ਸਾਡੇ ਨਾਲ ਸ਼ਾਮਲ

Follow us

10.2 C
Chandigarh
Sunday, January 18, 2026
More
    Home Breaking News Weather Alert...

    Weather Alert: ਇਸ ਦਿਨ ਤੱਕ ਖਰਾਬ ਰਹੇਗਾ ਮੌਸਮ! ਧੂੜ ਭਰੀ ਹਨ੍ਹੇਰੀ ਤੇ ਮੀਂਹ ਦਾ ਅਲਰਟ

    Weather Alert
    Weather Alert: ਇਸ ਦਿਨ ਤੱਕ ਖਰਾਬ ਰਹੇਗਾ ਮੌਸਮ! ਧੂੜ ਭਰੀ ਹਨ੍ਹੇਰੀ ਤੇ ਮੀਂਹ ਦਾ ਅਲਰਟ

    Weather Alert: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਭਿਆਨਕ ਗਰਮੀ ਵਿਚਕਾਰ, ਸੂਬੇ ਦੇ ਲੋਕਾਂ ਲਈ ਮੌਸਮ ਸੰਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਅਨੁਸਾਰ, ਪੰਜਾਬ ’ਚ ਇੱਕ ਵਾਰ ਫਿਰ ਗਰਜ ਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ, 29 ਮਈ ਤੋਂ 3 ਜੂਨ ਤੱਕ ਹਨ੍ਹੇਰੀ ਤੇ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਲਈ, ਇਨ੍ਹਾਂ ਤਰੀਕਾਂ ’ਤੇ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ, ਮੌਸਮ ਬਾਰੇ ਜਾਣਕਾਰੀ ਹਾਸਲ ਕਰੋ ਅਤੇ ਫਿਰ ਹੀ ਕੋਈ ਯੋਜਨਾ ਬਣਾਓ।

    ਇਹ ਖਬਰ ਵੀ ਪੜ੍ਹੋ : Mock Drill Updates: ਪੰਜਾਬ, ਰਾਜਸਥਾਨ, ਗੁਜਰਾਤ, ਹਰਿਆਣਾ ਤੇ ਚੰਡੀਗੜ੍ਹ ’ਚ ਹੋਣ ਵਾਲੀ ਮੌਕ ਡ੍ਰਿਲ ਸਬੰਧੀ ਵੱਡੀ ਖਬਰ

    29 ਮਈ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ ਤੇ ਕਪੂਰਥਲਾ ਜ਼ਿਲ੍ਹਿਆਂ ’ਚ ਧੂੜ ਭਰੀ ਹਨ੍ਹੇਰੀ, ਤੂਫਾਨ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। 30 ਮਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸਏਐਸ ਨਗਰ (ਮੁਹਾਲੀ), ਫਤਿਹਗੜ੍ਹ ਸਾਹਿਬ, ਪਟਿਆਲਾ, ਲੁਧਿਆਣਾ, ਜਲੰਧਰ ਤੇ ਸੰਗਰੂਰ ਜ਼ਿਲ੍ਹਿਆਂ ’ਚ ਹਨ੍ਹੇਰੀ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ, 31 ਮਈ ਤੋਂ 3 ਜੂਨ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਗਰਜ, ਹਨੇ੍ਹਰੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ।

    ਘਰੋਂ ਨਿਕਲਣ ਤੋਂ ਪਹਿਲਾਂ ਦਿਓ ਧਿਆਨ | Weather Alert

    ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ’ਚ ਸੂਬੇ ’ਚ ਆਏ ਇੱਕ ਭਾਰੀ ਤੂਫ਼ਾਨ ਨੇ ਬਹੁਤ ਤਬਾਹੀ ਮਚਾਈ ਹੈ ਤੇ ਪੰਜਾਬ ’ਚ 4 ਲੋਕਾਂ ਦੀ ਮੌਤ ਹੋ ਗਈ ਹੈ। ਇਸ ਲਈ, ਜੇਕਰ ਤੁਸੀਂ ਇਨ੍ਹਾਂ ਤਰੀਕਾਂ ਦੌਰਾਨ ਘਰੋਂ ਬਾਹਰ ਜਾ ਰਹੇ ਹੋ, ਤਾਂ ਇੱਕ ਵਾਰ ਮੌਸਮ ਬਾਰੇ ਜਾਣਕਾਰੀ ਜ਼ਰੂਰ ਲਓ। ਅਜਿਹਾ ਹੋ ਸਕਦਾ ਹੈ ਕਿ ਤੁਸੀਂ ਰਸਤੇ ’ਚ ਫਸ ਜਾਓ। Weather Alert