Ajab Gajab News: ਅਸੀਂ ਸਾਰੇ ਭਵਿੱਖ ਬਾਰੇ ਜਾਣਨਾ ਚਾਹੁੰਦੇ ਹਾਂ। ਇਸ ਲਈ ਅਸੀਂ ਕਿਸੇ ਜੋਤਸ਼ੀ ਕੋਲ ਜਾਂਦੇ ਹਾਂ ਤੇ ਕੁੰਡਲੀ ਦਿਖਾਉਂਦੇ ਹਾਂ। ਕਿਉਂਕਿ ਜੇਕਰ ਅੱਜ ਸਾਨੂੰ ਪਹਿਲਾਂ ਵਾਪਰੀਆਂ ਘਟਨਾਵਾਂ ਦਾ ਅੰਦਾਜਾ ਹੈ ਤਾਂ ਉਸ ਅਨੁਸਾਰ ਤਿਆਰੀਆਂ ਕੀਤੀਆਂ ਜਾ ਸਕਦੀਆਂ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅੱਜ ਤੋਂ ਹਜਾਰਾਂ ਤੇ ਲੱਖਾਂ ਸਾਲਾਂ ਬਾਅਦ ਧਰਤੀ ਕਿਹੋ ਜਿਹੀ ਦਿਖਾਈ ਦੇਵੇਗੀ? ਹਾਲਾਂਕਿ ਕਈ ਵਾਰ ਯਾਤਰੀ ਇਸ ਬਾਰੇ ਦਾਅਵੇ ਕਰਦੇ ਰਹਿੰਦੇ ਹਨ, ਪਰ ਉਨ੍ਹਾਂ ਦੀਆਂ ਗੱਲਾਂ ’ਚ ਸੱਚਾਈ ਤੋਂ ਜ਼ਿਆਦਾ ਅਫਵਾਹ ਹੈ।
Read This : Holiday: ਪੰਜਾਬ ’ਚ ਇਹ 2 ਦਿਨ ਬੰਦ ਰਹਿਣਗੇ ਸਕੂਲ-ਕਾਲਜ਼
ਪਰ ਪੁਲਾੜ ਵਿਗਿਆਨੀਆਂ ਨੂੰ ਪਹਿਲੀ ਵਾਰ ਧਰਤੀ ਦੀ ਅਜਿਹੀ ਝਲਕ ਮਿਲੀ ਹੈ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ ਹਨ। ਦਰਅਸਲ, ਉਨ੍ਹਾਂ ਨੂੰ ਪੁਲਾੜ ’ਚ ਇੱਕ ਗ੍ਰਹਿ ਮਿਲਿਆ ਹੈ, ਖਗੋਲ ਵਿਗਿਆਨੀਆਂ ਦਾ ਮੰਨਣਾ ਹੈ ਕਿ 8 ਅਰਬ ਸਾਲਾਂ ਬਾਅਦ ਸਾਡੀ ਧਰਤੀ ਵੀ ਬਿਲਕੁਲ ਉਸੇ ਤਰ੍ਹਾਂ ਦੀ ਦਿਖਾਈ ਦੇਵੇਗੀ। ਲਾਈਵ ਸਾਇੰਸ ਦੀ ਰਿਪੋਰਟ ਮੁਤਾਬਕ -2020–0414 ਨਾਂਅ ਦਾ ਇਹ ਗ੍ਰਹਿ ਧਰਤੀ ਤੋਂ 4,000 ਪ੍ਰਕਾਸ਼ ਸਾਲ ਦੂਰ ਮਿਲਿਆ ਹੈ। ਇਹ ਇੱਕ ਚਟਾਨੀ ਗ੍ਰਹਿ ਹੈ, ਜੋ ਇੱਕ ਸਫੈਦ ਤਾਰੇ ਦੁਆਲੇ ਘੁੰਮ ਰਿਹਾ ਹੈ। ਇਹ ਤਾਰਾ ਸੂਰਜ ਵਾਂਗ ਚਮਕ ਰਿਹਾ ਹੈ। Ajab Gajab News
ਵਿਗਿਆਨੀਆਂ ਦਾ ਅੰਦਾਜਾ ਹੈ ਕਿ ਸਾਡਾ ਸੂਰਜ ਵੀ 5 ਅਰਬ ਸਾਲਾਂ ਬਾਅਦ ਇਸ ਚਿੱਟੇ ਤਾਰੇ ਵਰਗਾ ਦਿਖਾਈ ਦੇਵੇਗਾ ਤੇ ਸੁੰਗੜ ਕੇ ਬਹੁਤ ਛੋਟਾ ਹੋ ਜਾਵੇਗਾ। ਇਸ ਤੋਂ ਪਹਿਲਾਂ ਇਹ ਲਾਲ ਵਿਸ਼ਾਲ ਗ੍ਰਹਿ ’ਚ ਬਦਲ ਜਾਵੇਗਾ। ਇਹ ਸੰਭਵ ਹੈ ਕਿ ਇਹ ਮਰਕਰੀ, ਵੀਨਸ ਤੇ ਸ਼ਾਇਦ ਧਰਤੀ ਨੂੰ ਵੀ ਨਿਗਲ ਸਕਦਾ ਹੈ। ਪਰ ਜੇਕਰ ਧਰਤੀ ਬਚਦੀ ਹੈ, ਤਾਂ ਇਹ ਪੁਲਾੜ ’ਚ ਮੌਜੂਦ ਇਸ ਗ੍ਰਹਿ ਵਰਗੀ ਦਿਖਾਈ ਦੇਵੇਗੀ। ਖਗੋਲ ਵਿਗਿਆਨੀਆਂ ਦੀ ਇਹ ਖੋਜ ਨੇਚਰ ਐਸਟ੍ਰੋਨੋਮੀ ’ਚ ਪ੍ਰਕਾਸ਼ਿਤ ਕੀਤੀ ਗਈ ਹੈ।
