2024 ਵਿੱਚ ਪੰਜਾਬ ਪੁਲਿਸ ਨੇ ਦਰਜ਼ ਕੀਤਾ ਸੀ ਮਾਮਲਾ, ਈਡੀ ਵਲੋਂ ਕੀਤਾ ਗਿਆ ਸੀ ਟੇਕਓਵਰ | ED News Today
ED News Today: (ਅਸ਼ਵਨੀ ਚਾਵਲਾ) ਚੰਡੀਗੜ੍ਹ। ਮੈਡੀਕਲ ਨਸ਼ੇ ਦੇ ਖ਼ਿਲਾਫ਼ ਈ.ਡੀ. ਵਲੋਂ ਵੀ ਵੱਡੇ ਪੱਧਰ ’ਤੇ ਕਾਰਵਾਈ ਕਰਦੇ ਹੋਏ ਬੀਤੇ 24 ਘੰਟੇ ਦੇ ਦੌਰਾਨ 6 ਸੂਬਿਆਂ ਵਿੱਚ ਇੱਕ ਦਰਜ਼ਨ ਤੋਂ ਜਿਆਦਾ ਥਾਵਾਂ ’ਤੇ ਛਾਪੇਵਾਰੀ ਕਰਦੇ ਹੋਏ ਵੱਡੇ ਪੱਧਰ ’ਤੇ ਰਿਕਾਰਡ ਜ਼ਬਤ ਕਰ ਲਿਆ ਗਿਆ ਹੈ। ਈ.ਡੀ. ਦੀ ਇਸ ਕਾਰਵਾਈ ਤੋਂ ਬਾਅਦ ਅੱਧੀ ਦਰਜ਼ਨ ਦੇ ਕਰੀਬ ਮੈਡੀਕਲ ਦਵਾਈਆਂ ਬਣਾਉਣ ਵਾਲੀ ਕੰਪਨੀਆਂ ਜਾਂਚ ਅਤੇ ਸ਼ੱਕ ਦੇ ਦਾਇਰੇ ਵਿੱਚ ਆ ਗਈਆਂ ਹਨ ਤਾਂ ਪੰਜਾਬ ਸਰਕਾਰ ਨੂੰ ਇਸ ਨਾਲ ਵੱਡਾ ਫਾਇਦਾ ਹੋਣ ਦੀ ਉਮੀਦ ਹੈ, ਕਿਉਂਕਿ ਇਸ ਛਾਪੇਮਾਰੀ ਦੇ ਨਾਲ ਪੰਜਾਬ ਵਿੱਚ ਵੱਧ ਰਹੇ ਮੈਡੀਕਲ ਨਸ਼ੇ ਨੂੰ ਕਾਬੂ ਵਿੱਚ ਪਾਇਆ ਜਾ ਸਕਦਾ ਹੈ।
ਕਈ ਫਾਰਮ ਕੰਪਨੀਆਂ ਦੇ ਦਫ਼ਤਰ ਅਤੇ ਫੈਕਟਰੀਆਂ ਵਿੱਚ ਚਲੀ ਛਾਪੇਮਾਰੀ, 6 ਸੂਬਿਆਂ ਕੀਤੀ ਗਈ ਜਾਂਚ
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਵਿੱਚ ਮੈਡੀਕਲ ਨਸ਼ੇ ਦੀ ਖੇਪ ਵੀ ਪੰਜਾਬ ਪੁਲਿਸ ਵੱਲੋਂ ਫੜੀ ਗਈ ਸੀ। ਜਿਸ ਤੋਂ ਬਾਅਦ 2024 ਵਿੱਚ ਇੱਕ ਵੱਡਾ ਮਾਮਲਾ ਦਰਜ਼ ਕਰਦੇ ਹੋਏ ਇਸ ਸਬੰਧੀ ਈ.