ਨਾਭਾ ਵਿਖੇ ਇੰਤਕਾਲ ਦੇ ਲੰਬਿਤ ਪਏ ਮਾਮਲਿਆਂ ਨੂੰ ਨਿਪਟਾਉਣ ਕੈਂਪ ਲਗਾਇਆ ਗਿਆ
- ਨਾਭਾ-ਭਾਦਸੋ ਦੇ 150 ਤੋਂ ਵੱਧ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ
(ਤਰੁਣ ਕੁਮਾਰ ਸ਼ਰਮਾ) ਨਾਭਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਤਹਿਸੀਲ ਦਫਤਰ ਨਾਭਾ ਵਿਖੇ ਐਮ.ਐਲ.ਏ ਗੁਰਦੇਵ ਸਿੰਘ ਦੇਵਮਾਨ ਦੀ ਅਗਵਾਈ ਵਿੱਚ ਇੰਤਕਾਲ ਦੇ ਲੰਬਿਤ ਪਏ ਮਾਮਲਿਆਂ ਨੂੰ ਨਿਪਟਾਉਣ ਕੈਂਪ ਲਗਾਇਆ ਗਿਆ। ਜਿਸ ਵਿੱਚ ਤਹਿਸੀਲਦਾਰ ਨਾਭਾ ਵੱਲੋਂ 65, ਨਾਇਬ ਤਹਿਸੀਲਦਾਰ ਨਾਭਾ ਵੱਲੋਂ 30 ਅਤੇ ਨਾਇਬ ਤਹਿਸੀਲਦਾਰ ਭਾਦਸੋਂ ਵੱਲੋਂ 58 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। ਇਸ ਮੌਕੇ ਤਰਸੇਮ ਚੰਦ ਐਸਡੀਐਮ ਨਾਭਾ ਵੀ ਮੌਜੂਦ ਸਨ। (Nabha News)
ਇਸ ਮੌਕੇ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਆਮ ਲੋਕਾਂ ਦੇ ਲੰਬਿਤ ਪਏ ਮਾਮਲਿਆਂ ਦਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਦੇਣ ਲਈ ਵਚਨਬੱਧ ਹੈ ਜਿਸ ਅਧੀਨ ਸਰਕਾਰੀ ਸੇਵਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਉਪਰਾਲੇ ਤੇਜ਼ੀ ਨਾਲ ਜਾਰੀ ਹਨ।
ਇਹ ਵੀ ਪੜ੍ਹੋ: ਸਰਕਾਰ ਵੱਲੋਂ ਨਿਯੁਕਤ ਕਲਰਕਾਂ ਨੂੰ ਭਾਸ਼ਾ ਵਿਭਾਗ ਦੀ ਨਿਰਦੇਸ਼ਕਾਂ ਨੇ ਵੰਡੇ ਨਿਯੁਕਤੀ-ਪੱਤਰ
ਇਸ ਮੌਕੇ ਉਨਾਂ ਨਾਲ ਅੰਕਿਤਾ ਅਗਰਵਾਲ ਤਹਿਸੀਲਦਾਰ ਨਾਭਾ, ਜਸਪਾਲ ਕੌਰ ਪੀਸੀਐਸ ਅੰਡਰ ਟਰੇਨਿੰਗ, ਗੁਰਮਨ ਗੋਲਡੀ ਨਾਇਬ ਤਹਿਸੀਲਦਾਰ ਅੰਡਰ ਟਰੇਨਿੰਗ, ਅਵਤਾਰ ਸਿੰਘ ਕਾਨੂੰਗੋ, ਤਰਲੋਚਨ ਸਿੰਘ ਕਾਨੂੰਗੋ, ਸਤਪ੍ਰੀਤ ਸਿੰਘ ਕਾਨੂੰਗੋ, ਲਖਵੀਰ ਸਿੰਘ ਕਾਨੂੰਗੋ, ਤੇਜਿੰਦਰ ਸਿੰਘ ਖਹਿਰਾ, ਪਰਵਿੰਦਰ ਸਿੰਘ ਪਟਵਾਰੀ, ਏ ਐਸ ਐਮ ਸੰਦੀਪ ਸ਼ਰਮਾਂ, ਜਸਵੀਰ ਸਿੰਘ ਵਜੀਦਪੁਰ, ਭੁਪਿੰਦਰ ਸਿੰਘ ਕੱਲਰਮਾਜਰੀ, ਅਮਨਦੀਪ ਸਿੰਘ ਰਹਿਲ ਪ੍ਰਧਾਨ ਟਰੱਕ ਯੂਨੀਅਨ ਨਾਭਾ, ਗੁਰਿੰਦਰ ਸਿੰਘ ਗਲਵੱਟੀ, ਧਰਮਿੰਦਰ ਸਿੰਘ ਸੁਖੇਵਾਲ ਅਤੇ ਹੋਰ ਅਧਿਕਾਰੀ ਅਤੇ ਸਿਆਸੀ ਆਗੂ ਮੌਜ਼ੂਦ ਸਨ। Nabha News