ਕਰੇਲੇ ਦੀ ਖੇਤੀ ਕਿਵੇਂ ਕਰੀਏ | How to cultivate bitter gourd
ਕਰੇਲੇ ਦੇ ਗੁਣ ਕਾਰਨ ਹੀ ਬਜ਼ਾਰ ਮੰਗ ਕਾਫ਼ੀ ਰਹਿੰਦੀ ਹੈ। ਇਹ ਸ਼ੂਗਰ ਅਤੇ ਡਾਇਬਟੀਜ਼ ਦੇ ਮਰੀਜਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ। ਡਾਕਟਰ ਵੀ ਡਾਇਬਟੀਜ਼ ਦੇ ਮਰੀਜ਼ਾਂ ਨੂੰ ਕਰੇਲੇ ਦਾ ਜੂਸ ਅਤੇ ਕਰੇਲੇ ਦੀ ਸਬਜ਼ੀ ਖਾਣ ਦੀ ਸਲਾਹ ਦਿੰਦੇ ਹਨ। (Bitter gourd cultivation) ਇਹ ਸ਼ੂਗਰ ਕੰਟਰੋਲ ਕਰਨ ’ਚ ਮੱਦਦਗਾਰ ਹੁੰਦਾ ਹੈ। ਇਸ ਦਾ ਕੌੜਾਪਣ ਹੀ ਇਸ ਦਾ ਸਭ ਤੋਂ ਵੱਡਾ ਗੁਣ ਹੈ।
ਇਸ ’ਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ’ਚ ਭਰਪੂਰ ਮਾਤਰਾ ’ਚ ਵਿਟਾਮਿਨ ਏ, ਬੀ ਤੇ ਸੀ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਕੈਰੋਟੀਨ, ਬੀਟਾਕੈਰੋਟੀਨ, ਲੂਟੀਨ, ਆਇਰਨ, ਜਿੰਕ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਮੈਗਨੀਜ ਵਰਗੇ ਫਲਾਵੋਂਵਾਈਡ ਪੋਸ਼ਕ ਤੱਕ ਵੀ ਪਾਏ ਜਾਂਦੇ ਹਨ।
ਕਰੇਲੇ ਦੀ ਖੇਤੀ ਕਿਵੇਂ ਕਰੀਏ | How to cultivate bitter gourd
ਕਿਸਾਨ ਕਰੇਲੇ ਦੀ ਖੇਤੀ ਨਾਲ ਬਹੁਤ ਘੱਟ ਲਾਗਤ ’ਚ ਕਾਫ਼ੀ ਚੰਗਾ ਮੁਨਾਫ਼ਾ ਕਮਾ ਸਕਦੇ ਹਾਂ। ਕਿਉਂਕਿ ਬਜ਼ਾਰ ’ਚ ਇਸ ਦੀ ਮੰਗ ਬਣੀ ਰਹਿੰਦੀ ਹੈ ਜਿਸ ਨਾਲ ਇਸ ਦੇ ਚੰਗੇ ਭਾਅ ਮਿਲ ਜਾਂਦੇ ਹਨ। ਕਈ ਕਿਸਾਨ ਇਸ ਦੀ ਖੇਤੀ ਕਰਕੇ ਚੰਗਾ ਮੁਨਾਫ਼ਾ ਲੈ ਰਹੇ ਹਨ। ਯੂਪੀ ਦੇ ਹਰਦੋਈ ਦੇ ਕਿਸਾਨ, ਜੋ ਕਰੇਲੇ ਦੀ ਖੇਤੀ ਕਰਦੇ ਹਨ, ਉਹ ਦੱਸਦੇ ਹਨ ਕਿ 1 ਏਕੜ ਖੇਤ ’ਚ ਕਰੇਲੇ ਦੀ ਖੇਤੀ ਕਰਨ ’ਤੇ ਲਗਭਗ 30,000 ਰੁਪਏ ਤੱਕ ਦੀ ਲਾਗਤ ਆਉਂਦੀ ਹੈ। ਕਿਸਾਨ ਨੂੰ ਚੰਗੇ ਮੁਨਾਫ਼ੇ ਨਾਲ ਕਰੀਬ 3,00,000 ਰੁਪਏ ਪ੍ਰਤੀ ਏਕੜ ਦਾ ਫਾਇਦਾ ਹੁੰਦਾ ਹੈ। ਇਸ ਤਰ੍ਹਾਂ ਇਸ ਦੀ ਖੇਤੀ ਲਾਗਤ ਤੋਂ 10 ਗੁਣਾ ਤੱਕ ਕਮਾਈ ਦੇ ਸਕਦੀ ਹੈ।
