Earthquake Myanmar-Thailand: ਮਿਆਂਮਾਰ-ਥਾਈਲੈਂਡ ਸਮੇਤ 5 ਦੇਸ਼ਾਂ ਵਿੱਚ ਭੂਚਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਟਾਈ ਚਿੰਤਾ

Earthquake Myanmar-Thailand
Earthquake Myanmar-Thailand: ਮਿਆਂਮਾਰ-ਥਾਈਲੈਂਡ ਸਮੇਤ 5 ਦੇਸ਼ਾਂ ਵਿੱਚ ਭੂਚਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਟਾਈ ਚਿੰਤਾ

Earthquake Myanmar-Thailand: ਕਈ ਸ਼ਹਿਰਾਂ ਵਿੱਚ ਤਬਾਹੀ, 7.7 ਤੀਬਰਤਾ, ​​ਇਮਾਰਤਾਂ ਜ਼ਮੀਨਦੋਜ਼, ਸੜਕਾਂ ’ਤੇ ਵੱਡੀਆਂ ਤਰੇੜਾਂ

Earthquake Myanmar-Thailand: ਮਿਆਂਮਾਰ ਵਿੱਚ ਸ਼ੁੱਕਰਵਾਰ ਨੂੰ ਭੂਚਾਲ ਦੇ ਤੇਜ਼ ਝਟਕਿਆਂ ਨਾਲ ਧਰਤੀ ਹਿੱਲ ਗਈ। ਇਹ ਭੂਚਾਲ ਇੰਨੇ ਸ਼ਕਤੀਸ਼ਾਲੀ ਸਨ ਕਿ ਇਨ੍ਹਾਂ ਦੇ ਝਟਕੇ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਵੀ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 7.7 ਸੀ। ਭੂਚਾਲ ਦਾ ਕੇਂਦਰ ਮਿਆਂਮਾਰ ਦਾ ਸਾਗਾਈਂਗ ਸੀ। ਮਿਆਂਮਾਰ ਦੇ ਮਾਂਡਲੇ ਵਿੱਚ ਇਰਾਵਦੀ ਨਦੀ ਉੱਤੇ ਬਣਿਆ ਪ੍ਰਸਿੱਧ ਆਵਾ ਪੁਲ ਭੂਚਾਲ ਦੇ ਝਟਕੇ ਕਾਰਨ ਢਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਚੀਨ ਅਤੇ ਤਾਈਵਾਨ ਦੇ ਕੁਝ ਹਿੱਸਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ | Earthquake Myanmar-Thailand

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਮਿਆਂਮਾਰ ਅਤੇ ਥਾਈਲੈਂਡ ਵਿੱਚ ਭੂਚਾਲ ਤੋਂ ਬਾਅਦ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਮਿਆਂਮਾਰ ਅਤੇ ਥਾਈਲੈਂਡ ਵਿੱਚ ਭੂਚਾਲ ਤੋਂ ਬਾਅਦ ਦੀ ਸਥਿਤੀ ਤੋਂ ਚਿੰਤਤ ਹਨ। ਮੈਂ ਸਾਰਿਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰ ਰਿਹਾ ਹਾਂ। ਭਾਰਤ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। ਅਸੀਂ ਪ੍ਰਸ਼ਾਸਨ ਨੂੰ ਇਸ ਸਬੰਧੀ ਸੁਚੇਤ ਰਹਿਣ ਲਈ ਕਿਹਾ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੂੰ ਮਿਆਂਮਾਰ ਅਤੇ ਥਾਈਲੈਂਡ ਦੀਆਂ ਸਰਕਾਰਾਂ ਦੇ ਸੰਪਰਕ ਵਿੱਚ ਰਹਿਣ ਲਈ ਕਿਹਾ ਗਿਆ ਹੈ। ਸਾਰਿਆਂ ਦੇ ਸੁਰੱਖਿਅਤ ਰਹਿਣ ਦੀ ਕਾਮਨਾ ਕਰਦਾ ਹਾਂ। Earthquake Myanmar-Thailand