ਹਾਵੜਾ ’ਚ ਫਿਰ ਹਿੰਸਾ ਭੜਕੀ, ਘਰਾਂ ’ਤੇ ਪਥਰਾਅ ਤੋਂ ਬਾਅਦ RAF ਨੇ ਸੰਭਾਲਿਆ ਮੋਰਚਾ, ਸੀਬੀਆਈ ਜਾਂਚ ਦੀ ਮੰਗ

Howrah

ਕਲਕੱਤਾ। ਬੰਗਾਲ ਦੇ ਹਾਵੜਾ (Howrah) ’ਚ ਸ਼ਿਵਪੁਰ ’ਚ ਰਾਮ ਨੌਮੀ ਦੇ ਜਲੂਸ ਦੌਰਾਨ ਵੀਰਵਾਰ ਨੂੰ ਮੁਸਲਿਮ ਬਹੁ-ਗਿਣਤੀ ਵਾਲੇ ਇਲਾਕੇ ’ਚ ਛੱਤਾਂ ਤੋਂ ਪਥਰਾਅ ਕੀਤੇ ਜਾਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਫਿਰ ਤੋਂ ਹਿੰਸਾ ਭੜਕ ਗਈ। ਨੇੜਲੇ ਹਿੰਦੂ ਘਰਾਂ ’ਤੇ ਹਮਲੇ ਕੀਤੇ ਗਏ ਹਨ ਅਤੇ ਪੱਥਰਬਾਜੀ ਕੀਤੀ ਗਈ ਹੈ। ਸਥਿਤੀ ’ਤੇ ਕਾਬੂ ਪਾਉਣ ਲਈ ਆਰਏਐਫ (RAF) ਨੂੰ ਬੁਲਾਉਣਾ ਪਿਆ। ਇਲਾਕੇ ਵਿੱਚ ਸਥਿਤੀ ਬੇਹੱਦ ਤਣਾਅਪੂਰਨ ਬਣੀ ਹੋਈ ਹੈ।

ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਹਾਈਕੋਰਟ ਪਹੁੰਚ ਕੇ ਘਟਨਾ ਦੀ ਸੀਬੀਆਈ (CBI) ਜਾਂਚ ਦੀ ਮੰਗ ਕੀਤੀ ਹੈ। ਉਸ ਦੀ ਪਟੀਸਨ ਸਵੀਕਾਰ ਕਰ ਲਈ ਗਈ ਹੈ। ਸੋਮਵਾਰ ਨੂੰ ਇਸ ’ਤੇ ਸੁਣਵਾਈ ਹੈ। ਉਨ੍ਹਾਂ ਨੇ ਐਨਆਈਏ ਜਾਂਚ ਦੀ ਮੰਗ ਵੀ ਕੀਤੀ ਹੈ।

ਹਿੰਦੂਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ: ਸੁਵੇਂਦੂ

ਇਸ ਦੀ ਜਾਣਕਾਰੀ ਖੁਦ ਸੁਵੇਂਦੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਚੀਫ਼ ਜਸਟਿਸ ਦੀ ਅਦਾਲਤ ਨੇ ਉਨ੍ਹਾਂ ਦੀ ਪਟੀਸਨ ਸਵੀਕਾਰ ਕਰ ਲਈ ਹੈ ਅਤੇ ਸੋਮਵਾਰ ਨੂੰ ਇਸ ’ਤੇ ਸੁਣਵਾਈ ਕਰੇਗੀ। ਹਿੰਸਾ ਲਈ ਸੱਤਾਧਾਰੀ ਤਿ੍ਰਣਮੂਲ ਕਾਂਗਰਸ ਅਤੇ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸੁਵੇਂਦੂ ਨੇ ਕਿਹਾ ਕਿ ਤਿ੍ਰਣਮੂਲ ਦੇ ਗੁੰਡੇ ਅਤੇ ਦੇਸ ਵਿਰੋਧੀ ਤਾਕਤਾਂ ਇਸ ਘਟਨਾ ਵਿਚ ਸਾਮਲ ਸਨ। ਹਿੰਦੂਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ।