ਕਿਹੋ-ਜਿਹੀ ਮਿੱਟੀ ਹੋਣੀ ਚਾਹੀਦੀ | Bitter gourd cultivation
ਕਰੇਲੇ ਦੀ ਖੇਤੀ ਲਈ ਦੋਮਟ ਮਿੱਟੀ ਸਭ ਤੋਂ ਚੰਗੀ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਨਦੀ ਕਿਨਰੇ ਦੀ ਜਲੌੜ ਮਿੱਟੀ ਵੀ ਇਸ ਦੀ ਖੇਤੀ ਲਈ ਚੰਗੀ ਹੁੰਦੀ ਹੈ।
ਕਿੰਨੇ ਤਾਪਮਾਨ ਦੀ ਲੋੜ | Bitter gourd cultivation
ਕਰੇਲੇ ਦੀ ਖੇਤੀ ਲਈ ਜ਼ਿਆਦਾ ਤਾਪਮਾਨ ਦੀ ਜ਼ਰੂਰਤ ਨਹੀਂ ਹੁੰਦੀ। ਇਸ ਦੇ ਵਧੀਆ ਉਤਪਾਦਨ ਲਈ, 20 ਡਿਗਰੀ ਸੈਂਟੀਗ੍ਰੇਡ ਤੋਂ 40 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਤਾਪਮਾਨ ਹੋਣਾ ਚਾਹੀਦਾ ਹੈ। ਇਸ ਦੀ ਖੇਤੀ ਲਈ ਖੇਤ ਵਿੱਚ ਨਮੀ ਬਣਾਈ ਰੱਖਣੀ ਜ਼ਰੂਰੀ ਹੈ।
ਉੱਤਮ ਕਿਸਮਾਂ: | Bitter gourd cultivation
ਕਰੇਲੇ ਦੀ ਬਿਜਾਈ ਲਈ ਕਈ ਉੱਤਮ ਕਿਸਮਾਂ ਉਪਲੱਬਧ ਹਨ। ਕਿਸਾਨ ਆਪਣੇ ਖੇਤਰ ਅਨੁਸਾਰ ਇਸ ਦੀ ਚੋਣ ਕਰ ਸਕਦੇ ਹਨ। ਕਰੇਲੇ ਦੀਆਂ ਉੱਨਤ ਕਿਸਮਾਂ ਜੋ ਜ਼ਿਆਦਾ ਪ੍ਰਚਲਿਤ ਹਨ, ਉਨ੍ਹਾਂ ਵਿੱਚ ਪੰਜਾਬ ਕਰੇਲਾ-1, ਪੰਜਾਬ-14, ਕਲਿਆਣਪੁਰ ਬਾਰਾਮਾਸੀ, ਪੂਸਾ ਵਿਸ਼ੇਸ਼, ਹਿਸਾਰ ਸਿਲੈਕਸ਼ਨ, ਕੋਇੰਬਟੂਰ ਲੌਂਗ, ਅਰਕਾ ਹਰਿਤ, ਪੂਸਾ ਹਾਈਬਿ੍ਰਡ-2, ਪੂਸਾ ਔਸ਼ਧੀ, ਪੂਸਾ ਦੋ ਮੌਸਮੀ, ਸੋਲਨ ਗ੍ਰੀਨ ਅਤੇ ਸ਼ਾਮਲ ਹਨ। ਸੋਲਨ ਸਫੈਦ, ਪਿ੍ਰਆ ਕੋ-1, ਐਸਡੀਯੂ-1, ਕਲਿਆਣਪੁਰ ਸੋਨਾ, ਪੂਸਾ ਸ਼ੰਕਰ-1 ਆਦਿ ਉੱਨਤ ਕਿਸਮਾਂ ਵਿੱਚ ਸ਼ਾਮਲ ਹਨ।
