ED Raid Today: ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਦੇ ਘਰ ਸਮੇਤ 13 ਥਾਵਾਂ ’ਤੇ ਈਡੀ ਦੇ ਛਾਪੇ, ਜਾਣੌ ਐਫਆਈਆਰ ’ਚ ਕੀ ਹੈ…

ED Raid Today
ED Raid Today: ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਦੇ ਘਰ ਸਮੇਤ 13 ਥਾਵਾਂ ’ਤੇ ਈਡੀ ਦੇ ਛਾਪੇ, ਜਾਣੌ ਐਫਆਈਆਰ ’ਚ ਕੀ ਹੈ...

ED Raid Today: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ’ਚ 24 ਹਸਪਤਾਲਾਂ ਦੀ ਉਸਾਰੀ ਨਾਲ ਸਬੰਧਤ 5,590 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ’ਚ ਆਮ ਆਦਮੀ ਪਾਰਟੀ ਦੇ ਨੇਤਾ ਸੌਰਭ ਭਾਰਦਵਾਜ ਦੇ ਘਰ ਸਮੇਤ 13 ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਈਡੀ ਸੂਤਰਾਂ ਨੇ ਦੱਸਿਆ ਕਿ ਇਸ ਸਮੇਂ ਤੇਰਾਂ ਥਾਵਾਂ ’ਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਮਨੀ ਲਾਂਡਰਿੰਗ ਰੋਕਥਾਮ (ਪੀਐਮਐਲਏ) ਮਾਮਲਾ 2018-19 ’ਚ ਕਥਿਤ ਤੌਰ ’ਤੇ ਦਿੱਲੀ ਹਸਪਤਾਲ ਦੀ ਉਸਾਰੀ ਨਾਲ ਸਬੰਧਤ ਹੈ। ਇਹ ਧਿਆਨ ਦੇਣ ਯੋਗ ਹੈ ਕਿ ਉਸਾਰੀ ’ਚ ਦੇਰੀ ਕਾਰਨ ਹਸਪਤਾਲਾਂ ਦੀ ਲਾਗਤ ਵਧੀ। ED Raid Today

ਇਹ ਖਬਰ ਵੀ ਪੜ੍ਹੋ : Bhagwant Mann News: ਸੀਐਮ ਮਾਨ ਪਹੁੰਚੇ ਚੇਨਈ, ‘ਮੁੱਖ ਮੰਤਰੀ ਨਾਸ਼ਤਾ ਯੋਜਨਾ’ ਸਮਾਗਮ ’ਚ ਲਿਆ ਹਿੱਸਾ

2018-19 ’ਚ, ‘ਆਪ’ ਸਰਕਾਰ ਨੇ ਹਸਪਤਾਲਾਂ ਦੀ ਉਸਾਰੀ ਨੂੰ ਮਨਜ਼ੂਰੀ ਦੇ ਦਿੱਤੀ ਸੀ, ਹਾਲਾਂਕਿ ਪ੍ਰੋਜੈਕਟ ਸਮੇਂ ਸਿਰ ਪੂਰੇ ਨਹੀਂ ਹੋ ਸਕੇ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਛਾਪਾ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏਸੀਬੀ) ਵੱਲੋਂ ਦਰਜ ਕੀਤੀ ਗਈ ਐਫਆਈਆਰ ’ਤੇ ਅਧਾਰਤ ਹੈ। ਈਡੀ ਇਸ ਸਮੇਂ ਦਿੱਲੀ ’ਚ ਹਸਪਤਾਲਾਂ ਦੀ ਉਸਾਰੀ ਦੌਰਾਨ ਹੋਏ ਕਥਿਤ ਘੁਟਾਲੇ ਦੀ ਜਾਂਚ ਕਰ ਰਹੀ ਹੈ। ਐਫਆਈਆਰ ’ਚ ਕਿਹਾ ਗਿਆ ਹੈ ਕਿ ‘ਆਪ’ ਪਾਰਟੀ ਕਥਿਤ ਤੌਰ ’ਤੇ 24 ਹਸਪਤਾਲਾਂ ਦੀ ਉਸਾਰੀ ’ਚ ਭ੍ਰਿਸ਼ਟਾਚਾਰ ’ਚ ਸ਼ਾਮਲ ਸੀ। ਈਡੀ ਦਾ ਮਾਮਲਾ ਦਿੱਲੀ ਦੇ ਸਾਬਕਾ ਮੰਤਰੀਆਂ ਸੌਰਭ ਭਾਰਦਵਾਜ ਤੇ ਸਤੇਂਦਰ ਜੈਨ ਵਿਰੁੱਧ ਹੈ, ਹਾਲਾਂਕਿ ਆਮ ਆਦਮੀ ਪਾਰਟੀ ਨੇ ਅਜੇ ਤੱਕ ਇਸ ਸਬੰਧ ’ਚ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ED Raid Today