ਹਰਿਆਣਾ ਦੇ ਸਾਬਕਾ CM ਭੁਪਿੰਦਰ ਹੁੱਡਾ ਤੋਂ ED ਦੀ ਪੂੱਛਗਿੱਛ

Bhupinder Hooda

ਮਨੀ ਲਾਡਰਿੰਗ ਮਾਮਲੇ ’ਚ ਹੋ ਹੋਏ ਸਵਾਲ-ਜਵਾਬ | Bhupinder Hooda

  • ਦਿੱਲੀ ਸਥਿਤ ਈਡੀ ਦਫਤਰ ’ਚ ਹੋਈ ਪੁੱਛਗਿੱਛ | Bhupinder Hooda

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੋਂ ਈਡੀ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਭੁਪਿੰਦਰ ਸਿੰਘ ਹੁੱਡਾ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਉਹ ਕਾਂਗਰਸ ਦੇ ਸੀਨੀਅਰ ਨੇਤਾ ਵੀ ਹਨ। ਇਹ ਪੁੱਛਗਿੱਤ ਉਨ੍ਹਾਂ ਤੋਂ ਮੰਨੀ ਲਾਡਰਿੰਗ ਦੇ ਮਾਮਲੇ ’ਚ ਹੋ ਰਹੀ ਹੈ। ਦੱਸ ਦੇਈਏ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਨੂੰ ਦਿੱਲੀ ਦੇ ਈਡੀ ਦਫਤਰ ’ਚ ਬੁਲਾਇਆ ਗਿਆ ਹੈ ਅਤੇ ਉਨ੍ਹਾਂ ਤੋਂ ਲਗਭਗ ਪਿਛਲੇ 2 ਘੰਟਿਆਂ ਤੋਂ ਪੁੱਛਗਿੱਛ ਚੱਲ ਰਹੀ ਹੈ। ਈਡੀ ਵੱਲੋਂ ਭੁਪਿੰਦਰ ਹੁੱਡਾ ਨੂੰ ਸੰਮਨ ਭੇਜਿਆ ਗਿਆ ਸੀ, ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਣੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਹੁੱਡਾ ਨੂੰ ਕਰੀਬ 11 ਵਜੇ ਈਡੀ ਦਫਤਰ ’ਚ ਸੱਦਿਆ ਗਿਆ ਸੀ। (Bhupinder Hooda)

Murder : ਜਲੰਧਰ ’ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਲੈਦਰ ਕੰਪਲੈਕਸ ਨੇੜੇ ਸੁੱਟੀ ਲਾਸ਼

ਦੱਸ ਦੇਈਏ ਕਿ ਈਡੀ ਦੀ ਇਹ ਜਾਂਚ ਸਾਲ 2004 ਤੋਂ 2007 ਵਿਚਕਾਰ ਹਰਿਆਣਾ ਦਾ ਮਾਨੇਸਰ ’ਚ ਜ਼ਮੀਨ ਦੇ ਗੈਰ-ਕਾਨੂੰਨੀ ਐਕਵਾਇਰ ਨਾਲ ਸਬੰਧਿਤ ਹੈ। ਉਸ ਸਮੇਂ ਇਸ ਮਾਮਲੇ ’ਚ ਕਈ ਕਿਸਾਨਾਂ ਨੇ ਦੋਸ਼ ਲਾਇਆ ਸੀ ਕਿ ਸਾਡੇ ਨਾਲ ਲਗਭਗ 1500 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਇਸ ਮਾਮਲੇ ’ਚ ਹਰਿਆਣਾ ਪੁਲਿਸ ਵੱਲੋਂ ਸਤੰਬਰ 2016 ’ਚ ਐੱਫਆਈਆਰ ਦੀ ਦਰਜ਼ ਕੀਤੀ ਗਈ ਸੀ। ਇਸ ਮਾਮਲੇ ’ਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੀ ਜਾਂਚ ਕਰ ਰਹੀ ਹੈ। (Bhupinder Hooda)

LEAVE A REPLY

Please enter your comment!
Please enter your name here