ਕਰੇਲੇ ਦੀ ਬਿਜਾਈ ਦਾ ਢੁੱਕਵਾਂ ਸਮਾਂ: | Bitter gourd cultivation
ਉਂਜ ਤਾਂ ਕਰੇਲੇ ਦੀ ਖੇਤੀ ਬਾਰਾਂ ਮਹੀਨੇ ਕੀਤੀ ਜਾ ਸਕਦੀ ਹੈ। ਕਿਉਂਕਿ ਵਿਗਿਆਨੀਆਂ ਨੇ ਕਰੇਲੇ ਦੀਆਂ ਅਜਿਹੀਆਂ ਹਾਈਬਿ੍ਰਡ ਕਿਸਮਾਂ ਵਿਕਸਿਤ ਕਰ ਦਿੱਤੀਆਂ ਹਨ, ਜਿਸ ਨਾਲ ਤੁਸੀਂ ਕਰੇਲੇ ਦੀ ਖੇਤੀ ਸਾਰਾ ਸਾਲ ਕਰ ਸਕਦੇ ਹੋ। ਅਸੀਂ ਇਸ ਦੀ ਬਿਜਾਈ ਨੂੰ ਤਿੰਨ ਤਰੀਕਿਆਂ ਨਾਲ ਵੰਡ ਸਕਦੇ ਹਾਂ ਜੋ ਇਸ ਤਰ੍ਹਾਂ ਹਨ:-
- ਗਰਮੀਆਂ ਦੇ ਮੌਸਮ ਦੀ ਫ਼ਸਲ ਲਈ ਜਨਵਰੀ ਤੋਂ ਮਾਰਚ ਤੱਕ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ।
- ਮੈਦਾਨੀ ਇਲਾਕਿਆਂ ਵਿੱਚ ਬਰਸਾਤ ਦੇ ਮੌਸਮ ਵਿੱਚ ਇਸ ਦੀ ਬਿਜਾਈ ਜੂਨ ਤੋਂ ਜੁਲਾਈ ਤੱਕ ਕੀਤੀ ਜਾਂਦੀ ਹੈ।
- ਪਹਾੜੀ ਖੇਤਰਾਂ ਵਿੱਚ ਇਸ ਦੀ ਬਿਜਾਈ ਮਾਰਚ ਤੋਂ ਜੂਨ ਤੱਕ ਕੀਤੀ ਜਾਂਦੀ ਹੈ।
ਬੀਜਣ ਦਾ ਤਰੀਕਾ:
ਕਰੇਲੇ ਨੂੰ ਦੋ ਤਰੀਕਿਆਂ ਨਾਲ ਲਾਇਆ ਜਾ ਸਕਦਾ ਹੈ। ਇੱਕ ਤਾਂ ਇਸ ਨੂੰ ਸਿੱਧੇ ਖੇਤ ਵਿੱਚ ਬੀਜਣਾ ਤੇ ਦੂਜਾ ਇਸ ਦੀ ਨਰਸਰੀ ਤਿਆਰ ਕਰਕੇ। ਜਦੋਂ ਬੂਟੇ ਖੇਤ ਵਿੱਚ ਬਿਜਾਈ ਲਾਇਕ ਹੋ ਜਾਣ ਤਾਂ ਇਸ ਦੀ ਬਿਜਾਈ ਕਰੋ।
- ਕਰੇਲੇ ਦੀ ਫ਼ਸਲ ਬੀਜਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਵਾਹੁਣਾ ਚਾਹੀਦਾ ਹੈ। ਇਸ ਤੋਂ ਬਾਅਦ ਸੁਹਾਗਾ ਮਾਰ ਕੇ ਖੇਤ ਨੂੰ ਪੱਧਰਾ ਕਰ ਲੈਣਾ ਚਾਹੀਦਾ ਹੈ।
- ਹੁਣ ਲਗਭਗ ਦੋ-ਦੋ ਫੁੱਟ ਦੀ ਦੂਰੀ ’ਤੇ ਖੇਲ਼ਾਂ ਬਣਾਓ।
- ਇਨ੍ਹਾਂ ਖੇਲ਼ਾਂ ਦੀ ਢਲਾਣ ਦੇ ਦੋਵੇਂ ਪਾਸੇ ਲਗਭਗ 1 ਤੋਂ 1.5 ਮੀਟਰ ਦੀ ਦੂਰੀ ’ਤੇ ਬੀਜ ਬੀਜੋ।
- ਬੀਜ ਨੂੰ ਖੇਤ ਵਿੱਚ ਲਗਭਗ 2 ਤੋਂ 2.5 ਸੈਂਟੀਮੀਟਰ ਡੂੰਘਾ ਹੋਣਾ ਚਾਹੀਦਾ ਹੈ।
