ਅਰਥ ਡੇਅ : ਸਵੱਛ, ਸਿਹਤਮੰਦ ਤੇ ਖ਼ੁਸ਼ਹਾਲ ਧਰਤੀ ਬਣਾਉਣ ਲਈ ਅੱਗੇ ਆਉਣ ਦੀ ਲੋੜ : ਮੋਦੀ
ਨਵੀਂ ਦਿੱਲੀ। ਅੱਜ ਧਰਤੀ ਦਿਵਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਇਕ ਸਵੱਛ, ਸਿਹਤਮੰਦ ਤੇ ਖ਼ੁਸ਼ਹਾਲ ਧਰਤੀ ਬਣਾਉਣ ਲਈ ਅੱਗੇ ਆਉਣਾ ਪਵੇਗਾ। ਉਨ੍ਹਾਂ ਟਵੀਟ ਕਰਦਿਆਂ ਕਿਹਾ, ‘ਧਰਤੀ ਮਾਤਾ ਦੇ ਕੌਮਾਂਤਰੀ ਦਿਹਾੜੇ ‘ਤੇ ਸਾਰਿਆਂ ਦੀ ਦੇਖਭਾਲ ਲਈ ਅਸੀਂ ਆਪਣੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦੇ ਹਾਂ।
ਆਓ ਅਸੀਂ ਸਵੱਛ, ਸਿਹਤਮੰਦ ਤੇ ਖ਼ੁਸ਼ਹਾਲ ਧਰਤੀ ਬਣਾਉਣ ਦੀ ਦਿਸ਼ਾ ‘ਚ ਕੰਮ ਕਰਨ ਦਾ ਸੰਕਲਪ ਲਈਏ’। ਉਨ੍ਹਾਂ ਕਿਹਾ ਕਿ ਕੋਵਿਡ-19 ਨੂੰ ਹਰਾਉਣ ਲਈ ਕੰਮ ਕਰ ਰਹੇ ਲੋਕਾਂ ਦਾ ਧੰਨਵਾਦ। ਇਸ ਵੇਲੇ ਦੁਨੀਆ ਕੋਰੋਨਾ ਵਾਇਰਸ ਸੰਕਟ ਨਾਲ ਲੜ ਰਹੀ ਹੈ। ਇਸ ਨੂੰ ਹਰਾਉਣ ਲਈ ਤਮਾਮ ਲੋਕ ਦਿਨ-ਰਾਤ ਮਿਹਨਤ ਕਰ ਰਹੇ ਹਨ। ਅਜਿਹੇ ਲੋਕਾਂ ਨੂੰ ਹੀ ਪੀਐੱਮ ਮੋਦੀ ਨੇ ਧਰਤੀ ਦਿਵਸ ‘ਤੇ ਆਪਣੇ ਟਵੀਟ ਜ਼ਰੀਏ ਸਰਾਹਿਆ ਹੈ।
ਦੱਸ ਦੇਈਏ ਕਿ ਵਾਇਰਸ ਦੇ ਪ੍ਰਕੋਪ ਨਾਲ ਵਿਸ਼ਵ ਪੱਧਰ ‘ਤੇ ਘੱਟੋ-ਘੱਟ 1,77,004 ਲੋਕਾਂ ਦੀ ਮੌਤ ਹੋ ਗਈ ਹੈ ਤੇ 2,540,556 ਲੋਕ ਨੋਵਲ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹਨ। ਫਿਲਹਾਲ ਵਿਸ਼ਵ ਭਰ ‘ਚ ਕੋਰੋਨਾ ਦੇ 1,718,186 ਐਕਟਿਵ ਕੇਸ ਹਨ। ਉੱਥੇ ਹੀ ਦੁਨੀਆ ‘ਚ 645,366 ਲੋਕ ਠੀਕ ਹੋ ਚੁੱਕੇ ਹਨ। ਇਸ ਵਾਇਰਸ ਨੇ ਸਭ ਤੋਂ ਜ਼ਿਆਦਾ ਕਹਿਰ ਅਮਰੀਕਾ ‘ਚ ਫੈਲਾ ਰੱਖਿਆ ਹੈ। ਦੇਸ਼ ਵਿਚ ਜਨਵਰੀ 19 ਤੋਂ ਹੁਣ ਤਕ 45,153 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।