ਸਾਡੇ ਨਾਲ ਸ਼ਾਮਲ

Follow us

9.5 C
Chandigarh
Wednesday, January 21, 2026
More
    Home Breaking News ਸਰਕਾਰ ਦਾ ਵੱਡਾ...

    ਸਰਕਾਰ ਦਾ ਵੱਡਾ ਫੈਸਲਾ, ਹੁਣ ਲੋਕਾਂ ਨੂੰ ਇਹ ਚੀਜ਼ ਖਰੀਦਣ ਸਮੇਂ ਮਿਲੇਗੀ ਰਾਹਤ

    Edible Oil Price
    ਸਰਕਾਰ ਦਾ ਵੱਡਾ ਫੈਸਲਾ, ਹੁਣ ਲੋਕਾਂ ਨੂੰ ਇਹ ਚੀਜ਼ ਖਰੀਦਣ ਸਮੇਂ ਮਿਲੇਗੀ ਰਾਹਤ

    ਸਰਕਾਰ ਨੇ ਖਾਣ ਵਾਲਾ ਤੇਲ ਕੀਤਾ ਸਸਤਾ | Edible Oil Price

    Edible Oil Price: ਨਵੀਂ ਦਿੱਲੀ (ਏਜੰਸੀ)। ਵਧਦੀ ਮਹਿੰਗਾਈ ਦੇ ਵਿਚਕਾਰ ਸਰਕਾਰ ਨੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਘਟਾਉਣ ਦਾ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਕੱਚੇ ਪਾਮ ਤੇਲ, ਸੋਇਆਬੀਨ ਤੇਲ ਤੇ ਸੂਰਜਮੁਖੀ ਤੇਲ ’ਤੇ ਆਯਾਤ ਡਿਊਟੀ 20 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰ ਦਿੱਤੀ ਹੈ। ਇਹ ਫੈਸਲਾ ਵਿੱਤ ਮੰਤਰਾਲੇ ਵੱਲੋਂ ਜਾਰੀ ਹਾਲ ਹੀ ’ਚ ਜਾਰੀ ਨੋਟੀਫਿਕੇਸ਼ਨ ਦੇ ਤਹਿਤ ਲਾਗੂ ਕੀਤਾ ਗਿਆ ਹੈ। ਇਸ ਨਾਲ ਬਾਜ਼ਾਰ ’ਚ ਤੇਲ ਦੀਆਂ ਕੀਮਤਾਂ ’ਚ ਕਮੀ ਆਉਣ ਦੀ ਉਮੀਦ ਹੈ, ਜਿਸ ਨਾਲ ਆਮ ਖਪਤਕਾਰਾਂ ਨੂੰ ਰਾਹਤ ਮਿਲੇਗੀ। Edible Oil Price

    ਇਹ ਖਬਰ ਵੀ ਪੜ੍ਹੋ : Punjab Highway News: ਪੰਜਾਬ ਦੇ ਇਸ ਖਾਸ ਹਾਈਵੇਅ ’ਤੇ ਲੱਗਣ ਜਾ ਰਿਹੈ ਵੱਡਾ ਪ੍ਰੋਜੈਕਟ, ਜਾਣੋ ਇਸ ਨਾਲ ਕਿਨ੍ਹਾਂ ਲੋਕਾ…

    ਕੱਚੇ ਤੇਲ ’ਤੇ ਘਟੀ ਆਯਾਤ ਡਿਊਟੀ, ਘਰੇਲੂ ਮੰਗ ਵਧੇਗੀ | Edible Oil Price

    ਭਾਰਤ ਵਿਦੇਸ਼ਾਂ ਤੋਂ ਲਗਭਗ ਅੱਧਾ ਖਾਣ ਵਾਲਾ ਤੇਲ ਆਯਾਤ ਕਰਦਾ ਹੈ, ਇਸ ਲਈ ਆਯਾਤ ਡਿਊਟੀ ’ਚ ਇਹ ਕਟੌਤੀ ਸਿੱਧੇ ਤੌਰ ’ਤੇ ਤੇਲ ਦੀਆਂ ਪ੍ਰਚੂਨ ਕੀਮਤਾਂ ’ਤੇ ਪ੍ਰਭਾਵ ਪਾਵੇਗੀ। ਸੌਲਵੈਂਟ ਐਕਸਟਰੈਕਟਰਜ਼ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਸੰਜੀਵ ਅਸਥਾਨਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਸ ਨਾਲ ਘਰੇਲੂ ਬਾਜ਼ਾਰ ’ਚ ਤੇਲ ਸਸਤਾ ਹੋਵੇਗਾ ਤੇ ਤੇਲ ਰਿਫਾਇਨਿੰਗ ਉਦਯੋਗ ਨੂੰ ਵੀ ਮਜ਼ਬੂਤੀ ਮਿਲੇਗੀ। ਐੱਸਈਏ ਦੇ ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਤਿੰਨਾਂ ਕੱਚੇ ਤੇਲਾਂ ’ਤੇ ਕੁੱਲ ਪ੍ਰਭਾਵੀ ਆਯਾਤ ਡਿਊਟੀ ਹੁਣ ਲਗਭਗ 16.5 ਫੀਸਦੀ ਹੈ, ਜੋ ਪਹਿਲਾਂ 27.5 ਫੀਸਦੀ ਸੀ।

    ਰਿਫਾਇੰਡ ਤੇਲਾਂ ’ਤੇ ਕੋਈ ਰਾਹਤ ਨਹੀਂ | Edible Oil Price

    ਹਾਲਾਂਕਿ, ਇਹ ਰਾਹਤ ਸਿਰਫ਼ ਕੱਚੇ ਤੇਲਾਂ ’ਤੇ ਦਿੱਤੀ ਗਈ ਹੈ, ਰਿਫਾਇੰਡ ਪਾਮ ਤੇਲ ਤੇ ਹੋਰ ਰਿਫਾਇੰਡ ਤੇਲਾਂ ’ਤੇ ਅਜੇ ਵੀ 32.5 ਪ੍ਰਤੀਸ਼ਤ ਆਯਾਤ ਡਿਊਟੀ ਲੱਗੇਗੀ। ਉਦਯੋਗ ਮਾਹਿਰਾਂ ਦਾ ਮੰਨਣਾ ਹੈ ਕਿ ਕੱਚੇ ਅਤੇ ਰਿਫਾਇੰਡ ਤੇਲਾਂ ਵਿਚਕਾਰ ਆਯਾਤ ਡਿਊਟੀ ’ਚ ਅੰਤਰ ਵਧਾਉਣ ਨਾਲ ਘਰੇਲੂ ਤੇਲ ਉਦਯੋਗ ਨੂੰ ਫਾਇਦਾ ਹੋਵੇਗਾ ਤੇ ਰਿਫਾਇੰਡ ਤੇਲ ਦੀ ਦਰਾਮਦ ਘੱਟ ਹੋਵੇਗੀ।