5 ਟਰੰਕਾਂ ’ਚ ਨੱਪ ਨੱਪ ਭਰੇ ਪਏ ਸੀ ਨੋਟ
ਕੋਲਕਾਤਾ (ਏਜੰਸੀ)। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੋਲਕਾਤਾ ਵਿੱਚ ਇੱਕ ਮੋਬਾਈਲ ਗੇਮਿੰਗ ਐਪ ਕੰਪਨੀ ਦੇ 6 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਈਡੀ ਨੇ 17 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਨੋਟਾਂ ਦੀ ਗਿਣਤੀ ਲਈ ਅੱਠ ਮਸ਼ੀਨਾਂ ਦੀ ਵੀ ਮੰਗ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਹਿਰ ਵਿੱਚ ਇੱਕ ਕਾਰੋਬਾਰੀ ਆਮਿਰ ਖਾਨ (aamir khan) ਦੇ ਘਰ ਛਾਪੇ ਦੌਰਾਨ 17 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ।
(kolkata raid aamir khan) ਈਡੀ ਅਧਿਕਾਰੀਆਂ ਨੇ ਦੱਸਿਆ ਕਿ ਮੋਬਾਈਲ ਗੇਮਿੰਗ ਐਪ, ਟਰਾਂਸਪੋਰਟਰ ਸਮੇਤ ਕਈ ਕਾਰੋਬਾਰ ਚਲਾਉਣ ਵਾਲੇ ਐੱਨ.ਕੇ. ਖਾਨ ਦੇ ਘਰ ਦੀ ਪਹਿਲੀ ਮੰਜ਼ਿਲ ’ਤੇ ਬੈੱਡ ਦੇ ਹੇਠਾਂ ਤੋਂ ਕਥਿਤ ਤੌਰ ’ਤੇ ਪਲਾਸਟਿਕ ਦੇ ਪੈਕਟਾਂ ’ਚ ਲਪੇਟ ਕੇ ਪੰਜ ਸੌ ਅਤੇ ਦੋ ਹਜ਼ਾਰ ਰੁਪਏ ਨੋਟ ਮਿਲੇ ਹਨ। ਬੈਂਕ ਕਰਮਚਾਰੀਆਂ ਨੇ ਅੱਠ ਕਾਊਂਟਿੰਗ ਮਸ਼ੀਨਾਂ ਦੀ ਵਰਤੋਂ ਕਰਕੇ ਨੋਟਾਂ ਦੀ ਗਿਣਤੀ ਕੀਤੀ। ਈਡੀ ਨੇ ਸਾਲਟ ਲੇਕ ਵਿੱਚ ਸੀਜੀਓ ਦੇ ਅਹਾਤੇ ਤੋਂ ਵੱਖ-ਵੱਖ ਸਮੂਹਾਂ ਵਿੱਚ ਛਾਪੇਮਾਰੀ ਕੀਤੀ ਅਤੇ ਪਾਰਕ ਸਟਰੀਟ ਮੋਮੀਨਪੁਰ ਅਤੇ ਗਾਰਡਨ ਰੀਚ ਸਮੇਤ ਘੱਟੋ-ਘੱਟ ਪੰਜ ਸਥਾਨਾਂ ਦੀ ਤਲਾਸ਼ੀ ਲਈ। ਸੂਤਰਾਂ ਨੇ ਦੱਸਿਆ ਕਿ ਮਹਿਲਾ ਅਧਿਕਾਰੀਆਂ ਸਮੇਤ ਈਡੀ ਦੀਆਂ ਟੀਮਾਂ ਨੂੰ ਕੇਂਦਰੀ ਹਥਿਆਰਬੰਦ ਬਲਾਂ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ।
ਕੀ ਹੈ ਮਾਮਲਾ
ਈਡੀ ਦੀ ਇਕ ਹੋਰ ਟੀਮ ਨੇ ਪ੍ਰਸੰਨਾ ਕੁਮਾਰ ਰਾਏ ਦੇ ਫਲੈਟ ’ਤੇ ਛਾਪਾ ਮਾਰਿਆ। ਜੋ ਹੁਣ ਸਕੂਲ ਸੇਵਾ ਕਮਿਸ਼ਨ (ਐਸਐਸਸੀ) ਭਰਤੀ ਘੁਟਾਲੇ ਵਿੱਚ ਗਿ੍ਰਫ਼ਤਾਰ ਹੋਇਆ ਹੈ। ਇਸ ਤੋਂ ਇਲਾਵਾ ਮੋਮਿਨਪੁਰ ਸਥਿਤ ਬਿੰਦੂਬਾਸਿਨੀ ਸਟਰੀਟ ’ਤੇ ਇਕ ਅਹਾਤੇ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਹਾਲ ਹੀ ਵਿੱਚ, ਈਡੀ ਨੇ ਰਾਜ ਵਿੱਚ ਦੂਜੀ ਸਭ ਤੋਂ ਵੱਡੀ ਨਕਦੀ ਜ਼ਬਤ ਕੀਤੀ ਹੈ। ਇਸ ਤੋਂ ਪਹਿਲਾਂ ਈਡੀ ਨੇ ਜੁਲਾਈ ਦੇ ਅਖੀਰ ਵਿੱਚ ਮਾਡਲ-ਅਭਿਨੇਤਰੀ ਅਰਪਿਤਾ ਮੁਖਰਜੀ ਦੇ ਦੋ ਫਲੈਟਾਂ ’ਤੇ ਛਾਪੇਮਾਰੀ ਦੌਰਾਨ ਕਥਿਤ ਤੌਰ ’ਤੇ ਲਗਭਗ 50 ਕਰੋੜ ਰੁਪਏ ਬਰਾਮਦ ਕੀਤੇ ਸਨ। ਅਰਪਿਤਾ ਮੁਖਰਜੀ ਨੂੰ ਤਿ੍ਰਣਮੂਲ ਕਾਂਗਰਸ ਨੇਤਾ ਅਤੇ ਤਤਕਾਲੀ ਮੰਤਰੀ ਪਾਰਥਾ ਚੈਟਰਜੀ ਦੀ ਕਰੀਬੀ ਸਹਿਯੋਗੀ ਦੱਸੀ ਜਾਂਦੀ ਹੈ। ਈਡੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਦੋਵਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