- ਬੀਜ ਨੂੰ ਬਿਜਾਈ ਤੋਂ ਇੱਕ ਦਿਨ ਪਹਿਲਾਂ ਪਾਣੀ ਵਿੱਚ ਭਿਉ ਕੇ ਰੱਖਣਾ ਚਾਹੀਦਾ ਹੈ। ਇਸ ਤੋਂ ਬਾਅਦ ਛਾਂ ਵਿੱਚ ਸੁਕਾ ਕੇ ਇਸ ਦੀ ਬਿਜਾਈ ਕਰਨੀ ਚਾਹੀਦੀ ਹੈ।
- ਖੇਤ ਵਿੱਚ ਕਰੇਲੇ ਦੀ ਪਨੀਰੀ ਬੀਜਦੇ ਸਮੇਂ ਖੇਲ਼ ਤੋਂ ਖੇਲ਼ ਦੀ ਦੂਰੀ 2 ਮੀਟਰ, ਬੂਟੇ ਤੋਂ ਬੂਟੇ ਦੀ ਦੂਰੀ 50 ਸੈਂਟੀਮੀਟਰ ਅਤੇ ਖੇਲ਼ ਦੀ
- ੳੱੁਚਾਈ 50 ਸੈਂਟੀਮੀਟਰ ਰੱਖੀ ਜਾਵੇ।
-
ਇਹ ਵੀ ਪੜ੍ਹੋ : ਫਸਲਾਂ ਬਰਬਾਦ ਹੋਣ ’ਤੇ ਹੌਸਲਾ ਨਾ ਹਾਰਨ ਕਿਸਾਨ, ਪੜ੍ਹੋ ਪੂਜਨੀਕ ਗੁਰੂ ਜੀ ਦੇ ਇਹ ਬਚਨ
ਵੇਲ ਨੂੰ ਸਹਾਰਾ ਦਿਓ ਸਹਾਰਾ, ਨਹੀਂ ਕਰੇਲੇ ਹੋਣਗੇ ਖਰਾਬ:
ਕਰੇਲਾ ਵੇਲ ਦੇ ਰੂਪ ਵਿੱਚ ਵਧਦਾ ਹੈ। ਜੇਕਰ ਇਸ ਨੂੰ ਸਹਾਰਾ ਨਾ ਦਿੱਤਾ ਜਾਵੇ ਤਾਂ ਇਸ ਨਾਲ ਸਾਰੀ ਫਸਲ ਖਰਾਬ ਹੋਣ ਦਾ ਡਰ ਰਹਿੰਦਾ ਹੈ। ਜਦੋਂ ਕਰੇਲੇ ਦੀ ਵੇਲ ਥੋੜ੍ਹੀ ਜੀ ਵੱਡੀ ਹੋ ਜਾਵੇ ਤਾਂ ਇਸ ਨੂੰ ਲੱਕੜ ਦੇ ਡੰਡੇ, ਲੋਹੇ ਦੀ ਪਾਈਪ, ਸਰੀਏ ਆਦਿ ਨਾਲ ਸਹਾਰਾ ਦੇਣਾ ਚਾਹੀਦਾ ਤਾਂ ਕਿ ਉਹ ਇੱਕ ਨਿਸ਼ਚਿਤ ਦਿਸ਼ਾ ਵਿੱਚ ਵਧ ਸਕੇ।
ਸਿੰਚਾਈ:
ਉਂਜ ਤਾਂ ਕਰੇਲੇ ਦੀ ਫਸਲ ਵਿੱਚ ਘੱਟ ਹੀ ਸਿੰਚਾਈ ਦੀ ਲੋੜ ਹੁੰਦੀ ਹੈ, ਬੱਸ ਖੇਤੀ ਵਿੱਚ ਨਮੀ ਬਣੀ ਰਹਿਣੀ ਚਾਹੀਦੀ ਹੈ। ਇਸ ਲਈ ਇਸ ਦੀ ਹਲਕੀ ਸਿੰਚਾਈ ਕੀਤੀ ਜਾ ਸਕਦੀ ਹੈ। ਫੁੱਲ ਤੇ ਫਲ ਬਣਨ ਦੀ ਅਵਸਥਾ ਵਿੱਚ ਇਸ ਦੀ ਹਲਕੀ ਸਿੰਚਾਈ ਕਰਨੀ ਚਾਹੀਦੀ ਹੈ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਖੇਤ ਵਿੱਚ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ। ਇਸ ਲਈ ਖੇਤ ਵਿੱਚ ਪਾਣੀ ਨਿਕਾਸੀ ਦਾ ਪ੍ਰਬੰਧ ਜ਼ਰੂਰ ਕਰੋ ਤਾਂ ਕਿ ਫਸਲ ਖਰਾਬ ਨਾ ਹੋਵੇ।
