ਜਬਲਪੁਰ ਰੇਲਵੇ ਸਟੇਸ਼ਨ ਨੇੜੇ ਵਾਪਰਿਆ ਹਾਦਸਾ | Jabalpur Train Accident
- ਯਾਤਰੀ ਸੁਰੱਖਿਅਤ, ਟਰੈਕ ਦੀ ਮੁਰੰਮਤ ਜਾਰੀ
ਜਬਲਪੁਰ (ਏਜੰਸੀ)। Jabalpur Train Accident: ਸ਼ਨਿੱਚਰਵਾਰ ਸਵੇਰੇ ਜਬਲਪੁਰ ਰੇਲਵੇ ਸਟੇਸ਼ਨ ਨੇੜੇ ਇੰਦੌਰ ਤੋਂ ਜਬਲਪੁਰ ਆ ਰਹੀ ਓਵਰਨਾਈਟ ਐਕਸਪ੍ਰੈਸ (22191) ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਇਨ੍ਹਾਂ ’ਚ ਇੱਕ ਪਾਰਸਲ ਤੇ ਇੱਕ ਏਸੀ ਕੋਚ ਸ਼ਾਮਲ ਹੈ। ਇਸ ਘਟਨਾ ’ਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਰੇਨ ਪਲੇਟਫਾਰਮ ਨੰਬਰ 6 ’ਤੇ ਪਹੁੰਚ ਰਹੀ ਸੀ। ਇਸ ਦੀ ਰਫਤਾਰ 20 ਕਿਲੋਮੀਟਰ ਪ੍ਰਤੀ ਘੰਟਾ ਸੀ। ਪਟੜੀ ਤੋਂ ਉਤਰੇ ਕੋਚ ਨੂੰ ਪਟੜੀ ’ਤੇ ਲਿਆਉਣ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਅੱਪ ਟ੍ਰੈਕ ’ਚ ਵਿਘਨ ਪਿਆ ਹੈ। ਟਰੇਨ ’ਚ 10 ਤੋਂ 12 ਡੱਬੇ ਸਨ। ਸੂਚਨਾ ਮਿਲਦੇ ਹੀ ਵੈਸਟ-ਸੈਂਟਰਲ ਰੇਲਵੇ (ਡਬਲਯੂਸੀਆਰ) ਦੀ ਜਨਰਲ ਮੈਨੇਜਰ ਸੋਭਨਾ ਬੰਦੋਪਾਧਿਆਏ ਮੌਕੇ ’ਤੇ ਪਹੁੰਚ ਗਏ। ਉਸ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਯਾਤਰੀ ਨੇ ਕਿਹਾ- ਇੰਝ ਲੱਗਾ ਜਿਵੇਂ ਅਚਾਨਕ ਬ੍ਰੇਕ ਲਾ ਦਿੱਤੇ ਹੋਣ | Jabalpur Train Accident
ਇੱਕ ਯਾਤਰੀ ਨੇ ਦੱਸਿਆ ਕਿ ਉਹ ਕੋਚ ’ਚ ਆਰਾਮ ਕਰ ਰਿਹਾ ਸੀ। ਇਸ ਦੌਰਾਨ ਕੱੁਝ ਝਟਕੇ ਵੀ ਲੱਗੇ ਜਿਵੇਂ ਬਹੁਤ ਤੇਜੀ ਨਾਲ ਬ੍ਰੇਕ ਲਾਈ ਗਈ ਹੋਵੇ। ਜਦੋਂ ਤੱਕ ਮੈਂ ਕੁਝ ਸਮਝ ਸਕਿਆ, ਰੇਲ ਗੱਡੀ ਰੁਕ ਚੁੱਕੀ ਸੀ। ਹਾਲਾਂਕਿ ਕੁਝ ਸਮੇਂ ਲਈ ਅਜਿਹਾ ਵੀ ਲੱਗ ਰਿਹਾ ਸੀ ਜਿਵੇਂ ਕੋਈ ਹਾਦਸਾ ਹੋ ਗਿਆ ਹੋਵੇ। ਇਸ ਤੋਂ ਬਾਅਦ ਕਾਫੀ ਦੇਰ ਤੱਕ ਟਰੇਨ ਰੁਕੀ ਰਹੀ। ਕੁਝ ਸਮੇਂ ਬਾਅਦ ਜਦੋਂ ਮੈਂ ਕੋਚ ਤੋਂ ਹੇਠਾਂ ਉਤਰ ਕੇ ਬਾਹਰ ਵੇਖਿਆ ਤਾਂ ਦੋ ਡੱਬੇ ਪਟੜੀ ਤੋਂ ਉਤਰ ਚੁੱਕੇ ਸਨ।
Read This : Jharkhand Train Accident : ਹਾਵੜਾ-ਸੀਐਸਐਮਟੀ ਐਕਸਪ੍ਰੈਸ ਦੇ 18 ਡੱਬੇ ਪਟੜੀ ਤੋਂ ਉਤਰੇ, ਮੱਚੀ ਹਾਹਾਕਾਰ!
ਚਾਰ ਮੈਂਬਰੀ ਅਧਿਕਾਰੀਆਂ ਦੀ ਜਾਂਚ ਟੀਮ ਬਣਾਈ | Jabalpur Train Accident
WCR ਦੀ ਜੀਐਮ ਸੋਭਨਾ ਬੰਦੋਪਾਧਿਆਏ ਨੇ ਚਾਰ ਮੈਂਬਰੀ ਅਧਿਕਾਰੀਆਂ ਦੀ ਜਾਂਚ ਟੀਮ ਦਾ ਗਠਨ ਕੀਤਾ ਹੈ। ਜਾਂਚ ਰਿਪੋਰਟ ਤਿੰਨ ਦਿਨਾਂ ਦੇ ਅੰਦਰ ਪੇਸ਼ ਕਰਨ ਲਈ ਕਿਹਾ ਗਿਆ ਹੈ। ਰੇਲਗੱਡੀ ਦੇ ਡੱਬੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਰੇਲਵੇ ਕੋਚਿੰਗ ਡਿਪੂ ’ਤੇ ਲਿਜਾਇਆ ਜਾਵੇਗਾ। ਘਟਨਾ ਸਬੰਧੀ ਪਾਇਲਟ ਤੇ ਲੋਕੋ ਪਾਇਲਟ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।