ਸਾਡੇ ਨਾਲ ਸ਼ਾਮਲ

Follow us

22.5 C
Chandigarh
Saturday, February 7, 2026
More

    Bharat Bhushan Ashu: ਸਾਬਕਾ ਮੰਤਰੀ ਆਸ਼ੂ ਸਮੇਤ 31 ਜਣਿਆਂ ਖਿਲਾਫ ਈਡੀ ਨੇ ਅਦਾਲਤ ’ਚ ਲਾਈ ਪੀਸੀ

    Bharat Bhushan Ashu
    Bharat Bhushan Ashu: ਸਾਬਕਾ ਮੰਤਰੀ ਆਸ਼ੂ ਸਮੇਤ 31 ਜਣਿਆਂ ਖਿਲਾਫ ਈਡੀ ਨੇ ਅਦਾਲਤ ’ਚ ਲਾਈ ਪੀਸੀ

    ਮਾਮਲਾ : ਖੁਰਾਕ ਵਿਭਾਗ ’ਚ ਟੈਂਡਰ ਘੁਟਾਲੇ | Bharat Bhushan Ashu

    ਲੁਧਿਆਣਾ (ਜਸਵੀਰ ਸਿੰਘ ਗਹਿਲ)। Bharat Bhushan Ashu: ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਸ਼ਰਮਾ ਉਰਫ ਆਸ਼ੂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ, ਕਿਉਂਕਿ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਭਾਰਤ ਭੂਸ਼ਣ ਸ਼ਰਮਾ ਉਰਫ ਆਸ਼ੂ ਸਮੇਤ 31 ਖਿਲਾਫ਼ ਅਦਾਲਤ ਵਿੱਚ ਪੀਸੀ (ਪ੍ਰੋਸੀਕਿਊਸਨ ਕੰਪਲੀਟ) ਦਾਇਰ ਕੀਤੀ ਹੈ। ਇਹ ਸ਼ਿਕਾਇਤ ਖੁਰਾਕ ਵਿਭਾਗ ’ਚ ਕਥਿਤ ਟੈਂਡਰ ਘੁਟਾਲੇ ’ਚ ਦਰਜ਼ ਮੁਕੱਦਮੇ ’ਚ ਕੀਤੀ ਗਈ ਹੈ। ਸਾਬਕਾ ਮੰਤਰੀ ਆਸ਼ੂ ਸਣੇ 31 ਵਿਅਕਤੀਆਂ ਖਿਲਾਫ਼ ਇਹ ਮੁਕੱਦਮਾ ਪੀਐਮਐਲਏ, 2002 ਦੀਆਂ ਧਾਰਾਵਾਂ ਤਹਿਤ 26 ਸਤੰਬਰ 2024 ਨੂੰ ਦਰਜ਼ ਕੀਤਾ ਗਿਆ ਸੀ। ਇਸ ਵਿੱਚ ਅਗਲੇਰੀ ਕਾਰਵਾਈ ਕਰਦਿਆਂ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਹੁਣ ਸਪੈਸ਼ਲ ਕੋਰਟ ਵਿੱਚ ਮੁਕਦਮੇ ਦੀ ਸ਼ਿਕਾਇਤ ਦਾਇਰ ਕੀਤੀ ਗਈ ਹੈ।

    Read This : ਤੁਰਕੀ ਹਵਾਈ ਸੈਨਾ ਨੇ ਸੀਰੀਆ ਤੇ ਇਰਾਕ ’ਚ ਪੀਕੇਕੇ ਦੇ 32 ਟਿਕਾਣਿਆਂ ਨੂੰ ਕੀਤਾ ਤਬਾਹ

    ਇਸ ਪੀਸੀ ਦਾ ਵਿਸ਼ੇਸ਼ ਅਦਾਲਤ ਵੱਲੋਂ 19 ਅਕਤੂਬਰ 2024 ਨੂੰ ਨੋਟਿਸ ਲਿਆ ਗਿਆ ਹੈ। ਈਡੀ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਪੰਜਾਬ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਤਤਕਾਲੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਟੈਂਡਰ ਅਲਾਟਮੈਂਟ ਵਿੱਚ ਚੁਣੇ ਹੋਏ ਠੇਕੇਦਾਰਾਂ ਨੂੰ ਲਾਭ ਪੰਹੁਚਾਉਦਿਆਂ ਉਨ੍ਹਾਂ ਨੂੰ ਜ਼ਿਆਦਾ ਮੁਨਾਫ਼ੇ ਦਾ ਵਾਅਦਾ ਕੀਤਾ, ਜਿਸ ਲਈ ਆਸ਼ੂ ਨੇ ਰਾਜਦੀਪ ਸਿੰਘ ਨਾਗਰਾ, ਰਾਕੇਸ਼ ਕੁਮਾਰ ਸਿੰਗਲਾ ਤੇ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਕੁੱਝ ਸਰਕਾਰੀ ਅਧਿਕਾਰੀ ਹੋਰਨਾਂ ਵਿਅਕਤੀਆਂ ਰਾਹੀਂ ਰਿਸ਼ਵਤ ਲਈ। ਰਿਸ਼ਵਤ ਦੇ ਪੈਸਿਆ ਨੂੰ ਜਾਅਲੀ ਸੰਸਥਾਵਾਂ ਦੇ ਨੈੱਟਵਰਕ ਰਾਹੀਂ ਚੱਲ ਤੇ ਅਚੱਲ ਜਾਇਦਾਦਾਂ ਖਰੀਦਣ ਲਈ ਭੇਜਿਆ ਗਿਆ ਸੀ। Bharat Bhushan Ashu

    LEAVE A REPLY

    Please enter your comment!
    Please enter your name here