ਵਾਡਰਾ ਦੀ ਮਾਂ ਮੌਰਿਨ ਵਾਡਰਾ ਵੀ ਈਡੀ ਸਾਹਮਣੇ ਪੇਸ਼ ਹੋਈ
ਜੈਪੁਰ, ਏਜੰਸੀ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਟ ਵਾਡਰਾ ਤੋਂ ਰਾਜਧਾਨੀ ਦੇ ਬੀਕਾਨੇਰ ‘ਚ ਜ਼ਮੀਨ ਸੌਦੇ ਦੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਇੱਥੇ ਪੁੱਛ ਗਿੱਛ ਸ਼ੁਰੂ ਕੀਤੀ। ਸ੍ਰੀ ਵਾਡਰਾ ਜੈਪੁਰ ਸਥਿਤ ਈਡੀ ਦਫ਼ਤਰ ‘ਚ ਪੇਸ਼ ਹੋਏ। ਇਸ ਮਾਮਲੇ ‘ਚ ਉਹਨਾਂ ਦੀ ਮਾਂ ਮੌਰਿਨ ਵਾਡਰਾ ਵੀ ਈਡੀ ਸਾਹਮਣੇ ਪੇਸ਼ ਹੋਈ। ਈਡੀ ਦੋਵਾਂ ਤੋਂ ਪੁੱਛ ਗਿੱਛ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪੁੱਛ ਗਿੱਛ ਤੋਂ ਪਹਿਲਾਂ ਸ੍ਰੀ ਵਾਡਰਾ ਨੇ ਈਡੀ ਨੂੰ ਇੱਕ ਸਹਿਯੋਗ ਪੱਤਰ ਵੀ ਦਿੱਤਾ ਹੈ। (Vadra)
ਜਿਕਰਯੋਗ ਹੈ ਕਿ ਸ੍ਰੀ ਵਾਡਰਾ ‘ਤੇ ਬੀਕਾਨੇਰ ਜ਼ਿਲ੍ਹੇ ਦੇ ਕੋਲਾਇਤ ‘ਚ 79 ਲੱਖ ਰੁਪਏ ‘ਚ 270 ਵਿੱਘੇ ਜ਼ਮੀਨ ਖਰੀਦਕੇ ਤਿੰਨ ਸਾਲ ਬਾਅਦ 5.15 ਕਰੋੜ ਰੁਪਏ ‘ਚ ਵੇਚ ਦਿੱਤੀ। ਈਡੀ ਨੇ ਕਈ ਵਾਰ ਵਾਡਰਾ ਨੂੰ ਸੰਮਨ ਜਾਰੀ ਕੀਤੇ ਪਰ ਉਹ ਪੁੱਛ ਗਿੱਛ ਲਈ ਪੇਸ਼ ਨਹੀਂ ਹੋਏ। ਬਾਅਦ ‘ਚ ਅਦਾਲਤ ਤੋਂ ਵੀ ਕੋਈ ਰਾਹਤ ਨਾ ਮਿਲਣ ‘ਤੇ ਉਹਨਾਂ ਨੂੰ ਈਡੀ ਸਾਹਮਣੇ ਪੇਸ਼ ਹੋਣਾ ਪਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।