ਕਦੋਂ ਕਰੀਏ ਗੋਡੀ:
ਕਰੇਲੇ ਦੀ ਫਸਲ ਦੇ ਸ਼ੁਰੂਆਤੀ ਦੌਰ ਵਿੱਚ ਗੋਡੀ ਦੀ ਲੋੜ ਹੁੰਦੀ ਹੈ। ਇਸ ਸਮੇਂ ਇਸ ਦੇ ਨਾਲ ਹੀ ਕਈ ਬੇਲੋੜੇ ਨਦੀਨ ਉੱਗ ਆਉਦੇ ਹਨ। ਇਸ ਲਈ ਖੇਤ ਦੀ ਗੋਡੀ ਕਰਕੇ ਇਨ੍ਹਾਂ ਨਦੀਨਾਂ ਨੂੰ ਹਟਾ ਕੇ ਖੇਤ ਤੋਂ ਦੂਰ ਸੁੱਟ ਦੇਣਾ ਚਾਹੀਦੈ। ਸ਼ੁਰੂਆਤੀ ਦੌਰ ਵਿੱਚ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖਣ ’ਤੇ ਕਰੇਲੇ ਦੀ ਚੰਗੀ ਫਸਲ ਪ੍ਰਾਪਤ ਹੁੰਦੀ ਹੈ।
ਤੁੜਾਈ:
ਕਰੇਲੇ ਦੀ ਫਸਲ ਬਿਜਾਈ ਤੋਂ ਲਗਭਗ 60 ਜਾਂ 70 ਦਿਨ ਵਿੱਚ ਤਿਆਰ ਹੋ ਜਾਂਦੀ ਹੈ। ਫਲਾਂ ਦੀ ਤੁੜਾਈ ਮੁਲਾਇਮ ਤੇ ਛੋਟੀ ਅਵਸਥਾ ਵਿੱਚ ਹੀ ਕਰ ਲੈਣੀ ਚਾਹੀਦੀ ਹੈ। ਫਲਾਂ ਨੂੰ ਤੋੜਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਕਰੇਲੇ ਦੇ ਨਾਲ ਡੰਡੀ ਦੀ ਲੰਬਾਈ 2 ਸੈਂਟੀਮੀਟਰ ਤੋਂ ਜਿਆਦਾ ਹੋਣੀ ਚਾਹੀਦੀ ਹੈ। ਇਸ ਨਾਲ ਫਲ ਜ਼ਿਆਦਾ ਸਮੇਂ ਤੱਕ ਤਾਜ਼ਾ ਰਹਿੰਦੇ ਹਨ। ਕਰੇਲੇ ਦੀ ਤੁੜਾਈ ਹਮੇਸ਼ਾ ਸਵੇਰ ਦੇ ਸਮੇਂ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਫਸਲਾਂ ਬਰਬਾਦ ਹੋਣ ’ਤੇ ਹੌਸਲਾ ਨਾ ਹਾਰਨ ਕਿਸਾਨ, ਪੜ੍ਹੋ ਪੂਜਨੀਕ ਗੁਰੂ ਜੀ ਦੇ ਇਹ ਬਚਨ
ਲਾਗਤ ਅਤੇ ਮੁਨਾਫਾ:
ਕਰੇਲੇ ਦੀ ਫਸਲ ’ਤੇ ਪ੍ਰਤੀ ਏਕੜ ਲਗਭਗ 30 ਹਜਾਰ ਰੁਪਏ ਦੀ ਲਾਗਤ ਆਉਦੀ ਹੈ। ਇੱਕ ਏਕੜ ਵਿੱਚ ਲਗਭਗ 50 ਤੋਂ 60 ਕੁਇੰਟਲ ਤੱਕ ਉਤਪਾਦਨ ਲਿਆ ਜਾ ਸਕਦਾ ਹੈ। ਇਸ ਤਰ੍ਹਾਂ ਕਿਸਾਨ ਇੱਕ ਏਕੜ ਵਿੱਚ ਇਸ ਦੀ ਖੇਤੀ ਕਰਕੇ ਕਰੀਬ 2 ਤੋਂ 3 ਲੱਖ ਰੁੁਪਏ ਤੱਕ ਦਾ ਮੁਨਾਫਾ ਪ੍ਰਾਪਤ ਕਰ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