Earthquake: ਵਰ੍ਹਦੇ ਮੀਂਹ ਦੌਰਾਨ ਆਇਆ ਭੂਚਾਲ, ਦੇਖੋ ਫਿਰ ਕੀ ਹੋਇਆ…

Earthquake

ਮੁੰਬਈ। Earthquake : ਦੇਸ਼ ਦੇ ਕਈ ਸੂਬਿਆਂ ’ਚ ਮਾਨਸੂਨ ਸਰਗਰਮ ਹੈ। ਇਸ ਦੌਰਾਨ ਮਹਾਂਰਾਸ਼ਟਰ ਦੇ ਲੋਕ ਦੂਹਰੀ ਮਾਰ ਝੱਲ ਰਹੇ ਹਨ। ਅੱਜ ਸਵੇਰੇ ਵਰ੍ਹਦੇ ਮੀਂਹ ’ਚ ਲੋਕਾਂ ’ਤੇ ਨਵੀਂ ਵਿਪਤਾ ਆਣ ਪਈ। ਲੋਕਾਂ ਦਾ ਡਰ ਨਾਲ ਤ੍ਰਾਹ ਉਦੋਂ ਨਿੱਕਲ ਗਿਆ ਜਦੋਂ ਵਰ੍ਹਦੇ ਮੀਂਹ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਘਬਰਾ ਕੇ ਲੋਕ ਤੁਰੰਤ ਘਰਾਂ ’ਚੋਂ ਬਾਹਰ ਨਿੱਕਲ ਆਏ। ਇਸ ਦੌਰਾਨ ਭੂਚਾਲ ਦੀ ਤੀਬਰਤਾ 4.5 ਮਾਪੀ ਗਈ।

Also Read : ਸਾਵਧਾਨ! ਇਸ ਕਾਰਨ ਵੀ ਨੌਜਵਾਨ ਹੋ ਰਹੇ ਨੇ AIDS ਦੇ ਸ਼ਿਕਾਰ

ਮੰਗਲਵਾਰ ਸਵੇਰੇ ਇੱਥੇ ਕਈ ਜ਼ਿਲ੍ਹਿਆਂ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਮਹਾਂਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿੱਚ ਜਮੀਨ ਤੋਂ 10 ਕਿਲੋਮੀਟਰ ਡੂੰਘਾਈ ਵਿੱਚ ਸੀ। ਭੂਚਾਲ ਦੇ ਝਟਕੇ ਵਾਸ਼ਿਮ ਜ਼ਿਲ੍ਹੇ ਦੇ ਰਿਸੋਡ ਅਤੇ ਵਾਸ਼ਿਮ ਤਾਲੁਕਾ ਤੱਕ ਮਹਿਸੂਸ ਕੀਤੇ ਗਏ। ਇੱਥੇ ਕੋਈ ਲੋਕਾਂ ਨੇ ਜ਼ਮੀਨ ਤੋਂ ਆ ਰਹੀਆਂ ਰਹੱਸਮਈ ਆਵਾਜ਼ਾਂ ਸੁਨਣ ਦਾ ਦਾਅਵਾ ਵੀ ਕੀਤਾ। ਇਸਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। (Earthquake)