਦੇ ਜ਼ਰੀਏ ਇੱਕ ਨਵੀਂ ਦਿਸ਼ਾ ਦਿੱਤੀ ਜਾ ਸਕੇ ਪਿਛਲੇ ਕੁਝ ਸਾਲਾਂ ’ਚ ਦੁਨੀਆ ਭਰ ’ਚ ਹਿੰਸਕ ਸੰਘਰਸ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। Education

    ਇਹ ਖਬਰ ਵੀ ਪੜ੍ਹੋ : Road Accident: ਸਵੇਰੇ-ਸਵੇਰੇ ਪੰਜਾਬ ’ਚ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਕੇ ’ਤੇ ਮੌਤ

    ਵਰਤਮਾਨ ’ਚ 50 ਤੋਂ ਜ਼ਿਆਦਾ ਦੇਸ਼ ਅਜਿਹੇ ਹਨ ਜਿੱਥੇ ਤਿੱਖਾ ਸੰਘਰਸ਼ ਜਾਰੀ ਹੈ ਅਜਿਹੇ ’ਚ ਸਿੱਖਿਆ ਦੀ ਗੁਣਵੱਤਾ ਅਤੇ ਸਿੱਖਣ ਦੀ ਦਰ ਨੂੰ ਬਣਾਈ ਰੱਖਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ, ਸੰਕਟ-ਪ੍ਰਭਾਵਿਤ ਪ੍ਰਾਇਮਰੀ ਸਕੂਲਾਂ ਦੇ ਸਿਰਫ਼ 17 ਫੀਸਦੀ ਬੱਚੇ ਪੜ੍ਹਾਈ ’ਚ ਘੱਟੋ-ਘੱਟ ਮੁਹਾਰਤ ਹਾਸਲ ਕਰ ਰਹੇ ਹਨ ਇਹ ਸਥਿਤੀ ਸਿੱਖਿਆ ਦੀ ਗੁਣਵੱਤਾ ’ਚ ਸੁਧਾਰ ਦੀ ਤੁਰੰਤ ਲੋੜ ਨੂੰ ਉਜਾਗਰ ਕਰਦੀ ਹੈ ਸਕੂਲ ਸਿਰਫ਼ ਸਿੱਖਿਆ ਦਾ ਸਥਾਨ ਨਹੀਂ ਹੈ, ਸਗੋਂ ਇਹ ਬੱਚਿਆਂ ਲਈ ਮਾਨਸਿਕ ਅਤੇ ਭਾਵਨਾਤਮਕ ਸਥਿਰਤਾ ਦਾ ਕੇਂਦਰ ਵੀ ਹੈ ਇਹ ਬੱਚਿਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਦੇ ਵਿਕਾਸ ’ਚ ਸਹਾਇਕ ਹੁੰਦਾ ਹੈ ਜਦੋਂ ਬੱਚੇ ਸਕੂਲ ਜਾਂਦੇ ਹਨ, ਤਾਂ ਉਹ ਨਾ ਸਿਰਫ਼ ਗਿਆਨ ਪ੍ਰਾਪਤ ਕਰਦੇ ਹਨ। Education

    ਸਗੋਂ ਜੀਵਨ ਲਈ ਜ਼ਰੂਰੀ ਮੁਹਾਰਤ ਵੀ ਸਿੱਖਦੇ ਹਨ ਪੜੇ੍ਹ-ਲਿਖੇ ਬੱਚੇ ਆਪਣੇ ਭਾਈਚਾਰੇ ਦੇ ਮੁੜ-ਨਿਰਮਾਣ ਅਤੇ ਸਥਿਰਤਾ ’ਚ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਨ ਜੰਗ ਅਤੇ ਸੰਘਰਸ਼ ਤੋਂ ਪਰੇ, ਸਿੱਖਿਆ ’ਚ ਨਿਵੇਸ਼ ਕਰਨਾ ਸਮੇਂ ਦੀ ਲੋੜ ਹੈ ਇਹ ਸਿਰਫ਼ ਬੱਚਿਆਂ ਦੇ ਭਵਿੱਖ ਲਈ ਨਹੀਂ, ਸਗੋਂ ਸਮਾਜ ਅਤੇ ਮਾਨਵਤਾ ਲਈ ਵੀ ਫਾਇਦੇਮੰਦ ਹੈ ਸਿੱਖਿਆ ’ਚ ਕੀਤਾ ਗਿਆ ਹਰ ਨਿਵੇਸ਼ ਸਮਾਜ ’ਚ ਸਮਾਨਤਾ, ਸਹਿਣਸ਼ੀਲਤਾ ਅਤੇ ਸਥਿਰਤਾ ਨੂੰ ਹੱਲਾਸ਼ੇਰੀ ਦਿੰਦਾ ਹੈ ਯਾਸਮੀਨ ਸ਼ਰੀਫ ਦਾ ਇਹ ਸੰਦੇਸ਼ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਜੰਗ ਦੀ ਬਜਾਇ ਸਿੱਖਿਆ ’ਚ ਨਿਵੇਸ਼ ਕਰੀਏ ਇਹ ਸਿਰਫ਼ ਨੈਤਿਕ ਜਿੰਮੇਵਾਰੀ ਨਹੀਂ, ਸਗੋਂ ਮਾਨਵਤਾ ਲਈ ਇੱਕ ਬਿਹਤਰ ਅਤੇ ਸੁਰੱਖਿਅਤ ਭਵਿੱਖ ਦੀ ਕੁੰਜੀ ਹੈ ਜੰਗ ਅਤੇ ਸੰਘਰਸ਼ ਕਾਰਨ ਪੈਦਾ ਹੋਈਆਂ। Education

    ਸਮੱਸਿਆਵਾਂ ਦਾ ਹੱਲ ਸਿੱਖਿਆ ’ਚ ਨਿਵੇਸ਼ ਜ਼ਰੀਏ ਸੰਭਵ ਹੈ ਜਦੋਂ ਅਸੀਂ ਸਿੱਖਿਆ ਨੂੰ ਪਹਿਲ ਦਿੰਦੇ ਹਾਂ, ਤਾਂ ਅਸੀਂ ਨਾ ਸਿਰਫ਼ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰ ਪ੍ਰਦਾਨ ਕਰਦੇ ਹਾਂ, ਸਗੋਂ ਸਮਾਜ ਨੂੰ ਵੀ ਤਰੱਕੀ ਦੀ ਦਿਸ਼ਾ ’ਚ ਤੋਰਦੇ ਹਾਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਹ ਸਮਝਣਾ ਹੋਵੇਗਾ ਕਿ ਫੌਜੀ ਖਰਚ ਨੂੰ ਸੀਮਿਤ ਕਰਕੇ ਸਿੱਖਿਆ ਨੂੰ ਪਹਿਲ ਦੇਣਾ ਹਰ ਸਮਾਜ ਦੀ ਲੋੜ ਹੈ ਸਿੱਖਿਆ ’ਚ ਨਿਵੇਸ਼ ਨਾ ਸਿਰਫ ਵਰਤਮਾਨ ਸੰਕਟ ਦਾ ਹੱਲ ਹੈ, ਸਗੋਂ ਇਹ ਭਵਿੱਖ ਲਈ ਇੱਕ ਸਥਾਈ ਹੱਲ ਵੀ ਹੈ। Education

    (ਇਹ ਲੇਖਕ ਦੇ ਆਪਣੇ ਵਿਚਾਰ ਹਨ)
    ਡਾ. ਸੰਦੀਪ ਸਿੰਹਮਾਰ

    LEAVE A REPLY

    Please enter your comment!
    Please enter your name here