ਇੱਕ ਮਹੀਨੇ ‘ਚ ਤੀਜੀ ਵਾਰ ਆਇਆ ਭੂਚਾਲ
ਅਹਿਮਦਾਬਾਦ। ਗੁਜਰਾਤ ਦੇ ਰਾਜਕੋਟ ਤੇ ਆਸ-ਪਾਸ ਦੇ ਖੇਤਰਾਂ ‘ਚ ਅੱਜ ਸਵੇਰੇ ਮੱਧਮ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲਗਭਗ ਇੱਕ ਮਹੀਨੇ ‘ਚ ਇਸ ਤਰ੍ਹਾਂ ਦਾ ਇਹ ਤੀਜਾ ਝਟਕਾ ਹੈ।
ਭੂਚਾਲ ਖੋਜ ਕੇਂਦਰ, ਗਾਂਧੀਨਗਰ ਅਨੁਸਾਰ ਸਵੇਰੇ 7:40 ਮਿੰਟ ‘ਤੇ ਮਹਿਸੂਸ ਕੀਤੇ ਗਏ ਇਸ ਝਟਕੇ ਦੀ ਤੀਬਰਤਾ ਰਿਐਕਟਰ ਪੈਮਾਨੇ ‘ਤੇ 4.8 ਸੀ। ਇਸ ਦਾ ਕੇਂਦਰ ਰਾਜਕੋਟ ਤੋਂ 18 ਕਿਲੋਮੀਟਰ ਦੱਖਣੀ ਪੂਰਬੀ ‘ਚ ਸੀ। ਇਸ ਰਾਜਕੋਟ ਤੋਂ ਇਲਾਵਾ ਅਮਰੇਲੀ, ਜਾਮਨਗਰ, ਸੁਰਿੰਦਰ ਨਗਰ, ਜੂਨਾਗੜ੍ਹ, ਦੇਵਭੂਮੀ ਦੁਆਰਕਾ ਆਦਿ ਜ਼ਿਲ੍ਹਿਆਂ ‘ਚ ਵੀ ਮਹਿਸੂਸ ਕੀਤਾ ਗਿਆ। ਇਸ ਦੇ ਚੱਲਦੇ ਲੋਕ ਘਰਾਂ ‘ਚੋਂ ਬਾਹਰ ਨਿਕਲ ਗਏ। ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