ਦਿੱਲੀ, ਹਰਿਆਣਾ ਸਮੇਤ ਹੋਰ ਸੂਬਿਆਂ ‘ਚ ਸ਼ਰਾਬ ਦੇ ਕਾਰੋਬਾਰੀਆਂ ‘ਤੇ ਛਾਪੇਮਾਰੀ (Liquor Scam)
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸ਼ਰਾਬ ਘੁਟਾਲੇ (Liquor Scam) ਵਿੱਚ ਈਡੀ ਨੇ ਕਈ ਸੂਬਿਆਂ ਵਿੱਚ ਛਾਪੇਮਾਰੀ ਕੀਤੀ ਹੈ। ਦਿੱਲੀ ਤੋਂ ਇਲਾਵਾ ਈਡੀ ਨੇ ਯੂਪੀ, ਪੰਜਾਬ, ਤੇਲੰਗਾਨਾ, ਮਹਾਂਰਾਸ਼ਟਰ, ਹਰਿਆਣਾ ਵਿੱਚ ਛਾਪੇਮਾਰੀ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਈਡੀ ਦੇ ਅਧਿਕਾਰੀ ਕਈ ਸ਼ਰਾਬ ਕਾਰੋਬਾਰੀਆਂ ਦੇ ਟਿਕਾਣਿਆਂ ‘ਤੇ ਪਹੁੰਚੇ ਅਤੇ ਦਿੱਲੀ, ਗੁਰੂਗ੍ਰਾਮ, ਲਖਨਊ, ਬੈਂਗਲੁਰੂ, ਮੁੰਬਈ ਅਤੇ ਹੈਦਰਾਬਾਦ ਵਿੱਚ ਵੀ ਈਡੀ ਦੇ ਛਾਪੇ ਮਾਰੇ ਗਏ। ਸ਼ਰਾਬ ਘੁਟਾਲੇ ਵਿੱਚ ਪਹਿਲੀ ਵਾਰ ਈਡੀ ਦੀ ਕਾਰਵਾਈ ਸ਼ੁਰੂ ਹੋਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੀਬੀਆਈ ਨੇ ਸਿਸੌਦੀਆ ਦੇ ਲਾਕਰ ਦੀ ਵੀ ਤਲਾਸ਼ੀ ਲਈ ਸੀ। ਸੀਬੀਆਈ ਨੇ ਮਨੀਸ਼ ਸਿਸੌਦੀਆ ਸਮੇਤ ਦਰਜਨ ਤੋਂ ਵੱਧ ਲੋਕਾਂ ਅਤੇ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਸੀਬੀਆਈ ਨੇ ਮਨੀਸ਼ ਸਿਸੌਦੀਆ ਦੇ ਦਾਅਵਿਆਂ ਦਾ ਕੀਤਾ ਖੰਡਨ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸੋਮਵਾਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਦੇ ਦਾਅਵਿਆਂ ਦਾ ਖੰਡਨ ਕੀਤਾ ਕਿ ਏਜੰਸੀ ਦੇ ਉਪ ਕਾਨੂੰਨੀ ਸਲਾਹਕਾਰ ਜਤਿੰਦਰ ਕੁਮਾਰ ਨੇ ਇਸ ਲਈ ਖੁਦਕੁਸ਼ੀ ਕੀਤੀ ਕਿਉਂਕਿ ਉਸ ‘ਤੇ ਇੱਕ ਮਜ਼ਬੂਤ ਝੂਠਾ ਕੇਸ ਬਣਾਉਣ ਲਈ ਦਬਾਅ ਪਾਇਆ ਗਿਆ ਸੀ। ਜਾਂਚ ਏਜੰਸੀ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਸਿਸੌਦੀਆ ਦੇ ਬਿਆਨ ਦਾ ਖੰਡਨ ਕੀਤਾ।
ਸੀਬੀਆਈ ਨੇ ਦਿੱਲੀ ਆਬਕਾਰੀ ਨੀਤੀ ਕੇਸ ਆਰਸੀ ਨੰਬਰ 53/2022 ਵਿੱਚ ਐਫਆਈਆਰ ਵਿੱਚ ਨਾਮਜ਼ਦ ਮੁਲਜ਼ਮਾਂ ਵਿੱਚੋਂ ਇੱਕ ਮਨੀਸ਼ ਸਿਸੋਦੀਆ ਦੁਆਰਾ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤੇ ਗਏ ਇਸ ਦਾਅਵੇ ਨੂੰ ਸਪੱਸ਼ਟ ਰੂਪ ਵਿੱਚ ਰੱਦ ਕਰ ਦਿੱਤਾ ਹੈ ਕਿ ਸੀਬੀਆਈ ਵਿੱਚ ਉਪ ਕਾਨੂੰਨੀ ਸਲਾਹਕਾਰ ਜਤਿੰਦਰ ਕੁਮਾਰ ਨੇ ਇਸ ਲਈ ਖੁਦਕੁਸ਼ੀ ਕੀਤੀ ਹੈ ਕਿਉਂਕਿ ਉਸ ‘ਤੇ ਦਬਾਅ ਪਾਇਆ ਗਿਆ ਕਿ ਉਨ੍ਹਾਂ ਦੇ (ਸਿਸੌਦੀਆ ਦੇ) ਖਿਲਾਫ ਇੱਕ ਮਜ਼ਬੂਤ ਝੂਠਾ ਮਾਮਲਾ ਬਣਾਓ।
ਸੀਬੀਆਈ ਨੇ ਸਿਸੌਦੀਆ ਦੇ ਇਸ ਸ਼ਰਾਰਤੀ ਅਤੇ ਗੁੰਮਰਾਹਕੁੰਨ ਬਿਆਨ ਦਾ ਜ਼ੋਰਦਾਰ ਖੰਡਨ ਕੀਤਾ ਹੈ। ਇਹ ਸਪੱਸ਼ਟ ਕੀਤਾ ਗਿਆ ਹੈ ਕਿ ਅਧਿਕਾਰੀ ਮਰਹੂਮ ਜਤਿੰਦਰ ਕੁਮਾਰ ਕਿਸੇ ਵੀ ਤਰ੍ਹਾਂ ਮਾਮਲੇ ਦੀ ਜਾਂਚ ਨਾਲ ਜੁੜਿਆ ਨਹੀਂ ਸੀ। ਸੀਬੀਆਈ ਨੇ ਦਾਅਵਾ ਕੀਤਾ ਕਿ ਉਹ ਅਭਿਯੋਜਨ ਦੇ ਇੰਚਾਰਜ ਉਪ ਕਾਨੂੰਨੀ ਸਲਾਹਕਾਰ ਸਨ। ਉਹ ਇੰਚਾਰਜ ਕਾਨੂੰਨੀ ਸਲਾਹਕਾਰ ਹੋਣ ਦੇ ਰੂਪ ੬ਚ ਉਨ੍ਹਾਂ ਅਭਿਯੋਜਨਾਂ ਦੀ ਨਿਗਰਾਨੀ ਕਰ ਰਹੇ ਸਨ ਜਿਨਾਂ ਦੀ ਦਿੱਲੀ ’ਚ ਪਹਿਲਾਂ ਤੋਂ ਹੀ ਆਰੋਪ ਪੱਤਰ ਦਾਖਲ ਕੀਤੇ ਗਏ ਮਾਮਲਿਆਂ ’ਤੇ ਸੁਣਵਾਈ ਚੱਲ ਰਹੀ ਸੀ।
ਸ਼ਰਾਬ ਘੁਟਾਲੇ ‘ਚ MCD-DDA ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ: ਕਾਂਗਰਸ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