ਨਵੀਂ ਦਿੱਲੀ | ਦਿੱਲੀ ਐੱਨ.ਸੀ.ਆਰ. ਅਤੇ ਨੇਪਾਲ ਦੇ ਉਤਰ-ਪੱਛਮੀ ਇਲਾਕਿਆਂ ‘ਚ ਮੰਗਲਵਾਰ ਦੀ ਸ਼ਾਮ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਜਾਣਕਾਰੀ ਮੁਤਾਬਕ ਇਸ ਦੀ ਤੀਬਰਤਾ ਰੀਕਟਰ ਸਕੇਲ ‘ਤੇ 5 ਦੱਸੀ ਜਾ ਰਹੀ ਹੈ ਇਸ ਦਾ ਕੇਂਦਰ ਭਾਰਤ-ਨੇਪਾਲ ਬਾਰਡਰ ‘ਤੇ 14 ਕਿਲੋਮੀਟਰ ਗਹਿਰਾਈ ‘ਚ ਦੱਸਿਆ ਜਾ ਰਿਹਾ ਹੈ ਜਿਸ ਨਾਲ 87 ਕਿਲੋਮੀਟਰ ਤੱਕ ਦਾ ਹਿੱਸਾ ਪ੍ਰਭਾਵਿਤ ਹੋਇਆ ਹੈ ਦਿੱਲੀ ਐੱਨ.ਸੀ.ਆਰ. ਦੇ ਨਾਲ-ਨਾਲ ਉੱਤਰਾਖੰਡ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਫਿਲਹਾਲ ਇਸ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।