ਇਕਵਾਡੋਰ ਦੇ ਦੂਤਾਵਾਸ ਨੇ ਅਸਾਂਜੇ ਦੇ ਦਾਅਵੇ ‘ਤੇ ਕੁਝ ਵੀ ਕਹਿਣ ਤੋਂ ਕੀਤਾ ਇਨਕਾਰ
ਲੰਦਨ, ਏਜੰਸੀ। ਵਿਕੀਲੀਕਸ ਦੇ ਸੰਸਥਾਪਕ ਜੁਲੀਅਨ ਅਸਾਂਜੇ ਨੇ ਬ੍ਰਿਟੇਨ ਦੀ ਰਾਜਧਾਨੀ ਲੰਦਨ ‘ਚ ਟੈਲੀਕਾਂਨਫਰੰਸ ਰਾਹੀਂ ਦਾਅਵਾ ਕੀਤਾ ਕਿ ਇਕਵਾਡੋਰ ਦੀ ਸਰਕਾਰ ਉਹਨਾਂ ਨੂੰ ਅਮਰੀਕਾ ਨੂੰ ਸੌਂਪਣਾ ਚਾਹੁੰਦੀ ਹੈ। ਸ੍ਰੀ ਅਸਾਂਜੇ ਨੇ ਸਾਲ 2012 ‘ਚ ਲੰਦਨ ਸਥਿਤ ਇਕਵਾਡੋਰ ਦੇ ਦੂਤਾਵਾਸ ‘ਚ ਸ਼ਰਨ ਲਈ ਸੀ। ਉਹਨਾ ਕਿਹਾ ਕਿ ਇਕਵਾਡੋਰ ਉਹਨਾਂ ਦੀ ਸ਼ਰਨ ‘ਤੇ ਵਿਰਾਮ ਲਗਾ ਕੇ ਉਹਨਾਂ ਨੂੰ ਅਮਰੀਕਾ ਹਵਾਲੇ ਕਰਨਾ ਚਾਹੁੰਦਾ ਹੈ। ਡੇਲੀ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਇਕਵਾਡੋਰ ਦੇ ਦੂਤਾਵਾਸ ਨੇ ਹਾਲਾਂਕਿ ਸ੍ਰੀ ਅਸਾਂਜੇ ਦੇ ਇਸ ਦਾਅਵੇ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।
ਵਿਕੀਲੀਕਸ ਦੇ ਸੰਸਥਾਪਕ ਨੇ ਇਕਵਾਡੋਰ ‘ਤੇ ਦੋਸ਼ ਲਗਾਇਆ ਕਿ ਇਕਵਾਡੋਰ ਸਰਕਾਰ ਉਹਨਾਂ ਨੂੰ ਇਕਾਂਤਵਾਸ ਬੰਧਨ ‘ਚ ਰੱਖੇ ਹੋਏ ਹੈ। ਉਹਨਾਂ ਕਿਹਾ ਕਿ ਇਸੇ ਮਹੀਨੇ ਉਹਨਾਂ ਦੇ ਅਜ਼ਾਦੀ ਦੇ ਮੂਲਭੂਤ ਅਧਿਕਾਰ ਦਾ ਉਲੰਘਣ ਕਰਨ ਲਈ ਇਕਵਾਡੋਰ ਦੀ ਸਰਕਾਰ ਨੂੰ ਅਦਾਲਤ ‘ਚ ਚੁਣੌਤੀ ਦੇਣ ਦੀ ਵੀ ਧਮਕੀ ਦਿੱਤੀ ਸੀ। ਵਿਕੀਲੀਕਸ ਦਾ ਕਹਿਣਾ ਹੈ ਕਿ ਸ੍ਰੀ ਅਸਾਂਜੇ ਨੂੰ ਉਹਨਾਂ ਦੇ ਵਕੀਲਾਂ ਨਾਲ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ। ਸ੍ਰੀ ਅਸਾਂਜੇ ਇਰਾਕ ਅਤੇ ਅਫਗਾਨਿਸਤਾਨ ਯੁੱਧ ‘ਚ ਗੁਪਤ ਅਮਰੀਕੀ ਫੌਜੀ ਦਸਤਾਵੇਜ ਜਾਰੀ ਕਰਨ ਦੇ ਆਰੋਪੀ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।