ਭਾਜਪਾ ਨੇਤਾ ਨੇ ਕਿਹਾ ਕਿ ਜਲੂਸ ’ਚ ਸ਼ਾਮਲ ਲੋਕਾਂ ’ਤੇ ਪੈਟਰੋਲ ਬੰਬ ਨਾਲ ਹਮਲਾ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਤੁਸਟੀਕਰਨ ਦੀ ਰਾਜਨੀਤੀ ਕਰ ਰਹੀ ਹੈ। ਉਸਨੇ ਦਾਅਵਾ ਕੀਤਾ ਕਿ ਇਹ ਘਟਨਾ ਬੋਗਤੂਈ ਵਿੱਚ ਪਿਛਲੇ ਸਾਲ ਦੀ ਹਿੰਸਾ ਅਤੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਸਾਗਰਦੀਗੀ ਵਿਧਾਨ ਸਭਾ ਸੀਟ ਉੱਤੇ ਹਾਲ ਹੀ ਵਿੱਚ ਹੋਈ ਹਾਰ ਤੋਂ ਬਾਅਦ ਘਟ ਰਹੀਆਂ ਮੁਸਲਿਮ ਵੋਟਾਂ ਨੂੰ ਟੌਪ ਕਰਨ ਲਈ ਕੀਤੀ ਗਈ ਸੀ।

ਰਾਜ ਧਰਮ ਦਾ ਪਾਲਣ ਕਰੇ ਮਮਤਾ | Howrah

ਸੁਵੇਂਦੂ ਨੇ ਮੁੱਖ ਮੰਤਰੀ ਨੂੰ ਰਾਜਧਰਮ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਸੁਵੇਂਦੂ ਨੇ ਇਹ ਵੀ ਦੋਸ਼ ਲਾਇਆ ਕਿ ਜਲੂਸ ’ਤੇ ਹਮਲੇ ਅਤੇ ਹਿੰਸਾ ਦੀ ਘਟਨਾ ਦੇ ਸਬੰਧ ’ਚ ਪੁਲਿਸ ਨੇ ਜਿਨ੍ਹਾਂ 35 ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ, ਉਨ੍ਹਾਂ ’ਚੋਂ 28 ਹਿੰਦੂ ਲੜਕੇ ਹਨ ਜਦਕਿ ਸਿਰਫ 7 ਮੁਸਲਮਾਨ ਹਨ। ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲਿਆਂ ਨੂੰ ਪੁਲਿਸ ਬਚਾ ਕੇ ਹਿੰਦੂ-ਹਿੰਦੂ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਹਾਵੜਾ ਦੇ ਸ਼ਿਵਪੁਰ ਥਾਣਾ ਅਧੀਨ ਕਾਜੀਪਾੜਾ ਇਲਾਕੇ ‘ਚ ਵੀਰਵਾਰ ਸਾਮ ਨੂੰ ਜਦੋਂ ਵਿਸਵ ਹਿੰਦੂ ਪ੍ਰੀਸਦ, ਬੰਜਰਗ ਦਲ ਅਤੇ ਅੰਜਨੀ ਪੁੱਤਰ ਸੈਨਾ ਵੱਲੋਂ ਰਾਮ ਨੌਮੀ ਦਾ ਜਲੂਸ ਕੱਢਿਆ ਜਾ ਰਿਹਾ ਸੀ ਤਾਂ ਮੁਸਲਿਮ ਬਹੁਲ ਕਾਲੋਨੀ ‘ਚੋਂ ਲੰਘਦੇ ਸਮੇਂ ਛੱਤਾਂ ਤੋਂ ਪਥਰਾਅ ਕੀਤਾ ਗਿਆ। ਜਿਸ ਤੋਂ ਬਾਅਦ ਹਿੰਸਾ ਭੜਕ ਗਈ। ਪਥਰਾਅ ‘ਚ 15 ਤੋਂ ਵੱਧ ਲੋਕ ਜਖਮੀ ਹੋ ਗਏ।

ਪਥਰਾਅ ਤੋਂ ਬਾਅਦ ਦੋਵਾਂ ਭਾਈਚਾਰਿਆਂ ਦੇ ਲੋਕਾਂ ਵਿਚਾਲੇ ਜਬਰਦਸਤ ਝੜਪ ਹੋ ਗਈ। ਇਸ ਦੌਰਾਨ ਬਦਮਾਸਾਂ ਨੇ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ। ਪੁਲਿਸ ਦੀਆਂ ਗੱਡੀਆਂ ਨੂੰ ਵੀ ਸਾੜ ਦਿੱਤਾ ਗਿਆ। ਕਈ ਦੁਕਾਨਾਂ ਦੀ ਭੰਨਤੋੜ ਵੀ ਕੀਤੀ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