ਗਰਮੀਆਂ ’ਚ ਤਰਬੂਜ਼ ਖਾਣ ਨਾਲ ਮਿਲਦੀ ਹੈ ਠੰਢਕ

watemelon

ਗਰਮੀ ਤੋਂ ਬਚਾਉਂਦਾ ਹੈ ਤਰਬੂਜ਼ (Watermelon )

(ਸੱਚ ਕਹੂੰ ਨਿਊਜ਼) ਸਰਸਾ। ਗਰਮੀਆਂ ਦੇ ਮੌਸਮ ’ਚ ਹਰ ਕਿਸੇ ਨੂੰ ਠੰਢੀਆਂ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਹਨ। ਗਰਮੀਆਂ ’ਚ ਤਰਬੂਜ਼ ਵੀ ਸਿਹਤ ਲਈ ਬਹੁਤ ਵਧੀਆ ਰਹਿੰਦਾ ਹੈ। ਤਰਬੂਜ਼ (Watermelon ) ਖਾਣ ਨਾਲ ਇੱਕ ਤਾਂ ਪਾਣੀ ਦੀ ਕਮੀ ਨਹੀਂ ਹੁੰਦੀ ਤੇ ਗਰਮੀ ਤੋਂ ਵੀ ਰਾਹਤ ਦਿਵਾਉਂਦਾ ਹੈ। ਤਰਬੂਜ਼ ਸਰੀਰ ਨੂੰ ਠੰਢਕ ਹੀ ਨਹੀਂ ਦਿੰਦਾ ਸਗੋਂ ਕਈ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਤਰਬੂਜ਼ ਵਿੱਚ ਵਿਟਾਮਿਨ ਬੀ, ਸੀ ਤੇ ਏ ਭਰਪੂਰ ਮਾਤਰਾ ’ਚ ਹੁੰਦੇ ਹਨ। ਜੇਕਰ ਤਰਬੂਜ਼ ਰੋਜ਼ਾਨਾ ਖਾਧਾ ਜਾਵੇ ਤਾਂ ਸਰੀਰ ਨੂੰ ਕਾਫੀ ਫਾਇਦਾ ਮਿਲਦਾ ਹੈ।

watefmeloon

ਆਓ ਜਾਣਦੇ ਹਾਂ ਤਰਬੂਜ਼ ਦੇ ਕੀ ਹਨ ਫਾਇਦੇ? Watermelon

  • ਤਰਬੂਜ਼ ਚਮੜੀ ਲਈ ਬਹੁਤ ਫਾਇਦੇਮੰਦ ਹੈ। ਇਸ ’ਚ ਲਾਇਕੋਪੀਨ ਹੁੰਦੀ ਹੈ ਜੋ ਚਮੜੀ ਦੀ ਚਮਕ ਨੂੰ ਬਰਕਰਾਰ ਰੱਖਣ ’ਚ ਮੱਦਦ ਕਰਦੀ ਹੈ।
  • ਤਰਬੂਜ਼ ਪਾਣੀ ਦੀ ਕਮੀ ਨਹੀਂ ਰਹਿਣ ਦਿੰਦਾ। ਜਿਸ ਨਾਲ ਸਰੀਰ ’ਚ ਐਨਰਜ਼ੀ ਬਣੀ ਰਹਿੰਦੀ ਹੈ।
  • ਤਰਬੂਜ਼ ਖਾਣ ਨਾਲ ਭਾਰ ਘੱਟ ਹੁੰਦਾ ਹੈ ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤਰਬੂਜ਼ ਰੋਜ਼ਾਨਾ ਖਾਓ।
  • ਤਰਬੂਜ਼ ਖੂਨ ਦੀ ਘਾਟ ਨੂੰ ਪੂਰਾ ਕਰਨ ’ਚ ਸਹਾਈ ਹੈ। ਇਸ ਦਾ ਜੂਸ ਪੀਣ ਨਾਲ ਖੂਨ ਦੀ ਘਾਟ ਪੂਰੀ ਹੋ ਜਾਂਦੀ ਹੈ।
  • ਤਰਬੂਜ਼ ਖਾਣ ਨਾਲ ਇਮਿਊਨਿਟੀ ਵੱਧ ਜਾਂਦੀ ਹੈ। ਇਸ ’ਚ ਵਿਟਾਮਿਨ ਸੀ ਵਧੇਰੇ ਹੋਣ ਕਾਰਨ ਇਮਿਊਨਿਟੀ ਮਜ਼ਬੂਤ ਹੋ ਜਾਂਦੀ ਹੈ। ਜੋ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੀ ਹੈ।
  • ਤਰਬੂਜ਼ ਖਾਣ ਨਾਲ ਤਣਾਅ ਵੀ ਘੱਟ ਹੋ ਜਾਂਦਾ ਹੈ। ਤਰਬੂਜ਼ ਬੇਹੱਦ ਠੰਢਾ ਹੁੰਦਾ ਹੈ ਇਸ ਲਈ ਇਹ ਮਨ ਨੂੰ ਸ਼ਾਂਤ ਕਰਦਾ ਹੈ।
  • ਤਰਬੂਜ਼ ਦਾ ਜੂਸ ਅੱਖਾਂ ਲਈ ਵੀ ਲਾਹੇਵੰਦ ਹੈ।
  • ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