E Challan Punjab: ਪੰਜਾਬ ਦੇ ਇਸ ਜ਼ਿਲ੍ਹੇ ’ਚ ਜਲਦੀ ਹੋਣਗੇ ਈ-ਚਲਾਨ, ਸਮਾਰਟ ਕੰਟਰੋਲ ਰੂਮ ਦਾ ਹੋਇਆ ਉਦਘਾਟਨ

E Challan Punjab
E Challan Punjab: ਪੰਜਾਬ ਦੇ ਇਸ ਜ਼ਿਲ੍ਹੇ ’ਚ ਜਲਦੀ ਹੋਣਗੇ ਈ-ਚਲਾਨ, ਸਮਾਰਟ ਕੰਟਰੋਲ ਰੂਮ ਦਾ ਹੋਇਆ ਉਦਘਾਟਨ

E Challan Punjab: ਮੋਗਾ (ਸੱਚ ਕਹੂੰ ਨਿਊਜ਼)। ਮੋਗਾ ’ਚ ਡੀਜੀਪੀ ਸਮਾਰਟ ਕੰਟਰੋਲ ਰੂਮ ਦਾ ਉਦਘਾਟਨ ਗੌਰਵ ਯਾਦਵ ਨੇ ਕੀਤਾ ਜੋ ਕਿ ਆਧੁਨਿਕ ਤਕਨਾਲੋਜੀ, ਉੱਚ ਗੁਣਵੱਤਾ ਵਾਲੇ ਨਿਗਰਾਨੀ ਉਪਕਰਣਾਂ ਤੇ ਨਵੀਆਂ ਤਕਨਾਲੋਜੀਆਂ ਨਾਲ ਲੈਸ ਹੈ। ਇਹ ਕੰਟਰੋਲ ਰੂਮ ਜ਼ਿਲ੍ਹੇ ਭਰ ’ਚ ਅਪਰਾਧ ਨੂੰ ਰੋਕਣ, ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਤੇ ਮਾੜੇ ਤੱਤਾਂ ਦਾ ਪਰਦਾਫਾਸ਼ ਕਰਨ ’ਚ ਕਈ ਮਹੱਤਵਪੂਰਨ ਭੂਮਿਕਾਵਾਂ ਨਿਭਾਏਗਾ। ਇਸ ਦੇ ਨਾਲ ਹੀ ਈ-ਚਲਾਨ ਵੀ ਸ਼ੁਰੂ ਕੀਤੇ ਜਾਣਗੇ।

ਇਹ ਖਬਰ ਵੀ ਪੜ੍ਹੋ : Pahalgam Terror Attack Big Updates: ਪਹਿਲਗਾਮ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵਿਚਕਾਰ ਛੱਡਿਆ ਸਾਊਦੀ ਦੌ…

ਇਸ ਪ੍ਰੋਜੈਕਟ ਤਹਿਤ, ਜ਼ਿਲ੍ਹੇ ’ਚ ਹੋਰ ਕੈਮਰੇ ਲਾਏ ਜਾ ਰਹੇ ਹਨ, ਜੋ ਅਪਰਾਧ ਨੂੰ ਕੰਟਰੋਲ ਕਰਨ ਤੇ ਟਰੇਸ ਕਰਨ ’ਚ ਮਦਦ ਕਰਨਗੇ। ਡੀਜੀਪੀ ਗੌਰਵ ਯਾਦਵ ਨੇ ਉਦਘਾਟਨ ਮੌਕੇ ਕਿਹਾ ਕਿ ਇਹ ਕੰਟਰੋਲ ਰੂਮ ਆਧੁਨਿਕ ਤਕਨਾਲੋਜੀ ਨਾਲ ਤਿਆਰ ਕੀਤਾ ਗਿਆ ਹੈ ਤੇ ਇਹ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਤੇ ਅਪਰਾਧੀਆਂ ਦਾ ਪਰਦਾਫਾਸ਼ ਕਰਨ ’ਚ ਪੁਲਿਸ ਲਈ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। E Challan Punjab