ਸਾਡੇ ਨਾਲ ਸ਼ਾਮਲ

Follow us

13.3 C
Chandigarh
Monday, January 26, 2026
More
    Home Breaking News Punjab: ਈ.ਡੀ....

    Punjab: ਈ.ਡੀ. ਦੀ ਵੱਡੀ ਕਾਰਵਾਈ, ਰਾਣਾ ਵਿਧਾਇਕ ਪਿਓ-ਪੁੱਤ ਦੀ 22 ਕਰੋੜ ਦੀ ਜਾਇਦਾਦ ਜ਼ਬਤ

    Rana Gurjit Singh Ran
    Rana Gurjit Singh Ran

    ਰਾਣਾ ਸ਼ੁਗਰ ਲਿਮਿਟਡ ਦੇ ਮਾਲਕ ਹਨ ਪਿਓ-ਪੁੱਤ, ਈਡੀ ਨੂੰ ਮਿਲੀ ਸੀ ਗੜਬੜੀ

    • ਬੀਤੇ ਮਹੀਨੇ ਕੀਤੀ ਗਈ ਸੀ ਈ.ਡੀ. ਵੱਲੋਂ ਛਾਪੇਮਾਰੀ

    Punjab: (ਅਸ਼ਵਨੀ ਚਾਵਲਾ) ਚੰਡੀਗੜ੍ਹ। ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਰਾਣਾ ਸ਼ੁਗਰ ਲਿਮਿਟਡ ਦੇ ਨਾਅ ’ਤੇ ਚਲ ਰਹੀ 22 ਕਰੋੜ ਰੁਪਏ ਦੀ ਜਾਇਦਾਦ ਨੂੰ ਈ.ਡੀ. ਵੱਲੋਂ ਜ਼ਬਤ ਕਰ ਲਿਆ ਗਿਆ ਹੈ। ਈ.ਡੀ. ਦੇ ਜਲੰਧਰ ਸਥਿਤ ਦਫ਼ਤਰ ਵੱਲੋਂ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਧਾਰਾ 37 ਏ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ।

    ਇਹ ਵੀ ਪੜ੍ਹੋ: Property Seized: ਮੋਗਾ ਪੁਲਿਸ ਦੀ ਨਸ਼ਾ ਤਸਕਰਾਂ ’ਤੇ ਵੱਡੀ ਕਾਰਵਾਈ, ਕਰੋੜਾਂ ਤੋਂ ਵਧੇਰੇ ਦੀ ਜਾਇਦਾਦ ਜ਼ਬਤ

    ਇਨ੍ਹਾਂ ਦੋਵਾਂ ਸਣੇ ਪਰਿਵਾਰ ਦੇ ਕਈ ਮੈਂਬਰਾਂ ਦੇ ਨਾਂਅ ‘ਤੇ ਇਹ ਕੰਪਨੀ ਚੱਲ ਰਹੀ ਹੈ ਅਤੇ ਬੀਤੇ ਦਿਨੀਂ ਉਨ੍ਹਾਂ ਦੀ ਕੰਪਨੀ ਵਿੱਚ ਛਾਪੇਮਾਰੀ ਦੌਰਾਨ ਕਈ ਤਰ੍ਹਾਂ ਦੀ ਕਮੀਆਂ ਈ.ਡੀ. ਨੂੰ ਮਿਲੀ ਸੀ। ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਈ.ਡੀ. ਵੱਲੋਂ ਜਾਰੀ ਕੀਤੇ ਗਏ ਤਾਜ਼ਾ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਸੰਘੀ ਏਜੰਸੀ ਨੇ ਰਾਣਾ ਸ਼ੂਗਰਜ਼ ਲਿਮਟਿਡ ਦੇ ਪ੍ਰਮੋਟਰਾਂ, ਡਾਇਰੈਕਟਰਾਂ ਅਤੇ ਸ਼ੇਅਰਧਾਰਕਾਂ ਵਿਰੁੱਧ ਗਲੋਬਲ ਡਿਪਾਜ਼ਿਟ ਰਸੀਦਾਂ (ਜੀਡੀਆਰ) ਜਾਰੀ ਕਰਨ ਅਤੇ ਪੂਰੀ ਪ੍ਰਕਿਰਿਆ ਨੂੰ ਇਸਦੇ ਅਸਲ ਉਦੇਸ਼ ਲਈ ਨਾ ਵਰਤਣ ਦੇ ਸਬੰਧ ਵਿੱਚ ਜਾਂਚ ਸ਼ੁਰੂ ਕੀਤੀ ਗਈ ਸੀ। Punjab

    ਈਡੀ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁੱਲ ਜੀਡੀਆਰ ਕਮਾਈ ਵਿੱਚੋਂ, ਰਾਣਾ ਸ਼ੂਗਰਜ਼ ਲਿਮਟਿਡ ਨੇ ਜੀਡੀਆਰ ਦੀ ਸਾਰੀ ਕਮਾਈ ਭਾਰਤ ਵਾਪਸ ਨਹੀਂ ਲਿਆਂਦੀ। ਜਿਸ ਕਾਰਨ ਖੰਡ ਮਿੱਲ ਨੇ ਫੇਮਾ 1999 ਦੀ ਧਾਰਾ 4 ਦੀ ਉਲੰਘਣਾ ਕਰਦੇ ਹੋਏ, 2.56 ਮਿਲੀਅਨ ਅਮਰੀਕੀ ਡਾਲਰ (22.02 ਕਰੋੜ) ਦੀ ਕਮਾਈ ਭਾਰਤ ਤੋਂ ਬਾਹਰ ਰੱਖੀ ਗਈ ਹੈ। ਇਸ ਕਾਰਨ ਇਹ ਕਾਰਵਾਈ ਕੀਤੀ ਗਈ। Punjab