ਡੀ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਸੀ, ਕਿਉਂਕਿ ਇਸ ਵਿੱਚ ਵੱਡੇ ਪੱਧਰ ’ਤੇ ਪੈਸੇ ਦੇ ਲੈਣ-ਦੇਣ ਦੇ ਨਾਲ ਹੀ ਇਹ ਮਾਮਲਾ ਕਈ ਸੂਬਿਆਂ ਨਾਲ ਜੁੜ੍ਹੇ ਹੋਣ ਦੀ ਉਮੀਦ ਸੀ। ਪੰਜਾਬ ਪੁਲਿਸ ਵੱਲੋਂ ਜਿਹੜੇ 2 ਨਸ਼ੇ ਤਸਕਰਾਂ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਸੀ, ਉਨ੍ਹਾਂ ਰਾਹੀਂ ਅਲੈਕਸ ਪਾਲੀਵਾਲ ਨਾਂਅ ਦੇ ਵਿਅਕਤੀ ਦਾ ਨਾਂਅ ਸ਼ਾਹਮਣੇ ਆਇਆ ਸੀ, ਜਿਹੜਾ ਕਿ ਇਸ ਮੈਡੀਕਲ ਨਸ਼ੇ ਦੀ ਸਪਲਾਈ ਵਿੱਚ ਬਿਚੌਲੀਏ ਦਾ ਕੰਮ ਆ ਰਿਹਾ ਸੀ।
ਇਹ ਵੀ ਪੜ੍ਹੋ: Congress Party Punjab: ਕਾਂਗਰਸ ‘ਚ ਸ਼ਾਮਲ ਹੋਣ ’ਤੇ ਰਜਿੰਦਰ ਦੀਪਾ ਦਾ ਸੁਨਾਮ ਪੁੱਜਣ ’ਤੇ ਭਰਵਾਂ ਸਵਾਗਤ
ਈ.ਡੀ. ਵੱਲੋਂ ਦੱਸਿਆ ਗਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੀ ਟੀਮ ਵੱਲੋਂ 6 ਸੂਬਿਆਂ ਵਿੱਚ ਛਾਪੇਮਾਰੀ ਕਰਦੇ ਹੋਏ ਵੱਡੇ ਪੱਧਰ ’ਤੇ ਰਿਕਾਰਡ ਜ਼ਬਤ ਕਰ ਲਿਆ ਗਿਆ ਹੈ ਅਤੇ ਇਸ ਜਾਂਚ ਵਿੱਚ ਸੀ.ਬੀ. ਹੈਲਥਕੇਅਰ, ਸਮੀਲੈਕਸ ਫਾਰਮਕੇਮ ਡਰੱਗ ਇੰਡਸਟਰੀ, ਸੋਲ ਹੈਲਥ ਕੇਅਰ ਪ੍ਰਾਈਵੇਟ ਲਿਮਿਟਡ ਅਤੇ ਐਸਟਰ ਫਾਰਮਾ ਕੰਪਨੀ ਦੀ ਫੈਕਟਰੀਆਂ ਅਤੇ ਦਫ਼ਤਰਾਂ ਵਿੱਚ ਜਾਂਚ ਕੀਤੀ ਗਈ ਹੈ। ਈ.ਡੀ. ਵੱਲੋਂ ਇਹ ਛਾਪੇਮਾਰੀ ਮੰਗਲਵਾਰ ਸਵੇਰ ਤੋਂ ਬੁੱਧਵਾਰ ਦੇਰ ਰਾਤ ਖ਼ਤਮ ਕੀਤੀ ਗਈ ਹੈ ਅਤੇ ਇਸ ਦੌਰਾਨ ਈ.ਡੀ. ਨੂੰ ਮੈਡੀਕਲ ਨਸ਼ੇ ਸਬੰਧੀ ਕਈ ਸਬੂਤ ਵੀ ਮਿਲਣ ਦੀ ਗੱਲ ਬਾਹਰ ਆ ਰਹੀ ਹੈ। ED News Today