ਪਤਾ ਨਹੀਂ ਉਦੋਂ ਤੱਕ ਧਰਤੀ ਬਚੇਗੀ ਜਾਂ ਨਹੀਂ… | Ajab Gajab News
ਖੋਜ ਟੀਮ ਦੇ ਮੈਂਬਰ ਤੇ ਕੈਲੀਫੋਰਨੀਆ ਯੂਨੀਵਰਸਿਟੀ ਸੈਨ ਡਿਏਗੋ ਦੇ ਖਗੋਲ ਵਿਗਿਆਨੀ ਕੇਮਿੰਗ ਝਾਂਗ ਨੇ ਕਿਹਾ, ਫਿਲਹਾਲ ਸਾਡੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਸਾਡੀ ਧਰਤੀ 6 ਅਰਬ ਸਾਲ ਬਾਅਦ ਵੀ ਬਚੇਗੀ ਜਾਂ ਨਹੀਂ। ਜਾਂ ਲਾਲ ਅਲੋਕਿਕ ਸੂਰਜ ਇਸ ਨੂੰ ਨਿਗਲ ਜਾਵੇਗਾ। ਪਰ ਜੇਕਰ ਅਜਿਹਾ ਹੁੰਦਾ ਹੈ, ਤਾਂ ਉਸ ਤੋਂ ਬਹੁਤ ਪਹਿਲਾਂ ਧਰਤੀ ਇੰਨੀ ਗਰਮ ਹੋ ਜਾਵੇਗੀ ਕਿ ਸਮੁੰਦਰਾਂ ਦਾ ਪਾਣੀ ਭਾਫ ਬਣ ਜਾਵੇਗਾ। ਧਰਤੀ ਉੱਤੇ ਕੋਈ ਵੀ ਜੀਵ-ਜੰਤੂ, ਰੁੱਖ ਜਾਂ ਪੌਦੇ ਨਹੀਂ ਬਚਣਗੇ। ਹਰ ਕੋਈ ਤਬਾਹ ਹੋ ਜਾਵੇਗਾ। ਧਰਤੀ ਇਸ ਗ੍ਰਹਿ ਵਾਂਗ ਹੀ ਪੱਥਰੀਲੀ ਹੋ ਜਾਵੇਗੀ। Ajab Gajab News
2022 ’ਚ ਵੀ ਦੇਖਿਆ ਗਿਆ ਸੀ ਇਹ ਗ੍ਰਹਿ | Ajab Gajab News
ਖਗੋਲ ਵਿਗਿਆਨੀਆਂ ਨੇ ਇਸ ਗ੍ਰਹਿ ਨੂੰ ਪਹਿਲੀ ਵਾਰ 2020 ’ਚ ਦੇਖਿਆ ਸੀ, ਜਦੋਂ ਇਹ ਸਾਡੀ ਗਲੈਕਸੀ ਦੇ ਕੇਂਦਰ ’ਚ ਬਿੰਦੂ ਦੇ ਨੇੜੇ ਸੀ ਤੇ 25,000 ਪ੍ਰਕਾਸ਼ ਸਾਲ ਦੂਰ ਸਥਿਤ ਇੱਕ ਤਾਰੇ ਦੇ ਪ੍ਰਕਾਸ਼ ਦੇ ਸਾਹਮਣੇ ਤੋਂ ਲੰਘਿਆ ਸੀ। ਪਰ ਗੁਰੂਤਾਕਰਸ਼ਣ ਕਾਰਨ ਇਸ ਦੀ ਸ਼ਕਲ ਵਾਰ-ਵਾਰ ਬਦਲ ਰਹੀ ਹੈ, ਜਿਸ ਕਾਰਨ ਇਸ ਦਾ ਰੂਪ ਵੱਖਰਾ ਹੋ ਗਿਆ ਹੈ। ਜਿਸ ਤਾਰੇ ਦਾ ਇਹ ਚੱਕਰ ਲਾ ਰਿਹਾ ਹੈ, ਉਹ ਧਰਤੀ ਨਾਲੋਂ ਦੁੱਗਣਾ ਵੱਡਾ ਹੈ। ਇਸ ਤਾਰਾਮੰਡਲ ’ਚ ਇੱਕ ਭੂਰਾ ਬੌਣਾ ਗ੍ਰਹਿ ਵੀ ਹੈ, ਜੋ ਕਿ ਜੁਪੀਟਰ ਦੇ ਭਾਰ ਨਾਲੋਂ 17 ਗੁਣਾ ਭਾਰਾ ਹੈ।